ਨੌਜਵਾਨਾਂ ਵਿੱਚ ਪਰਵਾਸ ਦਾ ਰੁਝਾਨ ਵਧ ਰਿਹਾ ਹੈ। ਬਹੁਤੇ ਲੋਕ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਦੇ ਨਿਘਾਰ, ਘਟਦੇ ਰੁਜ਼ਗਾਰ ਦੇ ਮੌਕੇ, ਮਹਿੰਗੀ ਸਿੱਖਿਆ ਤੇ ਬੱਚਿਆਂ ਦੇ ਭਾਰਤ ਵਿੱਚ ਅਸੁਰੱਖਿਅਤ ਭਵਿੱਖ ਕਾਰਨ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਮਜਬੂਰ ਹਨ। 1991 ਦੀ ਉਦਾਰਵਾਦੀ ਤੇ ਨਿੱਜੀਕਰਨ ਦੀ ਨੀਤੀ ਨੇ ਬਾਹਰਲੇ ਮੁਲਕਾਂ ਵਿੱਚ ਜਾਣ ਦੇ ਰਾਹ ਖੋਲ੍ਹ ਦਿੱਤੇ ਹਨ। ਪੰਜਾਬ ਤੋਂ ਹੀ ਨਹੀਂ, ਸਾਰੇ ਭਾਰਤ ਦੇ ਵਿਦਿਆਰਥੀਆਂ ਵਿੱਚ ਬਾਹਰ ਜਾਣ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਇਸ ਵਾਰ ਦਾਖ਼ਲੇ ਵਧਾਉਣ ਲਈ ਕਈ ਵਾਰ ਤਰੀਕਾਂ ਬਦਲੀਆਂ, ਪਰ ਸੀਟਾਂ ਫਿਰ ਵੀ ਖਾਲੀ ਰਹਿ ਗਈਆਂ। ਕਈ ਪ੍ਰਬੰਧਕਾਂ ਨੇ ਪ੍ਰਾਈਵੇਟ ਕਾਲਜ ਬੰਦ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਦੇਸ਼ ਦੇ ਹੋਣਹਾਰ ਨੌਜਵਾਨ ਬਾਹਰ ਜਾ ਰਹੇ ਹਨ।ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿੱਚ 29.60 ਲੱਖ ਏਸ਼ੀਆਈ ਵਿਦਿਆਰਥੀਆਂ ਤੇ ਇੰਜਨੀਅਰਾਂ ’ਚੋਂ 9.50 ਲੱਖ ਭਾਰਤੀ ਹਨ। ਅਮਰੀਕਾ ਵਿੱਚ 38 ਫ਼ੀਸਦੀ ਡਾਕਟਰ ਭਾਰਤੀ ਹਨ। ਨਾਸਾ ਵਿਗਿਆਨੀਆਂ ਵਿੱਚ 36 ਫ਼ੀਸਦੀ ਭਾਰਤੀ ਹਨ ਤੇ 34 ਫ਼ੀਸਦੀ ਮਾਈਕ੍ਰੋਸਾਫਟ ਕੰਪਨੀ ਵਿੱਚ ਹਨ। ਰਿਪੋਰਟ ਮੁਤਾਬਕ 2003 ਤੋਂ 2016 ਤੱਕ ਭਾਰਤ ਤੋਂ ਬਾਹਰ ਜਾਣ ਵਾਲੇ ਵਿਗਿਆਨੀਆਂ ਅਤੇ ਇੰਜਨੀਅਰਾਂ ਦੀ ਗਿਣਤੀ ਵਿੱਚ 87 ਫ਼ੀਸਦੀ ਵਾਧਾ ਹੋਇਆ ਹੈ। ਉਚੇਰੀ ਅਤੇ ਮਿਆਰੀ ਸਿੱਖਿਆ ਲਈ 2014-15 ਵਿੱਚ 29.4 ਫ਼ੀਸਦ ਭਾਵ 1,32,888 ਵਿਅਕਤੀ ਪੂਰੇ ਭਾਰਤ ’ਚੋਂ ਵਿਦੇਸ਼ ਗਏ ਹਨ, ਜਦੋਂਕਿ 2015-16 ਵਿੱਚ 3 ਲੱਖ ਵਿਦਿਆਰਥੀ ਪੂਰੇ ਦੇਸ਼ ’ਚੋਂ ਵੱਖ-ਵੱਖ ਦੇਸ਼ਾਂ ਵਿੱਚ ਪੜ੍ਹਨ ਲਈ ਗਏ ਹਨ।Image result for foreign country ਇੱਕਲੇ ਅਮਰੀਕਾ ਵਿੱਚ 45 ਫ਼ੀਸਦੀ ਵਿਦਿਆਰਥੀਆਂ ਦੀ ਗਿਣਤੀ ਭਾਰਤੀ ਤੇ ਚੀਨੀ ਨਾਗਰਿਕਾਂ ਦੀ ਹੈ। ਇਸੇ ਤਰ੍ਹਾਂ ਪਿਛਲੇ ਸਾਲਾਂ ਦੇ ਮੁਕਾਬਲੇ 2016-17 ਵਿੱਚ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 60 ਫ਼ੀਸਦੀ ਵਾਧਾ ਹੋਇਆ, ਜਦੋਂਕਿ ਚੀਨ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਵਾਧਾ 16 ਫ਼ੀਸਦੀ ਰਿਹਾ।
