ਨਵੀਂ ਦਿੱਲੀ, 11 ਅਗਸਤ- ਕੇਂਦਰੀ ਸਕੈਂਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ..) ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੋਰਡ ਦੀਆਂ ਫ਼ੀਸਾਂ ‘ਚ ਵਾਧਾ ਕੀਤਾ ਹੈ।

ਐੱਸ.ਸੀ ਅਤੇ ਐੱਸ.ਟੀ ਵਰਗ ਦੇ ਵਿਦਿਆਰਥੀਆਂ ਨੂੰ ਹੁਣ 50 ਰੁਪਏ ਦੀ ਜਗ੍ਹਾ 1200 ਰੁਪਏ ਫ਼ੀਸ ਦੇਣੀ ਪਵੇਗੀ ਜਦਕਿ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਇਹ ਫ਼ੀਸ 1500 ਰੁਪਏ ਕੀਤੀ ਗਈ ਹੈ।
