Home / Viral / ਮਾਂ ਭੇਜਦੀ ਸੀ ਸਕੂਲ ਪਰ ਪੁੱਤ ਦੋਸਤਾਂ ਲਾਉਂਦਾ ਰਿਹਾ ਚਿੱਟਾ, ਰੋਂਦੀ ਮਾਂ ਨੇ ਪੁੱਤ ਬੰਨਿਆ ਸੰਗਲਾਂ ਨਾਲ, ਦੇਖੋ ਵੀਡੀਓ

ਮਾਂ ਭੇਜਦੀ ਸੀ ਸਕੂਲ ਪਰ ਪੁੱਤ ਦੋਸਤਾਂ ਲਾਉਂਦਾ ਰਿਹਾ ਚਿੱਟਾ, ਰੋਂਦੀ ਮਾਂ ਨੇ ਪੁੱਤ ਬੰਨਿਆ ਸੰਗਲਾਂ ਨਾਲ, ਦੇਖੋ ਵੀਡੀਓ

ਨਾਭਾ ਦੇ ਪਿੰਡ ਅਲੌਹਰਾਂ ਖੁਰਦ ਦੇ ਇੱਕ ਮੁੰਡੇ ਨੂੰ ਉਸ ਦੇ ਮਾਤਾ ਪਿਤਾ ਨੇ ਘਰ ਵਿੱਚ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਬੰਨ੍ਹਣ ਦਾ ਕਾਰਨ ਉਸ ਦਾ ਨਸ਼ੇੜੀ ਹੋਣਾ ਹੈ। ਉਹ ਚਿੱਟਾ ਪੀਣ ਦਾ ਆਦੀ ਹੈ। ਹੁਣ ਉਸ ਨੂੰ ਕਾਲਾ ਪੀਲੀਆ ਹੋ ਗਿਆ ਹੈ। ਇਹ ਇੱਕ ਗਰੀਬ ਘਰ ਦਾ ਲੜਕਾ ਹੈ। ਇਸ ਦੀ ਮਾਂ ਲੋਕਾਂ ਦੇ ਘਰ ਵਿੱਚ ਕੰਮ ਕਰਦੀ ਹੈ ਅਤੇ ਪਿਤਾ ਮਜ਼ਦੂਰੀ ਕਰਦਾ ਹੈ। ਉਸ ਦੇ ਪਿਤਾ ਨੂੰ ਸ਼ਿਕਵਾ ਹੈ ਕਿ ਸਰਕਾਰਾਂ ਚਿੱਟੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀਆਂ ਸਗੋਂ ਬਿਆਨਬਾਜ਼ੀ ਹੀ ਕੀਤੀ ਜਾਂਦੀ ਹੈ। ਪਿੰਡ ਦੇ ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਚਿੱਟਾ ਪੀਣ ਵਾਲਿਆਂ ਨੂੰ ਤਾਂ ਫੜਦੀ ਹੈ।

ਪਰ ਚਿੱਟਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ। ਉਹ ਆਪਣੇ ਪਿੰਡ ਦੇ ਚਿੱਟਾ ਪੀਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨ ਲਈ ਤਿਆਰ ਹਨ। ਪਰ ਉਨ੍ਹਾਂ ਤੇ ਪਰਚੇ ਦਰਜ ਕਰਨ ਦੀ ਬਜਾਏ ਉਨ੍ਹਾਂ ਦਾ ਇਲਾਜ ਹੋਣਾ ਚਾਹੀਦਾ ਹੈ। ਇਸ ਲੜਕੇ ਦੀ ਮਾਤਾ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਚਿੱਟੇ ਦੀ ਵਰਤੋਂ ਕਰਦਾ ਹੈ। ਜਦੋਂ ਉਸ ਕੋਲ ਚਿੱਟਾ ਲਿਆਉਣ ਲਈ ਪੈਸੇ ਨਹੀਂ ਹੁੰਦੇ ਤਾਂ ਉਹ ਘਰ ਵਿੱਚੋਂ ਚੋਰੀ ਕਰਦਾ ਹੈ। ਲੜਕੇ ਨੇ ਉਸ ਦੀਆਂ ਝਾਂਜਰਾਂ ਅਤੇ ਕੁਝ ਕੱਪੜੇ ਵੀ ਚਿੱਟਾ ਖਰੀਦਣ ਲਈ ਵੇਚ ਦਿੱਤੇ।

ਉਹ ਹੁਣ ਉਸਨੂੰ ਰਾਜਿੰਦਰਾ ਹਸਪਤਾਲ ਵਿੱਚ ਦਵਾਈ ਦਿਵਾਉਣਗੇ। ਪੀੜਤ ਲੜਕੇ ਦਾ ਕਹਿਣਾ ਹੈ ਕਿ ਉਹ ਪੰਜ ਸਾਲ ਤੋਂ ਇਸ ਦਲਦਲ ਵਿੱਚ ਫਸਿਆ ਹੋਇਆ ਹੈ। ਜਦੋਂ ਉਸ ਨੂੰ ਤੋੜ ਲੱਗਦੀ ਹੈ ਤਾਂ ਉਹ ਚੋਰੀ ਵੀ ਕਰਦਾ ਹੈ। ਉਹ ਰੋਟੀ ਦੇ ਪੁਲਾਂ ਤੋਂ ਅਤੇ ਬਾਗੜੀਆਂ ਤੋਂ ਚਿੱਟਾ ਲੈ ਕੇ ਆਉਂਦਾ ਸੀ। ਜੇਕਰ ਕੋਲ ਪੈਸੇ ਹੋਣ ਤਾਂ ਚਿੱਟਾ ਆਸਾਨੀ ਨਾਲ ਹੀ ਮਿਲ ਜਾਂਦਾ ਹੈ।

ਉਸ ਨੂੰ ਅਫਸੋਸ ਹੈ ਕਿ ਉਸ ਦੀ ਮਾਂ ਲੋਕਾਂ ਦੇ ਘਰ ਵਿੱਚ ਕੰਮ ਕਰਦੀ ਹੈ ਅਤੇ ਪਿਤਾ ਮਜ਼ਦੂਰੀ ਕਰਦਾ ਹੈ। ਪਰ ਉਹ ਆਪ ਇਹ ਸਭ ਮਾੜੇ ਕੰਮਾਂ ਵਿੱਚ ਫਸਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਇੱਕ ਡੋਜ ਪੰਜ ਸੌ ਰੁਪਏ ਵਿੱਚ ਮਿਲਦੀ ਹੈ ਅਤੇ ਇੱਕ ਡੋਜ਼ ਦਾ ਅਸਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹੀ ਰਹਿੰਦਾ ਹੈ। ਇਸ ਤੋਂ ਬਾਅਦ ਫੇਰ ਸਰੀਰ ਟੁੱਟਣ ਲੱਗਦਾ ਹੈ ਅਤੇ ਫੇਰ ਉਸ ਦੀ ਲੋੜ ਮਹਿਸੂਸ ਹੁੰਦੀ ਹੈ। ਲੜਕੇ ਦੇ ਪਿਤਾ ਦੀ ਮੰਗ ਹੈ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋਣਾ ਚਾਹੀਦਾ ਹੈ। ਸਰਕਾਰਾਂ ਨਸ਼ੇ ਖਿਲਾਫ ਬਿਆਨ ਦਿੰਦੀਆਂ ਹਨ ਪਰ ਖਤਮ ਨਹੀਂ ਕਰਦੀਆਂ।

error: Content is protected !!