ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ 4 ਵੱਡੇ ਸਰਕਾਰੀ ਬੈਂਕ ਬਣਨਗੇ, ਜਿਨ੍ਹਾਂ ਦਾ ਕੁਲ ਕਾਰੋਬਾਰ 55.81 ਲੱਖ ਰੁਪਏ ਕਰੋੜ ਦਾ ਹੋਵੇਗਾ। ਸਾਲ 2017 ‘ਚ ਦੇਸ਼ ਵਿਚ 27 ਸਰਕਾਰੀ ਬੈਂਕ ਸਨ। ਹੁਣ ਰਲੇਵੇਂ ਤੋਂ ਬਾਅਦ ਕੁਲ 12 ਬੈਂਕ ਰਹਿ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਵੀ ਤਿੰਨ ਬੈਂਕਾਂ ਦਾ ਰਲੇਵਾਂ ਕੀਤਾ ਗਿਆ ਸੀ, ਜਿਸ ਤੋਂ ਰਿਟੇਲ ਲੋਨ ਗ੍ਰੋਥ ‘ਚ 25% ਦਾ ਵਾਧਾ ਦਰਜ ਕੀਤਾ ਗਿਆ ਸੀ।ਵਿੱਤ ਮੰਤਰੀ ਨੇ ਐਲਾਨ ਕਰਦੇ ਹੋਏ ਦਸਿਆ ਕਿ ਪੰਜਾਬ ਨੈਸ਼ਨਲ ਬੈਂਕ (PNB) ਦੇ ਨਾਲ ਓਰੀਐਂਟਲ ਬੈਂਕ ਆਫ਼ ਕਾਮਰਸ (OBC) ਅਤੇ ਯੂਨਾਈਟਿਡ ਬੈਂਕ ਦਾ ਰਲੇਵਾਂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।

ਉਥੇ ਹੀ ਯੂਨੀਅਨ ਬੈਂਕ ਆਫ਼ ਇੰਡਿਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਹੋਵੇਗਾ। ਇਸ ਦੇ ਨਾਲ ਹੀ ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਹੋਵੇਗਾ। ਉਥੇ ਹੀ ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ। ਜਿਸ ਤੋਂ ਬਾਅਦ ਇਹ ਸਤਵਾਂ ਸਭ ਤੋਂ ਵੱਡਾ ਬੈਂਕ ਹੋ ਜਾਵੇਗਾ। ਇਸ ਤੋਂ ਇਲਾਵਾ ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਦੇ ਨਾਲ ਰਲੇਵਾਂ ਹੋਵੇਗਾ।ਦੇਸ਼ ਵਿਚ ਹੁਣ 12 ਸਰਕਾਰੀ ਬੈਂਕ ਰਹਿ ਗਏ ਹਨ। ਇਸ ਤੋਂ ਪਹਿਲਾਂ ਸਾਲ 2017 ਵਿਚ ਪਬਲਿਕ ਸੈਕਟਰ ਦੇ 27 ਬੈਂਕ ਸਨ। ਪਿਛਲੇ 2 ਸਾਲਾਂ ‘ਚ ਇਨ੍ਹਾਂ ਬੈਂਕਾਂ ਦੀ ਗਿਣਤੀ ਹੁਣ 27 ਤੋਂ ਘੱਟ ਕੇ 12 ਹੋ ਗਈ ਹੈ।

ਇਨ੍ਹਾਂ ਬੈਕਾਂ ਦਾ ਹੋ ਰਿਹੈ ਰਲੇਵਾਂ :, ਪੰਜਾਬ ਨੈਸ਼ਨਲ ਬੈਂਕ+ਯੂਨਾਈਟਿਡ ਬੈਂਕ+ਓਰੀਐਂਟਲ ਬੈਂਕ ਆਫ਼ ਕਾਮਰਸ , ਕੈਨਰਾ ਬੈਂਕ+ਸਿੰਡੀਕੇਟ ਬੈਂਕ, ਯੂਨੀਅਨ ਬੈਂਕ+ਆਂਧਰਾ ਬੈਂਕ+ਕਾਰਪੋਰੇਸ਼ਨ ਬੈਂਕ, ਇੰਡੀਅਨ ਬੈਂਕ+ਇਲਾਹਾਬਾਦ ਬੈਂਕ।

ਰਲੇਵੇਂ ਤੋਂ ਬਾਅਦ ਹੁਣ ਦੇਸ਼ ‘ਚ ਇਹ 12 ਸਰਕਾਰੀ ਬੈਂਕ ਰਹਿ ਜਾਣਗੇ : ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਬੜੌਦਾ, ਕੈਨਰਾ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਬੈਂਕ ਆਫ਼ ਇੰਡੀਆ, ਇਲਾਹਾਬਾਦ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਬੈਂਕ ਆਫ਼ ਮਹਾਰਾਸ਼ਟਰ, ਪੰਜਾਬ ਐਂਡ ਸਿੰਧ ਬੈਂਕ, ਯੂਕੋ ਬੈਂਕ