Home / Viral / ਸਿੱਖੀ ਨੂੰ ਸੰਭਾਲੀ ਬੈਠਾ ਹੈ ਨੇਪਾਲ ਦਾ ਇਹ ਪਿੰਡ ਜਿੱਥੇ ਕੋਈ ਵੀ ਕੇਸ ਨਹੀਂ ਕੱਟਦਾ (ਵੀਡੀਓ ਦੇਖਕੇ ਸ਼ੇਅਰ ਕਰੋ ਜੀ)

ਸਿੱਖੀ ਨੂੰ ਸੰਭਾਲੀ ਬੈਠਾ ਹੈ ਨੇਪਾਲ ਦਾ ਇਹ ਪਿੰਡ ਜਿੱਥੇ ਕੋਈ ਵੀ ਕੇਸ ਨਹੀਂ ਕੱਟਦਾ (ਵੀਡੀਓ ਦੇਖਕੇ ਸ਼ੇਅਰ ਕਰੋ ਜੀ)

ਕੇਸ ਗੁਰੂ ਦੀ ਮੋਹਰ ਹਨ ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰ ਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ। ਸਿੱਖ ਆਪਣਾ ਦੇਸ਼ਾਂ ਵਿਦੇਸ਼ਾਂ ਚ ਬਹੁਤ ਵੱਡਾ ਰੁਤਬਾ ਰੱਖਦੇ ਹਨ ।ਕੀ ਤੁਸੀਂ ਕਦੀ ਸੋਚਿਆ ਹੈ ਕਿ ਕੋਈ ਅਜਿਹਾ ਪਿੰਡ ਹੋਵੇਗਾ ਜਿੱਥੇ ਲੋਕ ਆਪਣੇ ਕੇਸ ਦਾੜ੍ਹੀ ਮੁੱਛ ਨਹੀਂ ਕਟਾਉਂਦੇ? ਜੀ ਹਾਂ!ਅਜਿਹਾ ਪਿੰਡ ਵੀ ਹੈ। ਲੋਕ ਆਪਣੀ ਦਾੜ੍ਹੀ ਮੁੱਛ ਨੇਪਾਲ ਦੇ ਇੱਕ ਪਿੰਡ ਸਿੱਖਣਪੁਰਾ ਚ ਨਹੀਂ ਕਟਾਉਂਦੇ। ਉੱਥੇ ਸਿੱਖੀ ਕਾਇਮ ਕਰਕੇ ਅੱਜ ਵੀ ਉਥੋਂ ਦੇ ਲੋਕਾਂ ਨੇ ਰੱਖੀ ਹੋਈ ਹੈ। ਜੇਕਰ ਇਤਿਹਾਸ ਤੇ ਝਾਤ ਮਾਰੀਏ ਤਾਂ ਇਸ ਪਿੰਡ ਦਾ ਸ਼ੇਰੇ ਏ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਖਾਸ ਸਬੰਧ ਹੈ।

