Monday , January 20 2020
Breaking News
Home / Informations / ਇਸ 1 ਸਵਾਲ ਦਾ ਕਰਕੇ – ਖੁਦ ਕਨੇਡਾ ਚ ਪੱਕਾ ਹੋਣ ਦੇ ਬਾਵਜੂਦ 20 ਸਾਲ ਤੋਂ ਆਪਣੀ ਘਰਵਾਲੀ ਨੂੰ ਨਹੀ ਲਿਜਾ ਪਾ ਰਿਹਾ ਕਨੇਡਾ

ਇਸ 1 ਸਵਾਲ ਦਾ ਕਰਕੇ – ਖੁਦ ਕਨੇਡਾ ਚ ਪੱਕਾ ਹੋਣ ਦੇ ਬਾਵਜੂਦ 20 ਸਾਲ ਤੋਂ ਆਪਣੀ ਘਰਵਾਲੀ ਨੂੰ ਨਹੀ ਲਿਜਾ ਪਾ ਰਿਹਾ ਕਨੇਡਾ

20 ਸਾਲ ਤੋਂ ਕਰ ਰਿਹਾ ਇਹ ਵਿਅਕਤੀ ਸੰਘਰਸ਼

ਆਪਣੀ ਪਤਨੀ ਨੂੰ ਕਨੇਡਾ ਲੈਕੇ ਜਾਣ ਵਾਸਤੇਕੈਨੇਡਾ ਦੇ ਸ਼ਹਿਰ ਸਰੀ ਦਾ ਵਸਨੀਕ ਪਰਮਜੀਤ ਸਿੰਘ ਬਸੰਤੀ (68) ਪੰਜਾਬ ਵਿਚ ਰਹਿ ਰਹੀ ਪਤਨੀ ਚਰਨਜੀਤ ਕੌਰ ਬਸੰਤੀ (52) ਬੀਤੇ 20 ਸਾਲ ਤੋਂ ਸੰਘਰਸ਼ ਕਰ ਰਿਹਾ ਹੈ। ਉਸ ਨੂੰ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਦਾ ਵੀਜ਼ਾ ਨਹੀਂ ਦੇ ਰਿਹਾ। ਜ਼ਿਲਾ ਲੁਧਿਆਣਾ ਦੇ ਸਮਰਾਲਾ ਨੇੜਲੇ ਪਿੰਡ ਟੱਪਰੀਆਂ ਦੇ ਜੰਮਪਲ ਪਰਮਜੀਤ ਸਿੰਘ ਬਸੰਤੀ ਨੇ ਇਕ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕੈਨੇਡਾ ਦਾ ਪੱਕਾ ਨਾਗਰਿਕ ਹੈ ਤੇ 1994 ਤੋਂ ਸਰੀ ਵਿਖੇ ਰਹਿ ਰਿਹਾ ਹੈ। 22 ਮਾਰਚ, 1999 ਨੂੰ ਉਸ ਦਾ ਵਿਆਹ ਪਾਇਲ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਦੀ

ਚਰਨਜੀਤ ਕੌਰ ਨਾਲ ਪੂਰੀ ਗੁਰਮਰਿਆਦਾ ਮੁਤਾਬਕ ਹੋਇਆ ਸੀ ਤੇ ਖੰਨਾ ਦੇ ਤ੍ਰੈਮੂਰਤੀ ਮੈਰਿਜ ਪੈਲੇਸ ਵਿਖੇ ਸਮਾਗਮ ਹੋਇਆ ਸੀ ਜਿਸ ਵਿਚ ਰਿਸ਼ਤੇਦਾਰ ਤੇ ਸਨੇਹੀ ਸ਼ਾਮਲ ਹੋਏ ਸਨ। ਪਰਮਜੀਤ ਸਿੰਘ ਨੇ ਦੱਸਿਆ ਕਿ ਫਿਰ ਉਸ ਨੇ ਕੈਨੇਡਾ ਆ ਕੇ ਆਪਣੀ ਪਤਨੀ ਨੂੰ ਸਪਾਂਸਰਸ਼ਿਪ ਭੇਜ ਦਿੱਤੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚਰਨਜੀਤ ਗੌਰ ਨੂੰ ਇਹ ਕਹਿ ਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਪਤਨੀ ਇੰਟਰਵਿਊ ਦੌਰਾਨ ਇਹ ਨਹੀਂ ਦੱਸ ਸਕੀ ਕਿ ਉਸ ਦਾ ਪਤੀ ਕੈਨੇਡਾ ਵਿਚ ਕੀ ਕੰਮ ਕਰਦਾ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ

ਆਪਣੀ ਪਤਨੀ ਨੂੰ 5 ਵਾਰ ਸਪਾਂਸਰਸ਼ਿਪ ਭੇਜ ਚੁੱਕਾ ਹੈ ਤੇ ਇਮੀਗ੍ਰੇਸ਼ਨ ਵਕੀਲ ਜ਼ਰੀਏ ਅਪੀਲ ਵੀ ਕਰ ਚੁੱਕਾ ਹੈ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਪਰਮਜੀਤ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਪੰਜਾਬ ਤੋਂ ਕੈਨੇਡਾ ਸੱਦਣ ਲਈ ਆਖਰੀ ਸਾਹ ਤੱਕ ਜੱਦੋ ਜਹਿਦ ਕਰਦੇ ਰਹਿਣਗੇ। ਪਰਮਜੀਤ ਸਿੰਘ ਦੱਸਦੇ ਹਨ ਕਿ ਰਾਤ ਨੂੰ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤੇ ਅੱਖਾਂ ਭਰ ਆਉਂਦੀਆਂ ਹਨ। ਵਿਆਹ ਮਗਰੋਂ ਉਹ ਆਪਣੀ ਪਤਨੀ ਨਾਲ ਸਿਰਫ 18 ਮਹੀਨੇ ਹੀ ਰਹਿ ਸਕੇ ਹਨ। ਪਰਮਜੀਤ ਦੇ ਵਕੀਲ ਨਰਿੰਦਰ ਕੰਗ ਨੇ ਕਿਹਾ ਕਿ ਅਸਲ ਵਿਚ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਨੇ ਆਪਣਾ ਸਾਰਾ ਧਿਆਨ ਜ਼ਾਅਲੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲਿਆਂ ਨੂੰ ਵਰਜਣ ‘ਤੇ ਕੇਂਦਰਿਤ ਕੀਤਾ ਹੋਇਆ ਹੈ।

About admin

Check Also

ਕਨੇਡਾ ਚ ਪੰਜਾਬੀਆਂ ਨੇ ਫੇਰ ਚਾੜਿਆ ਚੰਨ ਇਹ ਨੀ ਸੁਧਰ ਸਕਦੇ ਹੁਣ ਤਾਂ ਹੱਦ ਹੀ ਹੋ ਗਈ

ਫੇਰ ਚਾੜਿਆ ਚੰਨ ਇਹ ਨੀ ਸੁਧਰ ਸਕਦੇ ਹੁਣ ਤਾਂ ਹੱਦ ਹੀ ਹੋ ਗਈ ਕੈਨੇਡਾ ਦੇ …

error: Content is protected !!