Wednesday , February 26 2020
Breaking News
Home / Informations / ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਹੋ ਜਾਓ ਸਾਵਧਾਨ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ

ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਹੋ ਜਾਓ ਸਾਵਧਾਨ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ

ਸਾਵਧਾਨ ਭਾਰੀ ਮੀਂਹ ਦੀ ਚੇਤਾਵਨੀ ਹੋਈ ਜਾਰੀ

ਉਤਰ ਭਾਰਤ ਪੈ ਰਹੀ ਬਰਫਬਾਰੀ ਕਾਰਨ ਠੰਢੀ ਹਵਾਵਾਂ ਅਤੇ ਧੁੰਦ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿਤੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਸੋਮਵਾਰ ਨੂੰ ਦਰਮਿਆਨੀ ਬਾਰਸ਼ ਸ਼ੁਰੂ ਹੋ ਗਈ ਸੀ । ਮੌਸਮ ਵਿਭਾਗ ਨੇ ਖੇਤਰ ਵਿੱਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਗੜ੍ਹੇਮਾਰੀ ਦੇ ਨਾਲ-ਨਾਲ ਕੁਝ ਥਾਵਾਂ ਤੇ ਤੇਜ਼ ਮੀਂਹ ਪੈ ਸਕਦਾ ਹੈ ਅਤੇ ਵੀਰਵਾਰ ਤੱਕ ਇਕੱਲਿਆਂ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਸੰਘਣੀ ਧੁੰਦ ਪੈ ਸਕਦੀ ਹੈ। ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਵਿਚ

ਘੱਟੋ-ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਐਤਵਾਰ ਦੇ ਤਾਪਮਾਨ ਤੋਂ 9.7 ਡਿਗਰੀ ਜਿਆਦਾ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ ਕਿ ਦੋਵੇਂ ਰਾਜਾਂ ਵਿਚ ਤਾਪਮਾਨ ਆਮ ਨਾਲੋਂ 1 ਡਿਗਰੀ ਜ਼ਿਆਦਾ ਸੀ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣ ਅਤੇ ਪਟਿਆਲਾ ਵਿਚ ਘਟੋ-ਘੱਟ ਤਾਪਮਾਨ ਲੜੀਵਾਰ 10.2 ਡਿਗਰੀ, 9.1 ਡਿਗਰੀ ਅਤੇ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਵਾਂਢੀ ਸੂਬੇ ਹਰਿਆਣਾ ਵਿਚ ਸਭ ਤੋਂ ਠੰਢਾ ਕਰਨਾਲ ਦਾ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ।

ਅੰਬਾਲਾ ਅਤੇ ਨਾਰਨੌਲ ਵਿਚ ਤਾਪਮਾਨ 8.5 ਡਿਗਰੀ ਸੈਲਸੀਅਸ, ਸਿਰਸਾ ਵਿਚ 12.7 ਡਿਗਰੀ, ਭਿਵਾਨੀ ਵਿਚ 7.8 ਡਿਗਰੀ ਅਤੇ ਹਿਸਾਰ ਵਿਚ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਵਿਚ ਸੋਮਵਾਰ ਦੌਰਾਨ ਬੱਦਲਵਾਈ ਵਾਲਾ ਦਿਨ ਰਿਹਾ, ਜਿਸ ਕਾਰਨ ਕੁਝ ਇਲਾਕਿਆਂ ਵਿਚ ਹਲਕੀ ਬੂੰਦਾਬਾਂਦੀ ਬਣੀ ਰਹੀ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਦਿੱਲੀ ਵਿੱਚ ਪੱਛਮੀ ਗੜਬੜ ਕਾਰਨ 16 ਅਤੇ 17 ਜਨਵਰੀ ਨੂੰ

ਫਿਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

About admin

Check Also

ਪੈ ਗਿਆ ਸਿਆਪਾ ਕਰੋਨਾ ਵਾਇਰਸ ਦਾ ਹਜਾਰਾਂ ਪੰਜਾਬੀਆਂ ਨੂੰ – ਹੁਣੇ ਹੁਣੇ ਆਈ ਵੱਡੀ ਖਬਰ

ਕਰੋਨਾ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਵਿਚ ਕਹਿਰ ਵਾਪਰਿਆ ਹੋਇਆ ਹੈ ਹੁਣ ਇਸ ਵਾਇਰਸ ਦਾ …

error: Content is protected !!