ਇਸ ਤਰ੍ਹਾਂ ਆਪਣੀ ਸਿੱਖੀ ਦੀ ਵਿਰਾਸਤ ਨੂੰ ਉਥੋਂ ਦੇ ਲੋਕਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ। ਜਦੋਂ ਅੰਗਰੇਜ਼ਾਂ ਦੇ ਜੰਗਲ ਚੋਂ ਨਿੱਕਲ ਕੇ ਮਹਾਰਾਜ ਰਣਜੀਤ ਸਿੰਘ ਦੀ ਧਰਮ ਪਤਨੀ ਮਹਾਰਾਣੀ ਜਿੰਦਾ ਸਿੰਘ ਨੇਪਾਲ ਦੇ ਇਸ ਪਿੰਡ ਚ ਪੁੱਜੀ ਤਾਂ ਨੇਪਾਲ ਦੇ ਮਹਾਰਾਜਾ ਜੰਗ ਬਹਾਦਰ ਨੇ ਉਨ੍ਹਾਂ ਨੂੰ ਇੱਕ ਸ਼ਾਹੀ ਮਹਿਲ ਬਣਾ ਕੇ ਦਿੱਤਾ ਸੀ। ਮਹਾਰਾਣੀ ਦੇ ਨਾਲ ਹੋਰ ਸਿੱਖ ਵੀ ਸਨ। ਅੱਜ ਵੀ ਉੱਥੇ ਲੋਕਾਂ ਨੇ ਅਠਾਰਵੀਂ ਸਦੀ ਤੋਂ ਲੈ ਕੇ ਸਿੱਖੀ ਕਾਇਮ ਕਰਕੇ ਰੱਖੀ ਹੋਈ ਹੈ। ਉੱਥੋਂ ਦੇ ਲੋਕ ਅੱਜ ਵੀ ਗਰੀਬ ਹਨ ਉਹ ਅੱਜ ਵੀ ਕੱਚੇ ਮਕਾਨਾਂ ਚ ਰਹਿ ਰਹੇ ਹਨ ਪਰ ਉਹ ਸਿੱਖੀ ਪੱਖੋਂ ਅਮੀਰ ਹਨ। ਨੇਪਾਲ ਚ ਸਿੱਖ ਧਰਮ ਨੂੰ ਵੀ ਬਾਕੀ ਧਰਮਾਂ ਵਾਂਗ ਉੱਚਾ ਰੁਤਬਾ ਦਿੱਤਾ ਹੋਇਆ ਹੈ।

ਉੱਥੋਂ ਦੇ ਲੋਕ ਨੇਪਾਲੀ ਹਿੰਦੀ ਅਤੇ ਪੰਜਾਬੀ ਬੋਲਦੇ ਹਨ ਉਨ੍ਹਾਂ ਲੋਕਾਂ ਨੂੰ ਮਹਾਰਾਜਾ ਜੰਗ ਬਹਾਦਰ ਨੇ ਜ਼ਮੀਨਾਂ ਮਹੱਈਆ ਕਰਵਾਈਆਂ ਸਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿੰਡ ਚ ਕੋਈ ਵੀ ਬੰਦਾ ਆਪਣੀ ਦਾੜ੍ਹੀ ਮੁੱਛ ਨਹੀਂ ਕਟਦਾ ਅਤੇ ਨਾ ਹੀ ਕੇਸ ਕਟਾਉਂਦਾ ਹੈ ਉੱਥੋਂ ਦੇ ਲੋਕ ਸਿਗਰਟ ਬੀੜੀ ਵੀ ਨਹੀਂ ਪੀਂਦੇ। ਇਸ ਪਿੰਡ ਚ ਕੋਈ ਵੀ ਨਾਂ ਨਹੀਂ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਚ ਪੱਛਮੀ ਸੱਭਿਅਤਾ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਇੱਥੋਂ ਦੇ ਪੰਜਾਬੀ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ। ਅਜੋਕਾ ਸਮਾਂ ਫੈਸ਼ਨ ਦਾ ਹੈ ਲੋਕ ਵੱਖ ਵੱਖ ਤਰ੍ਹਾਂ ਦੇ ਫੈਸ਼ਨ ਕਰਦੇ ਹਨ ਅਤੇ ਕੇਸ ਕਤਲ ਕਰਵਾ ਦਿੰਦੇ ਹਨ ਜੋ ਕਿ ਸਾਡੀ ਸਿੱਖ ਮਰਿਆਦਾ ਦੇ ਖਿਲਾਫ ਹੈ। ਸਾਨੂੰ ਲੋੜ ਹੈ ਨੇਪਾਲ ਦੇ ਸਿੱਖਣਪੁਰਾ ਪਿੰਡ ਤੋਂ ਸਿੱਖਣ ਦੀ ਕੇ ਕੇਸ ਕ ਤਲ ਨਹੀਂ ਕਰਵਾਉਣਾ ਚਾਹੀਦਾ ਅਤੇ ਸਿੱਖ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ।

error: Content is protected !!