ਮੌਸਮ ਚਾਹੇ ਕਿਸ ਤਰ੍ਹਾਂ ਦਾ ਵੀ ਹੋਵੇ ਪਰ ਸਵੇਰ ਦੀ ਸ਼ੁਰੂਆਤ ਹਮੇਸ਼ਾਂ ਇੱਕ ਕੱਪ ਚਾਹ ਤੋਂ ਹੁੰਦੀ ਹੈ। ਜ਼ਿਆਦਾਤਰ ਲੋਕ ਦੁੱਧ ਵਾਲੀ ਚਾਹ ਦਾ ਸੇਵਨ ਕਰਦੇ ਹਨ। ਗਰਮੀਆਂ ਦੇ ਦਿਨਾਂ ‘ਚ ਜੇਕਰ ਤੁਸੀਂ ਦੁੱਧ ਵਾਲੀ ਚਾਹ ਦੀ ਥਾਂ ਹਰਬਲ ਚਾਹ ਦਾ ਸੇਵਨ ਕਰੋ ਤਾਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਰਬਲ ਚਾਹ ‘ਚ ਅਜਿਹੇ ਤੱਤ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਂਦੇ ਹੈ ਹਰਬਲ ਚਾਹ ਦੇ ਫ਼ਾਇਦੇ-

ਪੁਦੀਨੇ ਦੀ ਚਾਹ –ਪੁਦੀਨੇ ਦੀ ਚਾਹ ਬਣਾਉਣ ਦੇ ਲਈ ਉਬਲਦੇ ਹੋਏ ਪਾਣੀ ‘ਚ ਪੁਦੀਨੇ ਦੇ ਕੁੱਝ ਪੱਤੇ ਪਾ ਕੇ ਦਸ ਮਿੰਟ ਤਕ ਉਬਾਲ ਕੇ ਪਾਣੀ ਨੂੰ ਪੁਣ ਲਾਓ। ਇੱਕ ਗਲਾਸ ‘ਚ ਇਸ ਪਾਣੀ ਨੂੰ ਪਾ ਲਾਓ ਮਿੱਠੇ ਦੇ ਤੌਰ ਤੇ ਤੁਸੀਂ ਸ਼ਹਿਦ ਦਾ ਇੱਕ ਚਮਚ ਪਾ ਸਕਦੇ ਹੋ। ਪੁਦੀਨਾ ਪੇਟ ਲਈ ਬਹੁਤ ਚੰਗਾ ਹੁੰਦਾ ਹੈ। ਇਸ ‘ਚ ਐਂਟੀਆਕਸੀਡੈਂਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਏ, ਆਇਰਨ, ਮੈਗਨੀਸ਼ੀਅਮ ਆਦਿ ਹੁੰਦੇ ਹਨ। ਜਿਹੜੇ ਕਿ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਹਨ ਤੇ ਪਾਚਨ ਪ੍ਰਣਾਲੀ ਨੂੰ ਠੀਕ ਰੱਖਦੇ ਹਨ।

ਤੁਲਸੀ ਦੀ ਚਾਹ –ਤੁਲਸੀ ਦੀ ਚਾਹ ਬਣਾਉਣ ਦੇ ਲਈ ਇੱਕ ਕੱਪ ਪਾਣੀ ਦਾ ਉਬਾਲੋ। ਪਾਣੀ ਉਬਲਣ ਤੋਂ ਬਾਅਦ ਉਸ ਨੂੰ ਗੈਸ ਤੋਂ ਹਟਾ ਕੇ ਉਸ ‘ਚ ਤੁਲਸੀ ਦੀਆਂ ਛੇ – ਸੱਤ ਪੱਤੀਆਂ ਪਾ ਕੇ ਪਾਣੀ ਢੱਕ ਦਿਓ। ਦੋ ਮਿੰਟ ਬਾਅਦ ਇਸ ਨੂੰ ਪੁਣ ਕਿ ਇਸ ‘ਚ ਅੱਧਾ ਨਿੰਬੂ ਤੇ ਇੱਕ ਚਮਚ ਸ਼ਹਿਦ ਦਾ ਮਿਲਾਕੇ ਇਸ ਦਾ ਸੇਵਨ ਕਰੋ। ਇਸ ਨਾਲ ਪੇਟ, ਅੱਖਾਂ, ਕਿਡਨੀ, ਲੀਵਰ ਤੇ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਦਿਨ ‘ਚ ਦੋ ਵਾਰ ਇਸ ਦਾ ਸੇਵਨ ਕਰਨ ਨਾਲ ਭਾਰ ਬਹੁਤ ਤੇਜ਼ੀ ਨਾਲ ਘੱਟਦਾ ਹੈ।

