Home / Viral / ਵੱਡੀ ਚੇਤਾਵਨੀ: ਪੰਜਾਬ ਚ’ ਇਸ ਦਿਨ ਆਉਣ ਵਾਲੇ ਭਾਰੀ ਮੀਂਹ ਨਾਲ ਆ ਸਕਦਾ ਹੈ ਭਿਆਨਕ ਹੜ੍ਹ, ਦੇਖੋ ਪੂਰੀ ਖ਼ਬਰ

ਵੱਡੀ ਚੇਤਾਵਨੀ: ਪੰਜਾਬ ਚ’ ਇਸ ਦਿਨ ਆਉਣ ਵਾਲੇ ਭਾਰੀ ਮੀਂਹ ਨਾਲ ਆ ਸਕਦਾ ਹੈ ਭਿਆਨਕ ਹੜ੍ਹ, ਦੇਖੋ ਪੂਰੀ ਖ਼ਬਰ

ਚਾਰ ਕਣੀਆ ਪਈਆਂ ਨੀ ਤੇ ਹੁਣ ਡੁੱਬ ਵੀ ਗਏ ਐਡੀ ਛੇਤੀ ਪਰ ਕੀ ਸੱਚੀਓ ਈ ਡੁੱਬ ਗਏ। ਮੀਂਹ ਵੀ ਕੋਈ ਬਾਹਲਾ ਨੀ ਪਿਆ।ਕਹਿੰਦੇ ਅੱਗੇ ਕਈ ਕਈ ਦਿਨ ਮੀਂਹ ਪਈ ਜਾਂਦਾ ਸੀ ਕੋਈ ਡੁੱਬਗੇ ਡੁੱਬਗੇ ਨੀ ਕਰਦਾ ਸੀ । ਇੱਕ ਬਜ਼ੁਰਗ ਨੇ ਇਹਦਾ ਕਾਰਨ ਦੱਸਿਆ ਕਹਿੰਦਾ ਪਹਿਲਾਂ ਨਰਮੇ ਹੁੰਦੇ ਸੀ ਤੇ ਵਾਹਨ ਪੋਲੇ ਹੁੰਦੇ ਸੀ ।ਇਕ ਪਹਿਲਾ ਤਕੜਾ ਮੀਂਹ ਤਾਂ ਪੋਲੇ ਵਾਹਣ ਊਈਂ ਸੋਖ ਜਾਂਦੇ ਸਨ। ਮੋਟੀਆਂ ਵੱਟਾਂ, ਧੋੜੇ, ਟਿੱਬੇ, ਛਿਟੀਆਂ ਦੇ ਛੋਰ, ਕੁੱਪ ,ਕੱਚੇ ਖੂਹ ,ਕੱਚੇ ਖਾਲ ,ਪਹੀਆਂ ਆਦਿ ਵਾਧੂ ਕੁਝ ਹੁੰਦਾ ਸੀ ਪਾਣੀ ਸੋਖਣ ਨੂੰ ਤੇ ਇਹਨਾਂ ਟਿੱਬਿਆਂ, ਧੋੜਿਆਂ ਵਿੱਚ ਬਣੀਆਂ ਜਾਨਵਰਾਂ ਦੀਆਂ ਖੁੱਡਾਂ ਜਿਹੜੀਆਂ ਪਾਤਾਲਾਂ ਤੱਕ ਜਾਂਦੀਆਂ ਸਨ, ਮਿੰਟੋ- ਮਿੰਟੀ ਮੀਂਹ ਦੇ ਪਾਣੀ ਨੂੰ ਧਰਤੀ ਚ ਸੁੱਟ ਦਿੰਦੀਆਂ ਸਨ ।

