Home / Viral / ਪੰਜਾਬੀ ਮੁੰਡੇ ਨਾਲ ਵਿਆਹ ਕਰਾਉਣ ਆਈ ਗੋਰੀ, ਮੁੰਡੇ ਦੀ ਮਾਂ ਨੇ ਵੀ ਸਾਫ ਸਾਫ ਕਹਿ ਦਿੱਤੀ ਵੱਡੀ ਗੱਲ, ਦੇਖੋ ਵੀਡੀਓ

ਪੰਜਾਬੀ ਮੁੰਡੇ ਨਾਲ ਵਿਆਹ ਕਰਾਉਣ ਆਈ ਗੋਰੀ, ਮੁੰਡੇ ਦੀ ਮਾਂ ਨੇ ਵੀ ਸਾਫ ਸਾਫ ਕਹਿ ਦਿੱਤੀ ਵੱਡੀ ਗੱਲ, ਦੇਖੋ ਵੀਡੀਓ

ਅੰਮ੍ਰਿਤਸਰ ਦੇ ਪਵਨ ਕੁਮਾਰ ਨਾਮ ਦੇ ਲੜਕੇ ਦਾ ਅਮਰੀਕਾ ਦੀ ਗੋਰੀ ਨਾਲ ਵਿਆਹ ਹੋ ਗਿਆ ਹੈ। ਇਨ੍ਹਾਂ ਦੋਵਾਂ ਦੀ ਸੋਸ਼ਲ ਮੀਡੀਆ ਰਾਹੀਂ ਦੋਸਤੀ ਹੋਈ ਸੀ। ਜੋ ਬਾਅਦ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਪਵਨ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਕਰਦਾ ਸੀ। ਉਸ ਨੂੰ ਅਮਰੀਕਾ ਦੀ ਰਹਿਣ ਵਾਲੀ ਇੱਕ ਲੜਕੀ ਦੀ ਫਰੈਂਡ ਰਿਕਵੈਸਟ ਆਈ। ਜੋ ਉਸ ਨੇ ਸਵੀਕਾਰ ਕਰ ਲਈ ਇਸ ਤਰ੍ਹਾਂ ਇਨ੍ਹਾਂ ਦੀ ਆਪਸ ਵਿੱਚ ਦੋਸਤੀ ਹੋ ਗਈ। ਉਹ ਇੱਕ ਦੂਜੇ ਨਾਲ ਚੈਟਿੰਗ ਕਰਨ ਲੱਗੇ।

ਇਸ ਤੋਂ ਬਿਨਾਂ ਉਹ ਇੱਕ ਦੂਜੇ ਨੂੰ ਸੰਦੇਸ਼ ਵੀ ਭੇਜਣ ਲੱਗ ਪਏ। ਇਸ ਤਰ੍ਹਾਂ ਇਹ ਦੋਸਤੀ ਹੋਰ ਵੀ ਗੂੜ੍ਹੀ ਹੋ ਗਈ। ਲੜਕੀ ਨੇ ਇੱਛਾ ਪ੍ਰਗਟਾਈ ਕਿ ਉਹ ਭਾਰਤ ਆਉਣਾ ਚਾਹੁੰਦੀ ਹੈ। ਇਸ ਤੇ ਪਵਨ ਕੁਮਾਰ ਨੇ ਉਸ ਨੂੰ ਕਿਹਾ ਕਿ ਉਹ ਆ ਕੇ ਉਨ੍ਹਾਂ ਕੋਲ ਠਹਿਰ ਸਕਦੀ ਹੈ। ਇਹ ਲੜਕੀ ਭਾਰਤ ਆਈ ਇਸ ਦੌਰਾਨ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਉਨ੍ਹਾਂ ਨੇ ਜ਼ਿੰਦਗੀ ਇਕੱਠੇ ਗੁਜ਼ਾਰਨ ਦੇ ਫੈਸਲੇ ਨਾਲ ਵਿਆਹ ਕਰਾ ਲਿਆ। ਪਵਨ ਦਾ ਮੰਨਣਾ ਹੈ ਕਿ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਕਿ ਇਹ ਸਭ ਕਿਵੇਂ ਹੋ ਗਿਆ। ਪਵਨ ਕੁਮਾਰ ਦੀ ਮਾਤਾ ਰਾਜਰਾਣੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਵਿਆਹ ਦੀ ਬੜੀ ਖੁਸ਼ੀ ਹੈ।

ਉਨ੍ਹਾਂ ਨੂੰ ਬਹੁਤ ਮੁਬਾਰਕਾਂ ਮਿਲ ਰਹੀਆਂ ਹਨ। ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਉਨ੍ਹਾਂ ਦੀ ਖੁਸ਼ੀ ਹੈ। ਉਨ੍ਹਾਂ ਦੇ ਨੂੰਹ ਅਤੇ ਪੁੱਤਰ ਚਾਹੁਣ ਤਾਂ ਉਹ ਭਾਰਤ ਵਿੱਚ ਰਹਿ ਸਕਦੇ ਹਨ। ਜੇਕਰ ਉਹ ਅਮਰੀਕਾ ਜਾਣਾ ਚਾਹੁੰਦੇ ਹਨ ਤਾਂ ਉਹ ਅਮਰੀਕਾ ਵੀ ਜਾ ਸਕਦੇ ਹਨ। ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਰਾਜ ਰਾਣੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਵਿੱਚ ਰਲ ਮਿਲ ਕੇ ਰਹਿਣਗੇ। ਉਹ ਆਪਣੀ ਨੂੰਹ ਤੋਂ ਅੰਗਰੇਜ਼ੀ ਸਿੱਖ ਲੈਣਗੇ ਅਤੇ ਉਸ ਨੂੰ ਪੰਜਾਬੀ ਸਿਖਾ ਦੇਣਗੇ। ਇਸ ਸਮੇਂ ਉਨ੍ਹਾਂ ਨੇ ਅੰਗਰੇਜ਼ੀ ਦੇ ਕੁਝ ਸਵਾਲ ਬੋਲ ਕੇ ਸੁਣਾਏ। ਅਮਰੀਕਨ ਗੋਰੀ ਲੜਕੀ ਨੇ ਵੀ ਕੁਝ ਪੰਜਾਬੀ ਦੇ ਸ਼ਬਦ ਬੋਲ ਕੇ ਦੱਸੇ।

error: Content is protected !!