ਗੁਰਦੇ ਦੀ ਪੱਥਰੀ ਦਾ ਦਰਦ ਅਸਹਿਣਯੋਗ ਹੁੰਦਾ ਹੈ। ਇਹ ਸਮੱਸਿਆ ਇੰਨੀ ਆਮ ਹੋ ਗਈ ਹੈ ਕਿ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਰੋਗ ਦਰਦ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਸੱਦਾ ਦਿੰਦਾ ਹੈ। ਗੁਰਦੇ ਦੀ ਪੱਥਰੀ ਸਾਡੀਆਂ ਹੀ ਖਾਣ-ਪੀਣ ਦੀਆਂ ਗਲਤ ਆਦਤਾਂ ਦਾ ਨਤੀਜਾ ਹੈ। ਇਸ ਦਾ ਮੁਖ ਕਾਰਨ ਤੁਹਾਡੇ ਸਰੀਰ ‘ਚ ਵਧੇਰੇ ਮਾਤਰਾ ‘ਚ ਕੈਲਸ਼ੀਅਮ ਦਾ ਹੋਣਾ ਹੁੰਦਾ ਹੈ। ਜਦੋਂ ਨਮਕ ਅਤੇ ਹੋਰ ਖਣਿਜ (ਜੋ ਤੁਹਾਡੇ ਮੂਤਰ ‘ਚ ਮੌਜੂਦ ਹੁੰਦੇ ਹਨ) ਇਕ-ਦੂਜੇ ਦੇ ਸੰਪਰਕ ‘ਚ ਆਉਂਦੇ ਹਨ ਤਾਂ ਪੱਥਰੀ ਦਾ ਨਿਰਮਾਣ ਹੋਣ ਲੱਗਦਾ ਹੈ, ਜਿਸ ਨੂੰ ਗੁਰਦੇ ਦੀ ਪੱਥਰੀ ਕਿਹਾ ਜਾਂਦਾ ਹੈ।

ਪੱਥਰੀ ਦਾ ਆਕਾਰ ਵੱਖੋ-ਵੱਖਰਾ ਹੋ ਸਕਦਾ ਹੈ। ਕੁਝ ਤਾਂ ਰੇਤ ਦੇ ਦਾਣਿਆਂ ਵਰਗੀਆਂ ਤਾਂ ਕੁਝ ਮਟਰ ਦੇ ਦਾਣਿਆਂ ਤੋਂ ਵੀ ਵੱਡੀਆਂ ਹੋ ਸਕਦੀਆਂ ਹਨ। ਉਂਝ ਤਾਂ ਛੋਟੀਆਂ ਪੱਥਰੀਆਂ ਨੂੰ ਦਵਾਈਆਂ ਅਤੇ ਦੇਸੀ ਨੁਸਖਿਆਂ ਦੀ ਮਦਦ ਨਾਲ ਮੂਤਰ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਪਰ ਕੱਢਿਆ ਜਾਂਦਾ ਹੈ ਪਰ ਆਕਾਰ ‘ਚ ਵੱਡੀ ਪੱਥਰੀ ਮੂਤਰ ਰਾਹੀਂ ਬਾਹਰ ਨਹੀਂ ਨਿਕਲਦੀ, ਜਿਸ ਨਾਲ ਕਈ ਵਾਰ ਮੂਤਰ ਵੀ ਰੁਕ ਜਾਂਦਾ ਹੈ, ਜੋ ਕਾਫੀ ਕਸ਼ਟ ਦਿੰਦਾ ਹੈ।ਗੁਰਦੇ ਦੀ ਪੱਥਰੀ ਦੇ ਸਾਧਾਰਨ ਲੱਛਣ ਦਰਦ ਤੋਂ ਇਲਾਵਾ ਜੇਕਰ ਮੂਤਰ ‘ਚ ਜਲਨ ਵੀ ਹੁੰਦੀ ਹੋਵੇ ਤਾਂ ਇਹ ਵੀ ਗੁਰਦੇ ਦੀ ਪੱਥਰੀ ਦਾ ਲੱਛਣ ਹੋ ਸਕਦਾ ਹੈ ਪਰ ਪਿਸ਼ਾਬ ‘ਚ ਜਲਨ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਇਸ ਲਈ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ। ਭੁੱਖ ਘੱਟ ਲੱਗਣਾ, ਮੂਤਰ ‘ਚ ਬਦਬੂ ਜਾਂ ਖੂਨ ਦੇ ਅੰਸ਼ ਹੋਣਾ ਜਾਂ ਚੱਕਰ ਆਉਣਾ ਵੀ ਇਸ ਦੇ ਲੱਛਣਾਂ ‘ਚ ਸ਼ਾਮਲ ਹਨ।
ਮਾਹਵਾਰੀ ਦੌਰਾਨ ਜੇਕਰ ਔਰਤ ਦੇ ਪੇਟ ਦੇ ਹੇਠਲੇ ਹਿੱਸੇ ‘ਚ ਅਕਸਰ ਦਰਦ ਰਹਿੰਦਾ ਹੈ ਤਾਂ ਵੀ ਇਹ ਗੁਰਦੇ ਦੀ ਪੱਥਰੀ ਦਾ ਹੀ ਸੰਕੇਤ ਹੋ ਸਕਦਾ ਹੈ। ਸਭ ਤੋਂ ਪਹਿਲਾਂ ਕਰੋ ਪਰਹੇਜ਼ ਪੱਥਰੀ ਦੀ ਤਕਲੀਫ ਹੋਣ ‘ਤੇ ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦੈ। ਜਿਸ ਵਿਅਕਤੀ ਨੂੰ ਪੱਥਰੀ ਦੀ ਸ਼ਿਕਾਇਤ ਹੋਵੇ ਉਹ ਚੂਨਾ ਨਾ ਖਾਵੇ। ਬਹੁਤ ਸਾਰੇ ਲੋਕ ਪਾਨ ‘ਚ ਚੂਨਾ ਪਾ ਕੇ ਖਾਂਦੇ ਹਨ। ਬੀਜਾਂ ਵਾਲੇ ਫਲ-ਸਬਜ਼ੀਆਂ, ਜਿਨ੍ਹਾਂ ‘ਚ ਆਕਜੇਲੇਟ ਕ੍ਰਿਸਟਲ ਦੀ ਮਾਤਰਾ ਵਧੇਰੇ ਹੁੰਦੀ ਹੈ, ਉਹ ਨਾ ਖਾਓ, ਸਗੋਂ ਕੇਲਾ, ਨਾਰੀਅਲ ਪਾਣੀ, ਕਰੇਲਾ, ਛੋਲੇ ਅਤੇ ਗਾਜਰਾਂ ਦਾ ਸੇਵਨ ਕਰੋ। ਇਹ ਪੱਥਰੀ ਬਣਨ ਦੀ ਪ੍ਰਕਿਰਿਆ ਨੂੰ ਰੋਕਦੇ ਹਨ। ਪੱਥਰੀ ਦਾ ਦਰਦ ਇੰਨਾ ਭਿਆਨਕ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਛੇਤੀ ਤੋਂ ਛੇਤੀ ਇਸ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦਾ ਹੈ। ਹਾਲਾਂਕਿ ਦਰਦ ਬਹੁਤ ਜ਼ਿਆਦਾ ਹੋਵੇ ਤਾਂ ਡਾਕਟਰ ਤੋਂ ਜਾਂਚ ਕਰਵਾਉਣੀ ਜ਼ਰੂਰੀ ਹੁੰਦੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਇਸ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ।