Home / Viral / ਬਾਹਰੋਂ ਦੁਕਾਨ ਹਲਵਾਈ ਦੀ ਤੇ ਅੰਦਰ ਹੁੰਦਾ ਸੀ ਆਹ ਕੰਮ, ਪਿਓ ਪੁੱਤ ਦਾ ਅਨੋਖਾ ਜੁਗਾੜ ਵੇਖ ਪੁਲਸ ਵੀ ਹੋਈ ਹੈਰਾਨ, ਦੇਖੋ ਵੀਡੀਓ

ਬਾਹਰੋਂ ਦੁਕਾਨ ਹਲਵਾਈ ਦੀ ਤੇ ਅੰਦਰ ਹੁੰਦਾ ਸੀ ਆਹ ਕੰਮ, ਪਿਓ ਪੁੱਤ ਦਾ ਅਨੋਖਾ ਜੁਗਾੜ ਵੇਖ ਪੁਲਸ ਵੀ ਹੋਈ ਹੈਰਾਨ, ਦੇਖੋ ਵੀਡੀਓ

ਬਟਾਲਾ ਪੁਲੀਸ ਨੇ ਮਾਨ ਨਗਰ ਦੇ ਦੋ ਵਿਅਕਤੀਆਂ ਸੁਰਿੰਦਰ ਕੁਮਾਰ ਅਤੇ ਰਵਿੰਦਰ ਕੁਮਾਰ ਸ਼ਿੰਕੂ ਨੂੰ ਫੜਿਆ ਹੈ। ਇਹ ਦੋਵੇਂ ਰਿਸ਼ਤੇ ਵਿੱਚ ਪਿਓ ਪੁੱਤਰ ਲਗਦੇ ਹਨ। ਇਨ੍ਹਾਂ ਕੋਲੋਂ ਪੰਜ ਗ੍ਰਾਮ ਹੈਰੋਇਨ, 235 ਗੋਲੀਆਂ, ਇੱਕ ਕੰਪਿਊਟਰ ਕੰਡਾ, ਇੱਕ ਐਕਟਿਵਾ, ਇੱਕ ਲੱਖ 38 ਹਜ਼ਾਰ ਰੁਪਏ ਦੀ ਨਕਦੀ ਅਤੇ 15 ਮੋਬਾਇਲ ਬਰਾਮਦ ਕੀਤੇ ਗਏ ਹਨ। ਇਹ ਮੋਬਾਇਲ ਗਲਤ ਸਾਮਾਨ ਵੇਚ ਕੇ ਪੈਸਿਆਂ ਦੇ ਬਦਲੇ ਲਏ ਗਏ ਦੱਸੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਹਲਵਾਈ ਦੀ ਦੁਕਾਨ ਦੀ ਆੜ ਵਿਚ ਗ਼ਲਤ ਧੰਦਾ ਕਰਦੇ ਹਨ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਬਟਾਲਾ ਨਿਵਾਸੀ ਇਨ੍ਹਾਂ ਦੀਆਂ ਹਰਕਤਾਂ ਤੋਂ ਤੰਗ ਸਨ। ਸੀਨੀਅਰ ਪੁਲਿਸ ਅਧਿਕਾਰੀ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਪੁਲਿਸ ਅਜਿਹੇ ਬੰਦਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਬਟਾਲਾ ਵਿੱਚੋਂ ਪਹਿਲਾਂ ਵੀ ਪੁਲੀਸ ਅਜਿਹੇ ਮਾੜੇ ਕੰਮ ਕਰਨ ਵਾਲਿਆਂ ਨੂੰ ਜੇਲ੍ਹ ਭੇਜ ਚੁੱਕੀ ਹੈ। ਇਹ ਦੋਵੇਂ ਪਿਓ ਪੁੱਤਰ ਹਲਵਾਈ ਦੀ ਦੁਕਾਨ ਕਰਦੇ ਸਨ। ਪਰ ਹਲਵਾਈ ਦੇ ਕੰਮ ਪਿੱਛੇ ਲੁਕਵੇਂ ਰੂਪ ਵਿੱਚ ਇਨ੍ਹਾਂ ਦਾ ਕੰਮ ਕੁਝ ਹੋਰ ਹੀ ਸੀ।

ਇਹ ਦੋਵੇਂ ਬਟਾਲੇ ਦੇ ਹੀ ਸੁਖਵਿੰਦਰ ਸਿੰਘ ਹਥੋੜਾ ਤੋਂ ਸਾਮਾਨ ਖਰੀਦਦੇ ਵੇਚਦੇ ਸਨ। ਇਨ੍ਹਾਂ ਤੋਂ ਪੁਲਿਸ ਨੂੰ ਪੰਦਰਾਂ ਮੋਬਾਈਲ ਫੋਨ ਮਿਲੇ ਹਨ ਅਤੇ ਹੋਰ ਸਾਮਾਨ ਵੀ ਮਿਲਿਆ ਹੈ। ਇਸ ਨੂੰ ਪੁਲੀਸ ਦੀ ਇੱਕ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਪੁਲਿਸ ਦੇ ਦੱਸਣ ਅਨੁਸਾਰ ਇਹ ਵਿਅਕਤੀ ਹਰ ਤੀਸਰੇ ਦਿਨ ਸੁਖਵਿੰਦਰ ਸਿੰਘ ਹਥੌੜਾ ਤੋਂ ਸਾਮਾਨ ਖਰੀਦਦੇ ਸਨ। ਇੱਕ ਤਰ੍ਹਾਂ ਨਾਲ ਇਹ ਸੁਖਵਿੰਦਰ ਸਿੰਘ ਥੋੜਾਂ ਦਾ ਸਾਮਾਨ ਵੇਚਦੇ ਸਨ। ਸੁਖਵਿੰਦਰ ਸਿੰਘ ਇੱਕ ਬਦਨਾਮ ਵਿਅਕਤੀ ਦੱਸਿਆ ਜਾਂਦਾ ਹੈ। ਪੁਲਿਸ ਇਸ ਬੰਦੇ ਦੀ ਭਾਲ ਕਰ ਰਹੀ ਹੈ।

error: Content is protected !!