Home / Viral / ਮੋਦੀ ਦਾ ਨਵਾਂ ਫੁਰਮਾਨ ਹੋ ਜਾਵੋ ਸਾਵਧਾਨ – ਹੁਣੇ ਸ਼ਾਮੀ ਆਈ ਤਾਜਾ ਵੱਡੀ ਖਬਰ

ਮੋਦੀ ਦਾ ਨਵਾਂ ਫੁਰਮਾਨ ਹੋ ਜਾਵੋ ਸਾਵਧਾਨ – ਹੁਣੇ ਸ਼ਾਮੀ ਆਈ ਤਾਜਾ ਵੱਡੀ ਖਬਰ

ਜੇਕਰ ਵਾਹਨ ਚਲਾਉਂਦੇ ਸਮੇਂ ਨਾਬਾਲਗ ਵੱਲੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਇਸ ਲਈ ਮਾਪਿਆਂ ਨੂੰ ਤਿੰਨ ਸਾਲ ਦੀ ਜੇਲ੍ਹ ਹੋ ਸਕਦੀ ਹੈ। ਇੰਨਾ ਹੀ ਨਹੀਂ ਵਾਹਨ ਰਜਿਸਟ੍ਰੇਸ਼ਨ ਰੱਦ ਹੋਣ ਦੇ ਨਾਲ ਜੁਰਮਾਨੇ ਦੀ ਰਕਮ ਵੀ ਕਈ ਗੁਣਾਂ ਵੱਧ ਭਰਨੀ ਹੋਵੇਗੀ। ਜੀ ਹਾਂ ਇਸ ਨਵੀਂ ਵਿਵਸਥਾ ਲਈ ਮੋਟਰ ਵਹੀਕਲ ਐਕਟ ਵਿੱਚ ਸੰਸ਼ੋਧਨ ਬਿੱਲ ਰਾਜ ਸਭਾ ਵਿੱਚ ਪਾਸ ਕਰ ਦਿੱਤਾ ਹੈ। ਇਹ ਬਿੱਲ 13 ਦੇ ਮੁਕਾਬਲੇ 108 ਵੋਟਾਂ ਨਾਲ ਪਾਸ ਹੋਇਆ ਹੈ।ਇਸੇ ਬਿੱਲ ਵਿੱਚ ਇਹ ਵਿਵਸਥਾ ਹੈ ਕਿ ਕੋਈ ਵੀ ਨਾਬਾਲਗ ਵਾਹਨ ਚਲਾਉਣ ਸਮੇਂ ਐਕਸੀਡੈਂਟ ਕਰਦਾ ਹੈ ਤਾਂ ਉਸਦੇ ਮਾਪਿਆਂ ਨੂੰ 3 ਸਾਲ ਤੱਕ ਜੇਲ੍ਹ, ਵਾਹਨ ਰਜਿਸਟ੍ਰੇਸ਼ਨ ਰੱਦ ਤੇ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਜ਼ੁਰਮਾਨਾ ਹੋਵੇਗਾ।

ਪੀਕੇ ਗੱਡੀ ਚਲਾਉਣ ਉੱਤੇ 2 ਹਜ਼ਾਰ ਦੀ ਬਜਾਏ 10 ਹਜ਼ਾਰ ਰੁਪਏ ਤੱਕ ਜ਼ੁਰਮਾਨਾ ਲੱਗੇਗਾ। ਥਰਡ ਪਾਰਟੀ ਬੀਮਾ ਵੀ ਜ਼ਰੂਰੀ ਹੈ। ਹਿੱਟ ਐੰਡ ਰਨ ਦੇ ਮਾਮਲੇ ਵਿੱਚ ਮੌਤ ਹੋਣ ਤੇ 2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸਤੋਂ ਪਹਿਲਾਂ ਇਹ 25 ਹਜ਼ਾਰ ਰਪੁਏ ਸੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਰੀਬ ਤਿੰਨ ਘੰਟੇ ਚੱਲੀ ਵਿਚਾਰ ਵਟਾਂਦਰੇ ਜਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਲੋਕਸਭਾ ਦੀ ਮਨਜ਼ੂਰੀ ਦੇ ਬਾਅਦ ਇਸ ਹਫਤੇ ਇਹ ਬਿੱਲ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ।

ਅਧਿਕਾਰੀਆਂ ਦੇ ਮਤਾਬਿਕ ਰਾਸ਼ਟਰਪਤੀ ਦੇ ਹਸਤਾਖ਼ਰ ਹੋਣ ਦੇ ਬਾਅਦ ਅਗਸਤ ਦੇ ਮੱਧ ਤੱਕ ਵਧੀ ਹੋਈ ਪੇਨਾਲਟੀ ਲਾਗੂ ਹੋ ਜਾਵੇਗੀ। ਇਸ ਕਾਨੂੰਨ ਨਾਲ ਰਾਜਾਂ ਦੇ ਅਧਿਕਾਰਾਂ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ। ਸਾਰੇ ਰਾਜ ਸਰਕਾਰਾਂ ਆਪਣੀ ਸੁਵਿਧਾ ਦੇ ਅਨੁਸਾਰ ਕੌਮੀ ਆਵਾਜਾਈ ਨੀਤੀ ਲਾਗੂ ਕਰ ਸਕੇਗੀ।-ਹੈਲਮੇਟ ਜਾਂ ਓਵਰਲੋਡ ਦੋਪਹੀਆ ਵਾਹਨਾਂ ‘ਤੇ 3 ਮਹੀਨਿਆਂ ਲਈ ਡਰਾਈਵਰ ਦਾ ਲਾਇਸੈਂਸ ਅਯੋਗ ਹੈ।– ਹੈਲਮੇਟ ਤੇ ਇਕ ਹਜ਼ਾਰ ਰੁਪਏ ਅਤੇ ਓਵਰਲੋਡਿੰਗ ਲਈ ਦੋ ਹਜ਼ਾਰ ਰੁਪਏ।