ਗ੍ਰੀਨ ਟੀ -ਟੀ ਬੈਗ ਵਾਲੀ ਰੀਂ ਟੀ ਦੀ ਥਾਂ ਖੁੱਲੀ ਗ੍ਰੀਨ ਟੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇੱਕ ਕੱਪ ਉਬਲਦੇ ਪਾਣੀ ‘ਚ ਇੱਕ ਚਮਚ ਗ੍ਰੀਨ ਟੀ ਦਾ ਪਾਓ ਤੇ ਤਿੰਨ-ਚਾਰ ਮਿੰਟ ਲਈ ਢੱਕ ਦਿਓ। ਜੇਕਰ ਤੁਹਾਨੂੰ ਗ੍ਰੀਨ ਟੀ ਦਾ ਸੁਆਦ ਥੋੜ੍ਹਾ ਕੌੜਾ ਲਗਦਾ ਹੈ ਤਾਂ ਇਸ ‘ਚ ਇੱਕ ਚਮਚ ਸ਼ਹਿਦ ਦਾ ਮਿਲਾ ਸਕਦੇ ਹੋ। ਗ੍ਰੀਨ ਟੀ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਤੇ ਇਸ ਨਾਲ ਸਰੀਰ ਦੀ ਫ਼ਾਲਤੂ ਚਰਬੀ ਘੱਟ ਹੁੰਦੀ ਹੈ। ਗ੍ਰੀਨ ਟੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਡਾਇਬਟੀਜ਼ ,ਕੈਂਸਰ ਤੇ ਹਾਰਟ ਅਟੈਕ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦੀ ਹੈ।

ਗੁਲਾਬ ਦੀ ਚਾਹ-ਗੁਲਾਬ ਦੀ ਚਾਹ ਬਣਾਉਣ ਦੇ ਲਈ ਡੇਢ ਕੱਪ ਪਾਣੀ ਦਾ ਲਾਓ ਉਸ ‘ਚ ਇੱਕ ਤਾਜ਼ੇ ਗੁਲਾਬ ਦੀਆਂ ਪੱਤੀਆਂ ਨੂੰ ਪਾਓ। ਇਸ ਨੂੰ ਇੱਕ ਮਿੰਟ ਤੱਕ ਤੇਜ਼ ਅੱਗ ਤੇ ਉਬਾਲਣ ਤੋਂ ਬਾਅਦ ਤਿੰਨ ਮਿੰਟ ਲਈ ਇਸ ਨੂੰ ਢੱਕ ਕੇ ਰੱਖੋ। ਇਸ ਚਾਹ ਨੂੰ ਪੁਣ ਕੇ ਇਸ ਦਾ ਸੇਵਨ ਕਰੋ। ਗੁਲਾਬ ਦੇ ਫੁੱਲਾਂ ‘ਚ ਕਈ ਤਰ੍ਹਾਂ ਦੇ ਗਨ ਪਾਏ ਜਾਂਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਚਿਹਰੇ ਤੇ ਗਲੋਂ ਆਉਂਦਾ ਹੈ ਤੇ ਇਸ ‘ਚ ਕਈ ਤਰ੍ਹਾਂ ਦੇ ਵਿਟਾਮਿਨ ਸ਼ਾਮਿਲ ਹੁੰਦੇ ਹਨ।