ਡਾਕਟਰ ਕਹਿੰਦੇ ਹਨ ਕਿ ਜਿਗਰ (Liver) ਸਾਡੇ ਸਰੀਰ ਦਾ ਇਕ ਸਭ ਤੋਂ ਮੁੱਖ ਤੇ ਵੱਡਾ ਅੰਗ ਹੈ। ਸਰੀਰ ਦੇ ਸਾਰੇ ਅੰਗਾਂ ਦਾ ਧਿਆਨ ਰੱਖਣ ਦੇ ਨਾਲ ਨਾਲ ਜਿਗਰ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜਿਗਰ ਦਾ ਮੁੱਖ ਕੰਮ ਸਰੀਰ ਦੀ ਪਾਚਣ ਸਕਤੀ ਨੂੰ ਮਜ਼ਬੂਤ ਰੱਖਣਾ, ਮੈਟਾਬੋਲਿਜ਼ਮ ਨੂੰ ਸਹੀ ਰੱਖਣਾ ਤੇ ਖ਼ੂਨ ਨੂੰ ਸਾਫ਼ ਰੱਖਣਾ ਹੈ।ਇਸ ਲਈ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕੀ ਜਿਗਰ ‘ਚ ਕਦੇ ਵੀ ਟੋਕਸਿਸ ਨਾ ਹੋਣ ਦੇਵੋ ਕਿਉਂਕਿ ਇਸਦੇ ਕਾਰਨ ਜਿਗਰ ‘ਚ ਐਲਰਜੀ, ਕੋਲੇਸਟ੍ਰੋਲ ਦੀ ਸਮੱਸਿਆਂ, ਕਮਜ਼ੋਰੀ, ਥਕਾਵਟ ਤੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਇਸਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਜਿਗਰ ਨੂੰ ਚੰਗੀ ਖ਼ੁਰਾਕ ਨਾਲ ਡੀਟੌਕਸ ਰੱਖਿਆ ਜਾਵੇਂ। ਅੱਜ ‘liver Day’ ਦੇ ਦਿਨ ਅਸੀਂ ਤੁਹਾਨੂੰ ਜਿਗਰ ਨੂੰ ਤੰਦਰੁਸਤ ਰੱਖਣ ਦੇ ਲਈ ਖ਼ੁਰਾਕ ‘ਚ ਕੁੱਝ ਚੀਜ਼ਾਂ ਦਾ ਧਿਆਨ ਰੱਖਣ ਵਾਰੇ ਦੱਸਣ ਜਾ ਰਹੇ ਹਾਂ।

ਸੇਬ – ਸਾਰੇ ਫ਼ਲਾਂ ‘ਚੋਂ ਸੇਬ ਨੂੰ ਕਾਫ਼ੀ ਮਹੱਤਵਪੂਰਨ ਮੰਨਿਆਂ ਜਾਂਦਾ ਹੈ। ਇਸ ‘ਚ ਪੈਕਟਿਨ ਮੌਜੂਦ ਹੁੰਦਾ ਹੈ ਜੋ ਸਰੀਰ ‘ਚ ਹੋਣ ਵਾਲੇ ਸਾਰੇ ਅਣਚਾਹੇ ਪਦਾਰਥਾਂ ਨੂੰ ਸਰੀਰ ‘ਚੋਂ ਬਾਹਰ ਕੱਢਦਾ ਹੈ। ਸੇਬ ‘ਚ ਐਂਟੀ ਇੰਫਲਾਮੇਟਰੀ ਹੋਣ ਕਰਕੇ, ਇਹ ਜਿਗਰ ਨੂੰ ਵੱਧ ਮੋਟਾ ਹੋਣ ਹੋ ਬਚਾਉਂਦਾ ਹੈ।ਖੱਟੇ ਫ਼ਲ – ਖੱਟੇ ਫ਼ਲ ਜਿਵੇਂ ਕਿ ਨਿੰਬੂ, ਸੰਤਰਾ, ਮੌਸੰਮੀ ਆਦਿ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇੰਨ੍ਹਾਂ ਤੋਂ ਮਿਲਣ ਵਾਲੇ ਡੀਟੋਕਸੀਫਾਈ ਐਂਜ਼ਾਈਮ ਜਿਗਰ ਨੂੰ ਤੰਦਰੁਸਤ ਰੱਖਦਾ ਹੈ।

