Home / Viral / ਇਸ ਦੇਸ਼ ਵਿੱਚ ਛਾਪੇਮਾਰੀ ਸ਼ੁਰੂ, ਗ਼ੈਰ ਕਾਨੂੰਨੀ ਲੋਕਾਂ ਨੂੰ ਫੜ ਕੇ ਕੱਢਿਆ ਜਾਵੇਗਾ ਬਾਹਰ

ਇਸ ਦੇਸ਼ ਵਿੱਚ ਛਾਪੇਮਾਰੀ ਸ਼ੁਰੂ, ਗ਼ੈਰ ਕਾਨੂੰਨੀ ਲੋਕਾਂ ਨੂੰ ਫੜ ਕੇ ਕੱਢਿਆ ਜਾਵੇਗਾ ਬਾਹਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਬੀਤੇ ਦਿਨੀਂ ਇਮੀਗ੍ਰੇਸ਼ਨ ਕਾਨੂੰਨ ‘ਚ ਕੀਤੀ ਤਬਦੀਲੀ ਤਹਿਤ ਅਮਰੀਕਾ ‘ਚ ਰਹਿ ਰਹੇ ਗ਼ੈਰ-ਕਾਨੂੰਨੀ ਵਿਅਕਤੀਆਂ ‘ਤੇ ਸਿਕੰਜਾ ਕੱਸਦੇ ਹੋਏ ਅੱਜ ਤੋਂ ਅਮਰੀਕਾ ਦੇ 10 ਵੱਡੇ ਸ਼ਹਿਰਾਂ ਜਿਨ੍ਹਾਂ ‘ਚ ਨਿਊਯਾਰਕ, ਸ਼ਿਕਾਗੋ, ਹਿਊਸਟਨ, ਮਿਆਮੀ, ਡੈਨਵਰ, ਓਰਲੈਂਡੋ, ਐਲਟਾਲਾ, ਸਨਫ਼ਰਾਂਸਿਸਕੋ, ਲਾਸ ਏਾਜਲਸ ਤੇ ਬਾਲਟੋਮੋਰ ਸ਼ਾਮਿਲ ਹਨ । ਅੱਜ ਤੜਕੇ ਤੋਂ ਹੀ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਸਪੈਸ਼ਲ ਸੈੱਲ ‘ਆਈਸ’ ਦੀਆਂ ਟੀਮਾਂ ਨੇ ਛਾਪੇਮਾਰੀ ਕਰ ਕੇ ਕਾਫ਼ੀ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ ।

ਗਿ੍ਫ਼ਤਾਰ ਵਿਅਕਤੀਆਂ ਕੋਲ ਹੁਣ ਵਕੀਲ ਕਰਨ ਦਾ ਵੀ ਅਧਿਕਾਰ ਨਹੀਂ ਹੋਵੇਗਾ । ਅੱਜ ਫੜੇ ਗਏ ਗ਼ੈਰ-ਕਾਨੂੰਨੀ ਵਿਅਕਤੀਆਂ ‘ਚ ਕੁਝ ਭਾਰਤੀ ਵੀ ਹੋਣ ਦੀ ਸੂਚਨਾ ਹੈ । ‘ਆਈਸ’ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਕਈ ਪੂਰੇ ਪਰਿਵਾਰ ਗ਼ੈਰ-ਕਾਨੂੰਨੀ ਫੜੇ ਜਾਣਗੇ ਉਨ੍ਹਾਂ ਨੂੰ ਅਜੇ ਪੈਨਸਲਵੇਨੀਆ ਤੇ ਟੈਕਸਸ ਦੇ ‘ਡਿਟੈਨਸ਼ਨ ਸੈਂਟਰਾਂ’ ਜੇਲ੍ਹਾਂ ‘ਚ ਰੱਖਿਆ ਜਾਵੇਗਾ, ਜਿੱਥੇ ਪੂਰੇ ਪ੍ਰਬੰਧ ਕੀਤੇ ਗਏ ਹਨ ।

ਕਈ ਕੇਸ ਅਜਿਹੇ ਵੀ ਹਨ ਜਿਨ੍ਹਾਂ ਪਰਿਵਾਰਾਂ ਦੇ ਇਕ ਮੈਂਬਰ ‘ਤੇ ਕੋਰਟ ਵਲੋਂ ਡੈਪੂਟੇਸ਼ਨ ਲੱਗੀ ਹੈ, ