Home / Viral / ਕੈਨੇਡਾ ਜਾਨ ਵਾਲਿਆਂ ਲਈ ਖਸ਼ਖਬਰੀ, ਦੇਖੋ ਪੂਰੀ ਖਬਰ

ਕੈਨੇਡਾ ਜਾਨ ਵਾਲਿਆਂ ਲਈ ਖਸ਼ਖਬਰੀ, ਦੇਖੋ ਪੂਰੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਹਨ । ਹੁਣ ਕੈਨੇਡਾ ਅੰਬੈਸੀ ਵੱਲੋਂ ਇੱਕ ਇੱਕ ਵੱਡਾ ਫੈਸਲਾ ਲਿਆ ਗਿਆ ਹੈ । ਕੈਨੇਡਾ ਦੇ ਕਾਲਜਾਂ ਵਿੱਚ ਸਿੱਖਿਆ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਟ੍ਰੈਵਲ ਏਜੇਂਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੈਨੇਡਾ ਅੰਬੈਸੀ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਮੁਹਿੰਮ ਦੀ ਸ਼ੁਰੂਆਤ ਲਈ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ । ਇਹ ਇਸ਼ਤਿਹਾਰ ਤਿੰਨ ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਇਸ਼ਤਿਹਾਰ ਵਿੱਚ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ । ਇਸ ਇਸਤਿਹਾਰ ਵਿੱਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਲੋਕ ਟ੍ਰੇਵਲ ਏਜੇਂਟਾਂ ਕੋਲ ਜਾ ਕੇ ਆਪਣਾ ਪੈਸਾ ਬਰਬਾਦ ਨਾ ਕਰਨ । ਉਹ ਟ੍ਰੇਵਲ ਏਜੇਂਟਾਂ ਕੋਲ ਜਾਣ ਦੀ ਬਜਾਏ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬ ਸਾਈਟ ‘ਤੇ ਜਾ ਕੇ ਇਮੀਗ੍ਰੇਸ਼ਨ ਫਾਰਮ ਡਾਊਨਲੋਡ ਕਰਕੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹਨ । ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬ ਸਾਈਟ ‘ਤੇ ਕੈਨੇਡਾ ਵਿੱਚ ਵੀਜ਼ਾ ਲਗਵਾਉਣ ਵਾਲੇ ਚਾਹਵਾਨਾਂ ਲਈ ਨਿਯਮ ਅਤੇ ਕਾਇਦੇ ਦੱਸੇ ਗਏ ਹਨ ।ਇਸ ਦੇ ਨਾਲ-ਨਾਲ ਇਸ ਵਿੱਚ ਕੰਮ ਆਉਣ ਵਾਲੇ ਦਸਤਾਵੇਜ਼ਾਂ ਅਤੇ ਫੰਡ ਬਾਰੇ ਵੀ ਦੱਸਿਆ ਗਿਆ ਹੈ ।

ਇਸ ਵੈੱਬ ਸਾਈਟ ‘ਤੇ ਆਨਲਾਈਨ ਅਰਜ਼ੀ ਲਗਾਉਣ ਦੀ ਵਿਵਸਥਾ ਵੀ ਹੈ। ਜਿਸ ਤੋਂ ਵਿਦਿਆਰਥੀ ਆਪਣਾ ਵੀਜ਼ਾ ਹਾਸਿਲ ਕਰ ਸਕਦੇ ਹਨ ।ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਕਾਲਜਾਂ ਵਿੱਚ ਦਾਖਲੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸੇ ਨੂੰ ਦੇਖਦੇ ਹੋਏ ਪੰਜਾਬ ਤੋਂ ਹਜ਼ਾਰਾਂ ਵਿਦਿਆਰਥੀ ਕੈਨੇਡਾ ਜਾ ਕੇ ਆਪਣਾ ਸੁਨਹਿਰੀ ਭਵਿੱਖ ਦੀ ਆਸ ਵਿੱਚ ਟ੍ਰੈੱਵਲ ਏਜੇਂਟਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਸਭ ਨੂੰ ਦੇਖਦੇ ਹੋਏ ਹੀ ਕੈਨੇਡਾ ਦੀ ਅੰਬੈਸੀ ਵਲੋਂ ਇਹ ਕਦਮ ਚੁੱਕਿਆ ਗਿਆ ਹੈ ।

error: Content is protected !!