ਬਾਬਾ ਕਹਿੰਦਾ ਕਈ ਵਾਰ ਤਾਂ ਕਪਾਹ , ਨਰਮੇ ਆਲੇ ਰੇਤਲੀ ਚੱਸ ਆਲੇ ਵਾਹਨਾਂ ਚ ਐਨੀਆਂ ਡੂੰਘੀਆਂ ਖੁੱਡਾਂ ਹੁੰਦੀਆਂ ਵੀ ਕਈ ਕਈ ਘੰਟੇ ਪਾਣੀ ਭਮੀਰੀ ਬੰਨ ਕੇ ਧਰਤੀ ਚ ਵੜੀ ਜਾਂਦਾ । ਆਹ ਝੋਨੇ ਆਲੇ ਵਾਹਨਾ ਵਾਂਗੂ ਕੜੇ ਨੀ ਬਣੇ ਸੀ ਓਦੋਂ । ਪਿੰਡਾਂ ਦੀਆਂ ਛੱਤਾਂ, ਕੰਧਾਂ, ਵਿਹੜੇ, ਗਲੀਆਂ ਸਭ ਕੁਝ ਕੱਚਾ ਹੋਣ ਕਰਕੇ ਮਾੜਾ ਮੋਟਾ ਮੀਂਹ ਤਾਂ ਜਿਥੇ ਡਿੱਗਦਾ ਉੱਥੇ ਈ ਖਪ ਜਾਂਦਾ ਸੀ ।ਹੁਣ ਛੱਤਾਂ, ਵਿਹੜੇ, ਕੰਧਾਂ ਤੇ ਅਗਾਂਹ ਗਲੀਆਂ ਨਾਲੀਆਂ ਪੱਕੀਆਂ ਨੇ । ਛੱਤ ਤੇ ਇਕ ਗਲਾਸ ਪਾਣੀ ਦਾ ਡੋਲ ਦਿਓ ਓਹ ਵੀ ਸੀਵਰੇਜ਼ ਚ ਚਲਾ ਜਾਂਦਾ ।

ਸਹਿਣ ਸ਼ਕਤੀ ਤੇ ਸੋਚਣ ਸ਼ਕਤੀ ਆਂਗੂ ਸੋਖਣ ਸ਼ਕਤੀ ਵੀ ਖਤਮ ਹੋਗੀ । ਵਾਹਣ ਓਤੋਂ ਗਿੱਲੇ ਤੇ ਹੇਠੋ ਸੁੱਕੇ ਨੇ । ਫੁੱਟ ਤੋਂ ਥੱਲੇ ਪਾਣੀ ਨੀ ਜਾਂਦਾ।ਇਹੀ ਕਾਰਨ ਆ ਵੀ ਹੁਣ ਥੋੜਾ ਜਿਹਾ ਮੀਂਹ ਪੈਣ ਤੇ ਵੀ ਡੁੱਬਗੇ ਡੁੱਬਗੇ ਹੋ ਜਾਂਦੀ ਆ । ਸ਼ਹਿਰਾਂ ਵਿਚੋਂ ਤੁਪਕਾ ਤੁਪਕਾ ਪਾਣੀ ਨਾਲਿਆਂ ਚ ਚਲਾ ਜਾਂਦਾ ਤੇ ਘੱਗਰ ਵਰਗੇ ਨਾਲਿਆਂ ਵੀ ਛੇਤੀ ਹੜ ਆ ਜਾਂਦਾ ਤੇ ਪਿੰਡਾਂ ਦਾ ਬੂੰਦ ਬੂੰਦ ਪਾਣੀ ਨੇੜਲੇ ਵਾਹਣਾਂ ਚ ਚਲਾ ਜਾਂਦਾ ਕਿਉਂਕਿ ਛੱਪੜ ਬੰਦ ਕਰਕੇ ਅਸੀਂ ਪਾਰਕ ਬਣਾ ਲਏ ਤੇ ਵਾਹਣ ਅਸੀਂ ਕੰਧ ਤੇ ਪੋਚਾ ਲਾਉਣ ਆਂਗੂ ਕੱਦੂ ਕਰਲੇ ।

error: Content is protected !!