Home / Viral / ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਇਕੋ ਪਰਿਵਾਰ ਦੀ ਜੀਆਂ ਦੀ ਹੋਈ

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਇਕੋ ਪਰਿਵਾਰ ਦੀ ਜੀਆਂ ਦੀ ਹੋਈ

ਕਰਤਾਰਪੁਰ ਕੌਮੀ ਮਾਰਗ ‘ਤੇ ਅੱਜ ਸਵੇਰੇ 8.30 ਵਜੇ ਦੇ ਕਰੀਬ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਬੇਟਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਰਾਜੀਵ ਸੋਢੀ ਅਤੇ ਕ੍ਰਿਤੀ ਸੋਢੀ ਦੇ ਰੂਪ ‘ਚ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਕਾਰ ‘ਚ ਸਵਾਰ ਹੋ ਕੇ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਕਰਤਾਰਪੁਰ ਕੌਮੀ ਮਾਰਗ ‘ਤੇ ਇੱਕ ਢਾਬੇ ਦੇ ਨੇੜੇ ਉਨ੍ਹਾਂ ਦੀ ਕਾਰ ਇੱਕ ਖੜ੍ਹੇ ਟਰੱਕ ਨਾਲ ਟਕਰਾਅ ਗਈ, ਜਿਸ ਦੇ ਸਿੱਟੇ ਵਜੋਂ ਪਤੀ-ਪਤਨੀ ਦੀ ਮੌਤ ਹੋ ਗਈ।

ਉੱਥੇ ਹੀ ਉਨ੍ਹਾਂ ਦੇ ਜ਼ਖ਼ਮੀ ਬੇਟੇ ਨੂੰ ਇਲਾਜ ਲਈ ਕਰਤਾਰਪੁਰ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!