ਸਿੱਖਾਂ ਨੇ ਕਸ਼ਮੀਰੀ ਕੁੜੀਆਂ ਪਹੁੰਚਾਈਆਂ ਸੁਰੱਖਿਅਤ ਘਰ, ਦੇਖੋ ਫਿਰ ਕਸ਼ਮੀਰੀ ਲੋਕਾਂ ਨੇ ਸਿੰਘਾਂ ਨੂੰ ਕੀ ਕਿਹਾ ਜਦ ਬਹੁਗਿਣਤੀ ਭਾਰਤੀ ਹਿੰਦੂ ਅਤੇ ਬੀਜੇਪੀ ਨੇਤਾ ਕਸ਼ਮੀਰੀ ਕੁੜੀਆਂ ਮਾਰੇ ਮੰਦਾ ਬੋਲ ਰਹੇ ਹਨ ਓਥੇ ਹੀ ਇਸ ਨਾਜ਼ੁਕ ਵਕਤ ਵਿੱਚ ਸਿੱਖ ਭਾਈਚਾਰਾ ਕਸ਼ਮੀਰੀਆਂ ਨਾਲ ਆ ਖੜ੍ਹਿਆ ਹੈ। ਕਈ ਕਸ਼ਮੀਰੀਵਿਦਿਆਰਥੀ ਦਿੱਲੀ ਵਿੱਚ ਫਸੇ ਹੋਏ ਸਨ ਅਤੇ ਆਪਣੇ ਘਰਾਂ ਨੂੰ ਵਾਪਸ ਨਹੀਂ ਜਾ ਪਾ ਰਹੇ ਸਨ। ਦਿੱਲੀ ਦੇ ਸਿੱਖਾਂ ਨੇ ਉਹਨਾਂ ਵਿਦਿਆਰਥੀਆਂ ਦੀ ਮਦਦ ਆਪਣੀ ਪਰਵਾਹ ਕੀਤੇ ਬਗੈਰ ਕੀਤੀ ਅਤੇ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰ ਪਹੁੰਚਾ ਕੇ ਆਪਣਾ ਫਰਜ਼ ਪੂਰਾ ਕੀਤਾ। ਇਹਨਾਂ ਵਿਦਿਆਰਥੀਆਂ ਵਿੱਚੋਂ ਲਗਭਗ 36 ਕੁੜੀਆਂ ਸਨ ਜੋ ਤਣਾਅ ਦੇ ਮਹੌਲ ਕਾਰਨ ਕਾਫੀ ਡਰੀਆਂ ਹੋਈਆਂ ਸਨ। ਜਦ ਉਹ ਬੱਚੀਆਂ ਆਪਣੇ ਘਰ ਪਹੁੰਚੀਆਂ ਤਾਂ ਉਨ੍ਹਾਂ ਦੇ ਘਰਦਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।

ਸਿੱਖਾਂ ਦੁਆਰਾ ਉਸ ਸਮੇਂ ਦੀਆਂ ਵੀਡੀਓ ਵੀ ਪੋਸਟ ਕੀਤੀਆਂ ਗਈਆਂ ਹਨ ਜਿਸ ਵਿੱਚ ਬੜੀ ਹੀ ਖੁਸ਼ਦਿਲੀ ਨਾਲ ਕਸ਼ਮੀਰੀ ਭਾਈ ਸਿੱਖਾਂ ਦਾ ਸ਼ੁਕਰੀਆ ਕਰ ਰਹੇ ਸਨ। ਇਹ ਗੱਲ ਆਮ ਦੇਖਣ ਨੂੰ ਮਿਲਦੀ ਹੈ ਕਿ ਜਦ ਵੀ ਕਿਸੇ ਕੌਮਾਂ ਜਾਂ ਦੇਸਾਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਹਨ ਤਾਂ ਬਹੁਤ ਵਾਰ ਔਰਤਾਂ ਦੀ ਬੇਪੱਤੀ ਕੀਤੀ ਜਾਂਦੀ ਹੈ। ਕਸ਼ਮੀਰ ਚੋਂ ਧਾਰਾ 370 ਹਟਾਉਣ ਤੋਂ ਬਾਅਦ ਦੇਸ਼ ਦੇ ਕੋਨੇ ਕੋਨੇ ਤੋਂ ਕਸ਼ਮੀਰੀ ਕੁੜੀਆਂ ਪ੍ਰਤੀ ਨਿਰਾਸ਼ਾ ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਕੁਝ ਲੋਕ ਸੋਚ ਰਹੇ ਹਨ ਕਿ ਕਸ਼ਮੀਰ ਆਜ਼ਾਦ ਹੋਣ ਕਾਰਨ ਉਹ ਉੱਥੇ ਜਾ ਕੇ ਜਮੀਨਾਂ ਖਰੀਦ ਸਕਦੇ ਹਨ। ਪਰ ਕਸ਼ਮੀਰ ਦੀਆਂ ਕੁੜੀਆਂ ਪ੍ਰਤੀ ਭੱਦੀ ਟਿੱਪਣੀ ਕਰਨਾ ਕੋਈ ਚੰਗੀ ਗੱਲ ਨਹੀਂ ਹੈ।
ਪਰ ਹੁਣ ਪੰਜਾਬ ਦੀਆਂ ਕੁੜੀਆਂ ਵੀ ਕਸ਼ਮੀਰੀ ਕੁੜੀਆਂ ਦੀ ਇੱਜ਼ਤ ਦੇ ਹੱਕ ਚ ਖੜ੍ਹੀਆਂ ਹੋਈਆਂ ਹਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਵੀ ਭਾਰਤੀ ਲੋਕਾਂ ਦੀ ਮਾਨਸਿਕਤਾ ਸਦੀਆਂ ਪੁਰਾਣੀ ਵਾਲੀ ਹੀ ਹੈ। ਉਹ ਅੱਜ ਵੀ ਔਰਤ ਨੂੰ ਇੱਕ ਜ਼ਮੀਨ, ਜਾਇਦਾਦ ਜਾਂ ਪੈਰ ਦੀ ਜੁੱਤੀ ਸਮਾਨ ਸਮਝ ਰਹੇ ਹਨ। ਕਸ਼ਮੀਰੀ ਕੁੜੀਆਂ ਉੱਤੇ ਅਜੇ ਵੀ ਵਿਧਾਇਕਾਂ ਅਤੇ ਹੋਰ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਟਿੱਪਣੀਆਂ ਨਿੰਦਿਆ ਯੋਗ ਹਨ। “ਦੇਸ਼ ਭਰ ਵਿੱਚ ਈਦ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਈਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਈਦ ਦੇ ਦਿਨ ਨਮਾਜ਼ ਦੌਰਾਨ ਸਖ਼ਤ ਸੁਰੱਖਿਆ ਰਹੇਗੀ। ਈਦ ਦੇ ਮੱਦੇਨਜ਼ਰ 300 ਟੈਲੀਫੋਨ ਬੂਥ ਵੀ ਬਣਾਏ ਗਏ ਹਨ, ਜਿਸ ਰਾਹੀਂ ਆਮ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਣਗੇ। ਇਸ ਤੋਂ ਪਹਿਲਾਂ ਰਾਜ ਵਿੱਚ ਬੈਂਕਾਂ ਤੇ ਏਟੀਐਮ ਵੀ ਛੁੱਟੀ ਵਾਲੇ ਦਿਨ ਖੁੱਲ੍ਹੇ ਸਨ। ਈਦ ਤੋਂ ਪਹਿਲਾਂ ਕਸ਼ਮੀਰ ਘਾਟੀ ਵਿੱਚ ਪਿਛਲੇ ਦੋ ਦਿਨ ਧਾਰਾ 144 ਵਿੱਚ ਢਿੱਲ ਦਿੱਤੀ ਗਈ ਸੀ, ਜਿਸ ਦੌਰਾਨ ਲੋਕਾਂ ਨੇ ਈਦ ਦੀ ਖਰੀਦਾਰੀ ਕੀਤੀ।