Home / Viral / ਜੇ ਇਸੀ ਤਰ੍ਹਾਂ ਚੱਲਦਾ ਰਿਹਾ ਤਾਂ ਸਰਕਾਰ ਦਾ ਖਜ਼ਾਨਾ ਜਲਦੀ ਭਰ ਜਾਵੇਗਾ, ਪੜ੍ਹੋ ਜਾਣਕਾਰੀ

ਜੇ ਇਸੀ ਤਰ੍ਹਾਂ ਚੱਲਦਾ ਰਿਹਾ ਤਾਂ ਸਰਕਾਰ ਦਾ ਖਜ਼ਾਨਾ ਜਲਦੀ ਭਰ ਜਾਵੇਗਾ, ਪੜ੍ਹੋ ਜਾਣਕਾਰੀ

ਹੁਣ 1 ਸਤੰਬਰ 2019 ਤੋਂ ਆਵਾਜਾਈ ਦੇ ਨਵੇਂ ਨਿਯਮ ਲਾਗੂ ਹੋ ਗਏ ਹਨ। ਇੰਨੇ ਵੱਡੇ ਵੱਡੇ ਚਲਾਨ ਕੱਟੇ ਜਾ ਰਹੇ ਹਨ। ਜਿੰਨੇ ਦਾ ਵਾਹਨ ਵੀ ਨਹੀਂ ਹੁੰਦਾ। ਇਸ ਲਈ ਹੁਣ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਗੱਡੀ ਲੈ ਕੇ ਚੱਲਣ ਸਮੇਂ ਤੋਂ ਪਹਿਲਾਂ ਚੈੱਕ ਕਰ ਲੈਣ ਕੇ ਸਾਰੇ ਕਾਗਜ਼ ਪੂਰੇ ਵੀ ਹਨ ਜਾਂ ਨਹੀਂ ਕੋਈ ਕਮੀ ਤਾਂ ਨਹੀਂ ਹੈ। ਹੈਲਮਟ ਵਗੈਰਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ। ਆਪਣੀ ਗੱਡੀ ਨੂੰ ਪੂਰੀ ਤਰ੍ਹਾਂ ਫਿੱਟ ਰੱਖਣਾ ਚਾਹੀਦਾ ਹੈ। ਅਧਿਕਾਰੀ ਇੰਨਾ ਵੱਡਾ ਚਲਾਨ ਕੱਟ ਦਿੰਦੇ ਹਨ ਕਿ ਚਾਲਕ ਦੀ ਕਈ ਮਹੀਨੇ ਦੀ ਤਨਖ਼ਾਹ ਵੀ ਜਾ ਸਕਦੀ ਹੈ।

ਅਧਿਕਾਰੀਆਂ ਨੇ ਇੱਕ ਕਾਰ ਚਾਲਕ ਦਾ 59 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਇਹ ਖਬਰ ਦਿੱਲੀ ਨੇੜੇ ਗੁਰੂਗ੍ਰਾਮ ਦੀ ਹੈ। ਇਸ ਤਰ੍ਹਾਂ ਹੀ ਗੁਰੂਗ੍ਰਾਮ ਵਿੱਚ ਹੀ ਟ੍ਰੈਫਿਕ ਅਧਿਕਾਰੀਆਂ ਨੇ ਇੱਕ ਸਕੂਟਰੀ ਦਾ 23000 ਰੁਪਏ ਦਾ ਚਲਾਨ ਕੱਟ ਦਿੱਤਾ। ਜਦ ਕਿ ਸਕੂਟਰੀ ਦੀ ਕੀਮਤ ਸਿਰਫ਼ ਪੰਦਰਾਂ ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਗੁਰੂਗ੍ਰਾਮ ਵਿੱਚ ਹੀ ਇੱਕ ਟਰੱਕ ਡਰਾਈਵਰ ਦਾ ਵੀ 59 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਉਸ ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਵਾਜਾਈ ਦੇ ਦਸ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜੋ ਇਸ ਤਰ੍ਹਾਂ ਹਨ।

ਚਾਲਕ ਕੋਲ ਡਰਾਈਵਿੰਗ ਸੰਸਦ ਨਹੀਂ ਹੈ, ਉਸ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਨਹੀਂ ਹੈ, ਵਾਹਨ ਨੂੰ ਬਿਨਾਂ ਫਿਟਨੈੱਸ ਤੋਂ ਚਲਾਇਆ ਜਾ ਰਿਹਾ ਹੈ, ਥਰਡ ਪਾਰਟੀ ਦੀ ਇੰਸ਼ੋਰੈਂਸ ਵੀ ਨਹੀਂ ਹੈ, ਪ੍ਰਦੂਸ਼ਣ ਸਰਟੀਫਿਕੇਟ ਵੀ ਨਹੀਂ ਹੈ, ਗੱਡੀ ਵਿੱਚ ਖ਼ਤਰਨਾਕ ਕਮਾਲ ਲਿਜਾਇਆ ਜਾ ਰਿਹਾ ਹੈ, ਡਰਾਈਵਿੰਗ ਸਹੀ ਨਹੀਂ ਹੈ, ਪੁਲਿਸ ਦਾ ਹੁਕਮ ਨਹੀਂ ਮੰਨਿਆ, ਟ੍ਰੈਫਿਕ ਸਿਗਨਲ ਨੂੰ ਵੀ ਨਹੀਂ ਮੰਨਿਆ, ਪੀਲੀ ਲਾਈਟ ਦੀ ਉਲੰਘਣਾ ਕੀਤੀ ਗਈ। ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਵੋ ਕਿ ਇਸ ਨਵੇਂ ਐਕਟ ਦੀ ਉਲੰਘਣਾ ਕਰਨੀ ਕਿੰਨੀ ਮਹਿੰਗੀ ਪੈ ਸਕਦੀ ਹੈ।

error: Content is protected !!