ਭਾਰਤੀ ਵਿਦਿਆਰਥੀ ਵਿਕਸਿਤ ਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਨ੍ਹਾਂ ਦੀ ਪਹਿਲੀ ਪਸੰਦ ਅਮਰੀਕਾ, ਯੂਕੇ, ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ, ਚੀਨ ਤੇ ਜਰਮਨੀ ਹਨ। ਅੱਜ-ਕੱਲ੍ਹ ਕੈਨੇਡਾ ਨੇ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਹੋਈਆਂ ਹਨ, ਇਸ ਲਈ ਪੰਜਾਬੀ ਵਿਦਿਆਰਥੀਆਂ ਵਿੱਚ ਕੈਨੇਡਾ ਜਾਣ ਦੀ ਹੋੜ ਲੱਗੀ ਹੋਈ ਹੈ। ਦੂਜੇ ਪਾਸੇ ਟਰੰਪ ਸਰਕਾਰ ਨੇ ਅਮਰੀਕਾ ਦੀਆਂ ਵੀਜ਼ਾ ਸ਼ਰਤਾਂ ਕਾਫ਼ੀ ਸਖ਼ਤ ਕਰ ਦਿੱਤੀਆਂ ਹਨ।ਵਿਦਿਆਰਥੀ ਮੁੱਖ ਤੌਰ ’ਤੇ ਇੰਜਨੀਅਰਿੰਗ, ਆਈਟੀ, ਕੰਪਿਊਟਰ ਕੋਰਸਾਂ, ਪ੍ਰਾਜੈਕਟ ਮੈਨੇਜਮੈਂਟ, ਹੋਟਲ ਮੈਨੇਜਮੈਂਟ, ਵਾਤਾਵਰਣ ਨਾਲ ਸਬੰਧਤ ਪੜ੍ਹਾਈ ਆਦਿ ਲਈ ਬਾਹਰ ਜਾਂਦੇ ਹਨ। ਇੱਕ ਰਿਪੋਰਟ ਮੁਤਾਬਕ 50.4 ਫ਼ੀਸਦੀ ਨੌਜਵਾਨ ਕੋਰਸ ਕਾਰਨ, 19.7 ਫ਼ੀਸਦੀ ਜਗ੍ਹਾ ਦੀ ਚੋਣ ਕਰ ਕੇ ਤੇ 29.9 ਫ਼ੀਸਦੀ ਕਿਸੇ ਦੇਸ਼ ਦੀ ਯੂਨੀਵਰਸਿਟੀ ਦਾ ਰੁਤਬਾ ਦੇਖ ਕੇ ਬਾਹਰ ਜਾਂਦੇ ਹਨ।
78.4 ਫ਼ੀਸਦੀ ਬੱਚਿਆਂ ਨੂੰ ਇਹ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਕਿਹੜੇ ਦੇਸ਼ ਵਿੱਚ ਪੜ੍ਹਨਾ ਹੈ ਅਤੇ 53.9 ਫ਼ੀਸਦੀ ਵਿਸ਼ੇਸ਼ ਸ਼ਹਿਰ ਕਰ ਕੇ ਜਾਂਦੇ ਹਨ। 50.6 ਫ਼ੀਸਦੀ ਅਮਰੀਕਨ ਯੂਨੀਵਰਸਿਟੀਆਂ ਵਿੱਚ ਪੜ੍ਹਨਾ ਚਾਹੁੰਦੇ ਹਨ। ਆਨਲਾਈਨ ਡਿਗਰੀ ਨਾਲੋਂ ਉਹ ਫੁਲ-ਟਾਈਮ ਕੈਂਪਸ ਸਟੱਡੀ ਕਰਨਾ ਪਸੰਦ ਕਰਦੇ ਹਨ। ਲੜਕੀਆਂ, ਲੜਕਿਆਂ ਨਾਲੋਂ ਵਿਦੇਸ਼ ਜਾਣ ਦੀਆਂ ਵੱਧ ਇੱਛੁਕ ਹਨ। ਜ਼ਿਆਦਾਤਰ 17 ਤੋਂ 24 ਸਾਲ ਤੱਕ ਦੇ ਵਿਦਿਆਰਥੀ ਅੰਡਰ-ਗ੍ਰੈਜੂਏਟ ਕੋਰਸਾਂ ਅਤੇ 25 ਤੋਂ 28 ਸਾਲ ਦੇ ਵਿਦਿਆਰਥੀ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਫਿਰ ਮਾਸਟਰ ਡਿਗਰੀ ਲਏ ਜਾਂਦੇ ਹਨ। ਪੀ.ਆਰ. ਨਾਲੋਂ ਸਟੱਡੀ ਬੇਸ ’ਤੇ ਜ਼ਿਆਦਾ ਵਿਦਿਆਰਥੀ ਬਾਹਰ ਜਾਂਦੇ ਹਨ।
Home / Viral / ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਪੰਜਾਬੀਆਂ ਨੇ ਲਾਇਆ ਅਨੋਖਾ ਜੁਗਾੜ, ਅਮਰੀਕਾ-ਕੈਨੇਡਾ ਦੀਆਂ ਸਰਕਾਰਾਂ ਦੀ ਹੋਈ ਨੀਂਦ ਹਰਾਮ, ਦੇਖੋ ਵੀਡੀਓ