ਵਿਦੇਸ਼ਾ ਯਾਤਰਾ ਕਰਨ ਲਈ ਸਭ ਤੋਂ ਅਹਿਮ ਦਸਤਾਵੇਜ਼ ਪਾਸਪੋਰਟ ਹੁੰਦਾ ਹੈ ,ਪਰ ਛੇਤੀ ਹੀ ਤੁਹਾਡਾ ਪੁਰਾਨਾ ਪਾਸਪੋਰਟ ਬੇਕਾਰ ਹੋ ਸਕਦਾ ਹੈ।ਦਰਅਸਲ ਕੇਂਦਰ ਦੀ ਮੋਦੀ ਸਰਕਾਰ ਹੁਣ ਚਿਪ ਆਧਾਰਿਤ ਪਾਸਪੋਰਟ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਨਵੇਂ ਪਾਸਪੋਰਟ ਨੂੰ ਲੈ ਕੇ ਕੰਮ ਪੂਰਾ ਹੋ ਚੁੱਕਿਆ ਹੈ।ਵਿਦੇਸ਼ ਮੰਤਰਾਲਾ ਨੇ ਚਿਪ ਸਮਰੱਥ ਈ-ਪਾਸਪੋਰਟ ਪ੍ਰਾਜੈਕਟ ਲਈ ‘ਇੰਡੀਅਨ ਸਕਿਓਰਿਟੀ ਪ੍ਰੈੱਸ’ ਨਾਲ ਚਰਚਾ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਇਨ੍ਹਾਂ ਨੂੰ ਜਾਰੀ ਕਰਨ ਦਾ ਕੰਮ ਹੁਣ ਸ਼ੁਰੂ ਹੋ ਸਕੇ।
ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਈ-ਪਾਸਪੋਰਟਾਂ ਨੂੰ ਪਹਿਲ ਦੇ ਆਧਾਰ ‘ਤੇ ਬਣਾਉਣ ਦਾ ਪ੍ਰਸਤਾਵ ਕੀਤਾ ਕਿਹਾ ਕਿ ਸਰਕਾਰ ਦੀ ਪਿਛਲੀ ਯੋਜਨਾ ਮੁਤਾਬਕ, ਹਰ ਲੋਕ ਸਭਾ ਇਲਾਕੇ ‘ਚ ਡਾਕਘਰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਕੰਮ ਜਾਰੀ ਰਹੇਗਾ। ਹਾਲਾਂਕਿ, ਮੰਤਰੀ ਨੇ ਚਿਪ ਪਾਸਪੋਰਟ ਜਾਰੀ ਕਰਨ ਲਈ ਕੋਈ ਸਹੀ ਟਾਈਮ ਲਾਈਨ ਨਹੀਂ ਦਿੱਤੀ ਪਰ ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਜਲਦ ਸ਼ੁਰੂ ਕਰੇਗੀ।ਕਿਸ ਤਰ੍ਹਾਂ ਦਾ ਹੋਵੇਗਾ ਈ-ਪਾਸਪੋਰਟ?ਈ-ਪਾਸਪੋਰਟ ਮੌਜੂਦਾ ਪਾਸਪੋਰਟਾਂ ਦੀ ਤਰ੍ਹਾਂ ਹੀ ਹੋਣਗੇ। ਇਸ ‘ਚ ਇਕ ਚਿਪ ਲੱਗੀ ਹੋਵੇਗੀ, ਜਿਸ ‘ਚ ਪਾਸਪੋਰਟ ਅਧਿਕਾਰੀ ਦੇ ਡਿਜੀਟਲ ਦਸਤਖਤ ਦੇ ਇਲਾਵਾ ਪਾਸਪੋਰਟ ਧਾਰਕ ਦਾ ਨਾਮ, ਲਿੰਗ, ਜਨਮ ਤਰੀਕ ਅਤੇ ਇਕ ਡਿਜੀਟਲ ਫੋਟੋ ਹੋਵੇਗੀ।
ਪਾਸਪੋਰਟ ‘ਚ ਮੌਜੂਦ ਚਿਪ ‘ਚ ਪਾਸਪੋਰਟ ਧਾਰਕ ਦੀ ਉਂਗਲੀਆਂ ਦੇ ਨਿਸ਼ਾਨ ਵੀ ਸ਼ਾਮਲ ਹੋਣਗੇ। ਇਹ ਪਾਸਪੋਰਟ ਕਾਫੀ ਸਕਿਓਰ ਹੋਣਗੇ। ਹਾਈ ਸਕਿਓਰਿਟੀ ਚਿਪ ਲੱਗੀ ਹੋਣ ਕਾਰਨ ਇਸ ‘ਚ ਕਿਸੇ ਵੀ ਤਰ੍ਹਾਂ ਨਾਲ ਛੇੜਛਾੜ ਕਰਨਾ ਸੰਭਵ ਨਹੀਂ ਹੋਵੇਗਾ, ਨਾਲ ਹੀ ਇਸ ਦੀ ਹਵਾਈ ਅੱਡੇ ‘ਤੇ ਜਾਂਚ ਵੀ ਅਸਾਨ ਹੋਵੇਗੀ।ਚਿਪ ਵਾਲੇ ਪਾਸਪੋਰਟ ਬਣਾਉਣ ਦੀ ਪਰਿਕ੍ਰੀਆ ਵੀ ਤੇਜ ਹੋਵੇਗੀ।ਅਪਲਾਈ ਕਰਣ ਦੇ ਬਾਅਦ ਸਿਰਫ 7 ਦਿਨ ਵਿੱਚ ਪਾਸਪੋਰਟ ਬਣਕੇ ਤਿਆਰ ਹੋਵੇਗਾ।