ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਕਿਸ ਮਾਮਲੇ ਬਾਰੇ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਉਹ ਮਾਮਲਾ ਜਲੰਧਰ ਦਾ ਹੈ । ਜਲੰਧਰ ‘ਚ ਇਕ ਅਜੀਬੋ ਗਰੀਬ ਵਾਕਿਆ ਸਾਹਮਣੇ ਆਇਆ ਹੈ । 86 ਸਾਲ ਦੀ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀਆਂ ਚੱਲ ਰਹੀਆਂ ਸਨ ਪਰ ਔਰਤ ਦੇ ਮਰਨ ਤੋਂ ਚਾਰ ਘੰਟੇ ਬਾਅਦ ਫਿਰ ਤੋਂ ਜ਼ਿੰਦਾ ਹੋ ਗਈ।

ਔਰਤ ਨੇ ਜੀਵਤ ਹੋਣ ਤੋਂ ਬਾਅਦ ਨਾ ਸਿਰਫ ਅੱਖਾਂ ਖੋਲ੍ਹੀਆਂ ਬਲਕਿ ਆਪਣੇ ਬੇਟੇ ਨੂੰ ਮਿਲੀ ਤੇ ਦਲੀਆ ਖਾਣ ਦੀ ਇੱਛਾ ਦੱਸੀ।ਦੱਸ ਦਈਏ ਕਿ ਦਰਅਸਲ ਕੈਂਟ ਦੇ ਕੌਂਸਲਰ ਹਰਵਿੰਦਰ ਸਿੰਘ ਪਪੂ ਦੀ ਮਾਤਾ ਪ੍ਰੀਤਮ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ । ਉਨ੍ਹਾਂ ਨੂੰ ਇਲਾਜ ਲਈ ਟੈਗੋਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਪਰ ਉਹਨਾਂ ਦੀ ਸਿਹਤ ‘ਚ ਕੋਈ ਫਰਕ ਨਹੀਂ ਪਿਆ ਅਤੇ ਹਸਪਤਾਲ ਪ੍ਰਬੰਧਨ ਨੇ ਸਵੇਰੇ ਨੌ ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ।

ਇਸ ਤੋਂ ਬਾਅਦ ਅੰਤਿਮ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ । ਮਾਤਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਹਮਦਰਦੀ ਲਈ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ । ਇਸ ਨੂੰ ਰੱਬ ਦਾ ਕਰਿਸ਼ਮਾ ਕਹੋ ਜਾਂ ਫਿਰ ਹਸਪਤਾਲ ਦੀ ਪ੍ਰਬੰਧਨ ਦੀ ਲਾਪਰਵਾਹੀ ਦੁਪਹਿਰ ਇਕ ਵਜੇ ਦੇ ਕਰੀਬ ਉਨ੍ਹਾਂ ਦੀ ਮਾਤਾ ਨੇ ਫਿਰ ਹਰਕਤ ਕਰਨੀ ਸ਼ੁਰੂ ਕੀਤੀ।ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਪਾ ਦਿੱਤਾ ।

ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਮਿਲਣ ਪਹੁੰਚੀ ਤੇ ਖਿਛੜੀ ਖਾਣ ਦੀ ਇੱਛਾ ਜਤਾਈ। ਮਾਂ ਦੇ ਜ਼ਿੰਦਾ ਹੋਣ ਦੀ ਖ਼ਬਰ ਮਿਲਦਿਆਂ ਹੀ ਸਾਰੇ ਉਨ੍ਹਾਂ ਨੂੰ ਮਿਲਣ ਪਹੁੰਚੇ । ਟੈਗੋਰ ਹਸਪਤਾਲ ਦੇ ਚੇਅਰਮੈਨ ਡਾ. ਵਿਜੈ ਮਹਾਜਨ ਨੇ ਕਿਹਾ ਕਿ ਹਸਪਤਾਲ ਵੱਲੋਂ ਪ੍ਰੀਤਮ ਕੌਰ ਦੀ ਮੌਤ ਦੀ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਸੀ।