ਸੂਬੇ ਚ ਚਿਪਚਿਪੀ ਗਰਮੀ ਦਾ ਆਖਰੀ ਦੌਰ:
ਸਤੰਬਰ ਦਾ ਪਹਿਲਾ ਹਫਤਾ ਬੀਤ ਚੁੱਕਿਆ ਹੈ ਪਰ, ਦੱਖਣ-ਪੂਰਬੀ ਮੱਧਮ ਹਵਾਵਾਂ ਨਾਲ ਹੁੰਮਸ ਦੀ ਭਿਆਨਕ ਸਥਿਤੀ ਸੂਬੇ ਦੇ ਬਹੁਤੇ ਹਿੱਸਿਆਂ ਚ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਮਾਨਸੂਨੀ ਹੁੰਮਸ ਕਾਰਨ ਦਿਨ ਤਾਂ ਅਸਹਿਜ ਹਨ ਹੀ, ਬਲਕਿ ਰਾਤਾਂ ਦਾ ਪਾਰਾ ਵੀ 27-28°C ‘ਤੇ ਚੜਿਆ ਹੋਇਆ ਹੈ, ਜੋਕਿ ਔਸਤ ਨਾਲ਼ੋਂ 2-5°C ਉੱਪਰ ਹੈ।ਅਗਲੇ 2 ਦਿਨ ਕਿਸੇ ਵੱਡੀ ਰਾਹਤ ਦੀ ਉਮੀਦ ਨਹੀਂ ਹੈ, ਹਾਲਾਂਕਿ ਹਿਮਾਚਲ ਨਾਲ ਲਗਦੇ ਹਿੱਸਿਆਂ ਚ ਹਲਕੀ ਹਲਚਲ ਦੀ ਉਮੀਦ ਰਹੇਗੀ। 11 ਸਤੰਬਰ ਤੋਂਂ ਪੂਰਬੀ ਹਵਾਂਵਾਂ ਦੇ ਹਿੱਲਣ ਨਾਲ, ਸਵੇਰ ਸਮੇਂ ਧੁੰਦ ਤੇ ਨੀਵੇਂ ਬੱਦਲਾਂ ਨਾਲ ਸੂਬਾ ਵਾਸੀਆਂ ਨੂੰ ਕੁਝ ਰਾਹਤ ਜਰੂਰ ਮਹਿਸੂਸ ਹੋਵੇਗੀ, ਪਰ ਕਿਸੇ ਵੱਡੀ ਰਾਹਤ ਅਤੇ ਤਬਦੀਲੀ ਲਈ ਮੱਧ ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।