Home / Viral / ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਫੁਲਭਰ ਜਵਾਕ ਨਾਲ ਰਹੋ ਸਾਵਧਾਨ

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਫੁਲਭਰ ਜਵਾਕ ਨਾਲ ਰਹੋ ਸਾਵਧਾਨ

ਜਲੰਧਰ: ਸਥਾਨਕ ਕੇਐਮਪੀ ਸਕੂਲ ਵਿੱਚ ਪੜ੍ਹਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਸਕੂਲ ਦੀ ਛੁੱਟੀ ਦਾ ਵੇਲਾ ਸੀ। ਐਲਕੇਜੀ ਜਮਾਤ ਵਿੱਚ ਪੜ੍ਹਦੇ ਬੱਚੇ ਆਰਵ ਨੂੰ ਉਸ ਦੇ ਦਾਦਾ ਜੀ ਲੈਣ ਆਏ ਸੀ। ਬੱਚਾ ਸਕੂਟੀ ‘ਤੇ ਬਿਠਾਇਆ ਸੀ, ਪਰ ਅਚਾਨਕ ਸਕੂਟੀ ਦਾ ਬੈਲੇਂਸ ਵਿਗੜਿਆ ਤੇ ਬੱਚਾ ਹੇਠਾਂ ਡਿੱਗ ਪਿਆ। ਇਸੇ ਦੌਰਾਨ ਅਗਿਓਂ ਸਕੂਲੀ ਬੱਸ ਆ ਰਹੀ ਸੀ, ਬੱਚਾ ਬੱਸ ਦੇ ਟਾਇਰ ਹੇਠਾਂ ਦਰੜਿਆ ਗਿਆ।

ਇਸ ਹਾਦਸੇ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੇ ਏਐਸਆਈ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਬੱਚੇ ਦੇ ਦਾਦਾ ਪਵਨ ਮਹਿਤਾ ਮੁਤਾਬਕ ਬੱਚੇ ਦੀ ਮੌਤ ਐਕਟਿਵਾ ਤੋਂ ਡਿੱਗਣ ਕਰਕੇ ਹੋਈ ਹੈ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਸੀਸੀਟੀਵੀ ਫੁਟੇਜ ਤੋਂ ਸਾਰੀ ਵਾਰਦਾਤ ਸਪਸ਼ਟ ਹੋ ਗਈ ਸੀ ਕਿ ਮਾਸੂਮ ਬੱਚੇ ਦੀ ਜਾਨ ਬੱਸ ਦੇ ਟਾਇਰ ਹੇਠਾਂ ਆਉਣ ਕਰਕੇ ਗਈ ਹੈ।

error: Content is protected !!