ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ, ਜਾਂਚ ‘ਚ ਜੁਟੀ ਪੁਲਿਸ,ਟਾਂਡਾ: ਪੰਜਾਬ ‘ਚ ਖੁਦਕੁਸ਼ੀਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਭਾਵੇ ਗੱਲ ਕਿਸਾਨਾਂ ਦੀ ਹੋਵੇ ਜਾਂ ਦਹੇਜ ਤੋਂ ਪ੍ਰੇਸ਼ਾਨ ਲੜਕੀਆਂ ਦੀ ਹੋਵੇ। ਆਏ ਦਿਨ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਦੌਰਾਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਟਾਂਡਾ ਉੜਮੁੜ ਦੇ ਪਿੰਡ ਲੋਧੀਚੱਕ ਤੋਂ ਸਾਹਮਣੇ ਆਇਆ ਹੈ, ਜਿਥੇ 3 ਸਾਲ ਪਹਿਲਾਂ ਵਿਆਹੀ ਇੱਕ ਲੜਕੀ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਵਰਿੰਦਰ ਕੌਰ ਉਰਫ ਮਨਦੀਪ ਮਮਤਾ ਪਤਨੀ ਜਸਪ੍ਰੀਤ ਸਿੰਘ ਦੇ ਰੂਪ ‘ਚ ਹੋਈ ਹੈ।

ਮ੍ਰਿਤਕਾ ਦਾ ਅਜੇ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦੀ ਇਕ ਬੱਚੀ ਵੀ ਹੈ। ਵਰਿੰਦਰ ਕੌਰ ਨੇ ਕਿੰਨਾ ਹਲਾਤਾਂ ‘ਚ ਫਾਹਾ ਲਿਆ ਹੈ, ਅਜੇ ਇਸ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
