ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ।

ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ ‘ਚੋ ਇੱਕ ਹੈ ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ।”ਕੈਨੇਡਾ” ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਪੁਰਾਣੇ ਰੈੱਡ ਇੰਡੀਅਨ ਅਰੋਕਵੀਨ ਲੋਕਾਂ ਦੀ ਬੋਲੀ ਵਿੱਚ ਕਨਾਟਾ ਨੂੰ ਕਹਿੰਦੇ ਸੀ ਜਿਸਦਾ ਮਤਲਬ ਗਰਾਂ ਜਾਂ ਪਿੰਡ ਸੀ।
1535 ਵਿੱਚ ਹੁਣ ਦੇ ਕੇਬੈਕ ਸ਼ਹਿਰ ਵਾਲੀ ਥਾਂ ਤੇ ਵਸਣ ਵਾਲਿਆਂ ਨੇ ਫ਼ਰਾਂਸ ਦੇ ਖੋਜੀ ਜੀ ਕੋਈ ਕਾਰ ਟੀਰ ਨੂੰ ਸਿੱਟਾ ਡਾਕੂ ਨਾਂ ਦੇ ਪਿੰਡ ਦੀ ਰਾਹ ਦੱਸਦਿਆਂ ਹੋਇਆਂ ਇਹ ਸ਼ਬਦ ਵਰਤਿਆ, ਜੀ ਕੋਈ ਕਾਰ ਟੀਰ ਨੇ ਇਹ ਸ਼ਬਦ ਫ਼ੇਰ ਇਸ ਸਾਰੇ ਥਾਂ ਲਈ ਵਰਤਿਆ ਜਿਹੜਾ ਸਿੱਟਾ ਡਾਕੂ ਨਾਂ ਦੇ ਆਗੂ ਥੱਲੇ ਆਂਦਾ ਸੀ। 1545 ਵਿੱਚ ਯੂਰਪੀ ਕਿਤਾਬਾਂ ਤੇ ਨਕਸ਼ਿਆਂ ਵਿੱਚ ਇਸ ਇਲਾਕੇ ਦਾ ਨਾਂ ਕੈਨੇਡਾ ਪੈ ਚੁੱਕਿਆ ਸੀ। 17ਵੀਂ ਤੇ ਅਗੇਤਰੀ 18ਵੀਂ ਸਦੀ ਦੇ ਨਵੇਂ ਫ਼ਰਾਂਸ ਦੇ ਦਰਿਆ ਸੇਂਟ ਲਾਰੰਸ ਦੇ ਦੁਆਲੇ ਦੇ ਤੇ ਵੱਡੀਆਂ ਝੀਲਾਂ ਦੇ ਉਤਲੇ ਥਾਂ ਨੂੰ ਕੈਨੇਡਾ ਆਖਿਆ ਗਿਆ। ਇਹ ਥਾਂ ਫਿਰ ਦੋ ਬਰਤਾਨਵੀ ਬਸਤੀਆਂ ਉਤਲਾ ਕੈਨੇਡਾ ਤੇ ਹੇਠਲਾ ਕੈਨੇਡਾ ਵਿੱਚ ਵੰਡਿਆ ਗਿਆ।