ਲਸਣ – ਖ਼ੁਰਾਕ ‘ਚ ਲਸਣ ਦਾ ਸੇਵਨ ਕਰਨ ਨਾਲ ਸਰੀਰ ‘ਚ ਹੋਣ ਵਾਲੇ ਗੰਦੇ ਟੋਕਸਿਸ ਨੂੰ ਬਾਹਰ ਕੱਢਦਾ ਹੈ। ਲਸਣ ‘ਚ ਐਂਟੀ ਆਕਸੀਡੈਂਟ, ਐਂਟੀ ਬਾਇਓਟਿਕਸ, ਐਂਟੀ ਫੰਗਲ ਹੁੰਦੇ ਹਨ ਜੋ ਕਿ ਜਿਗਰ ਨੂੰ ਡੀਟੋਕਸ ਕਰਨ ਦਾ ਕੰਮ ਕਰਦਾ ਹੈ।ਹਰੀ ਪੱਤੇਦਾਰ ਸਬਜ਼ੀਆਂ – ਹਰੀ ਪੱਤੇਦਾਰ ਸਬਜ਼ੀਆਂ ਸਾਡੇ ਸਰੀਰ ਦੇ ਨਾਲ ਨਾਲ ਸਾਡੇ ਜਿਗਰ ਨੂੰ ਵੀ ਤੰਦਰੁਸਤ ਰੱਖਦੀਆਂ ਹਨ। ਇਹ ਸਾਡੇ ਜਿਗਰ ਨੂੰ ਮੋਟਾਪਾ ਹੋਣ ਤੋਂ ਬਚਾਉਂਦਾ ਹੈ।

ਹਰੀ ਚਾਹ ਪੱਤੀ – ਹਰੀ ਚਾਹਪੱਤੀ ‘ਚ ਹੋਣ ਵਾਲੇ ਐਂਟੀ ਆਕਸੀਡੈਂਟ ਜਿਗਰ ਦੀ ਕੰਮ ਕਰਨ ਦੀ ਸ਼ਕਤੀ ਨੂੰ ਵਧਾਉਂਦੇ ਹਨ।ਗਾਜਰ – ਗਾਜਰ ਤੋਂ ਸਾਨੂੰ ਬੀਟਾ ਕੈਰੋਟੀਨ, ਵਿਟਾਮਿਨ ਏ ਤੇ ਫਲੇਵੋਨੋਇਡਜ਼ ਮਿਲਦੇ ਹਨ। ਇਹ ਜਿਗਰ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਦੂਰ ਕਰਦਾ ਹੈ ਤੇ ਨਾਲ ਹੀ ਜਿਗਰ ਦੀ ਕੰਮ ਕਰਨ ਦੀ ਸ਼ਕਤੀ ਨੂੰ ਹੋਰ ਵਧਾਉਂਦਾ ਹੈ।

ਚੁਕੰਦਰ -ਚੁਕੰਦਰ ਤੋਂ ਮਿਲਣ ਵਾਲਾ ਵਿਟਾਮਿਨ ਸੀ ਸਾਡੀ ਸਿਹਤ ਦੇ ਨਾਲ ਨਾਲ ਜਿਗਰ ਲਈ ਵੀ ਬਹੁਤ ਜ਼ਰੂਰੀ ਹੈ।ਹਲਦੀ- ਹਲਦੀ ਦੀ ਵਰਤੋਂ ਹਮੇਸ਼ਾ ਖਾਣਾ ਬਣਾਉਣ ‘ਚ ਕੀਤੀ ਜਾਂਦੀ ਹੈ, ਜੋ ਕਿ ਖਾਣੇ ਨੂੰ ਇਕ ਅਲਗ ਜਿਹਾ ਹੀ ਸਵਾਦ ਤੇ ਰੰਗ ਦਿੰਦੀ ਹੈ। ਕਿਉਂਕਿ ਹਲਦੀ ਕਾਫ਼ੀ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਜਿਗਰ ਨੂੰ ਆਸਾਨੀ ਨਾਲ ਡੀਟੋਕਸ ਕਰਨ ‘ਚ ਮਦਦ ਕਰਦਾ ਹੈ।