-ਨਾਬਾਲਿਗ ਵਾਹਨ ਚਲਾਉਂਦੇ ਸਮੇਂ ਹਾਦਸੇ ਲਈ ਮਾਪਿਆਂ ‘ਤੇ 25 ਹਜ਼ਾਰ ਰੁਪਏ ਅਤੇ 3 ਸਾਲ ਦੀ ਸਜ਼ਾ। ਇਹ ਕਾਰਵਾਈ ਜੁਵੇਨਾਈਲ ਐਕਟ ਦੇ ਤਹਿਤ ਕੇਸ ਹੋਵੇਗਾ। – ਓਲਾ, ਓਬਰ ਦੇ ਵਾਹਨ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ‘ਤੇ ਕੰਪਨੀਆਂ 25 ਹਜ਼ਾਰ ਤੋਂ 1 ਲੱਖ ਰੁਪਏ ਤੱਕ ਜ਼ੁਰਮਾਨਾ। – ਐਂਬੂਲੈਂਸ ਨੂੰ ਰਸਤਾ ਨਾ ਦੇਣ ‘ਤੇ ਇਕ ਹਜ਼ਾਰ ਦੇ ਜੁਰਮਾਨਾ। – ਹਾਦਸੇ ਵਿਚ ਜ਼ਖਮੀਆਂ ਦਾ ਮੁਫਤ ਇਲਾਜ ਕਰਨਾ ਪਏਗਾ। -ਡਰਾਈਵਰ ਅਤੇ ਕਲੀਨਰ ਦਾ ਧਰਡ ਪਾਰਟੀ ਬੀਮਾ ਹੋਣਗੇ. ਹਾਦਸੇ ਵਿੱਚ ਮੌਤ ਹੋਣ ਤੇ 50 ਹਜ਼ਾਰ ਤੋਂ 5 ਲੱਖ ਤੱਕ ਦੇ ਮੁਆਵਜ਼ੇ ਦਾ ਪ੍ਰਬੰਧ ਹੈ। ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋਣ ਤੇ 25 ਹਜ਼ਾਰ ਤੋਂ 2 ਲੱਖ ਅਤੇ ਜ਼ਖਮੀਆਂ ਨੂੰ 12 ਤੋਂ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

-ਮੋਟਰ ਵਹੀਕਲ ਐਕਸੀਡੈਂਟ ਫੰਡ ਬਣਾਇਆ ਜਾਵੇਗਾ, ਜੋ ਸੜਕ ‘ਤੇ ਚੱਲ ਰਹੇ ਸਾਰੇ ਡਰਾਈਵਰਾਂ ਦਾ ਬੀਮਾ ਕਰਵਾਏਗਾ। ਇਸ ਦੀ ਵਰਤੋਂ ਜ਼ਖਮੀਆਂ ਅਤੇ ਮ੍ਰਿਤਕ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਕੀਤੀ ਜਾਵੇਗੀ। -ਸਿਖਲਾਈ ਲਾਇਸੈਂਸ ਲਈ ਸ਼ਨਾਖਤੀ ਕਾਰਡ ਦੀ ਆਨਲਾਈਨ ਵੈਰੀਫਿਕੇਸ਼ਨ ਜ਼ਰੂਰੀ ਹੈ। ਵਪਾਰਕ ਲਾਇਸੰਸ 3 ਦੀ ਬਜਾਏ 5 ਸਾਲਾਂ ਲਈ ਯੋਗ ਹੋਵੇਗਾ। ਲਾਇਸੈਂਸ ਦਾ ਨਵੀਨੀਕਰਨ ਹੁਣ ਖ਼ਤਮ ਹੋਣ ਤੋਂ ਇਕ ਸਾਲ ਦੇ ਅੰਦਰ-ਅੰਦਰ ਕੀਤਾ ਜਾ ਸਕਦਾ ਹੈ। ਡਰਾਈਵਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਡਰਾਈਵਰ ਟ੍ਰੇਨਿੰਗ ਸਕੂਲ ਖੋਲ੍ਹਿਆ ਜਾਵੇਗਾ। ਨਵੇਂ ਡੀਲਰ ਵਾਹਨਾਂ ਨੂੰ ਰਜਿਸਟਰ ਕਰਨਗੇ।ਬੇਪਰਵਾਹ ਡਰਾਈਵਰ ਹੋ ਜਾਣ ਸਾਵਧਾਨ !!ਮੋਟਰ ਵਾਹਨ ਸੰਸ਼ੋਧਨ ਬਿੱਲ (2019) ਸੜਕ ਆਵਾਜਾਈ ਉਲੰਘਣਾ ਕਰਨ ਵਾਲਿਆਂ ਲਈ ਹੋਵੇਗਾ ਹੋਰ ਵੀ ਸਖ਼ਤ।

error: Content is protected !!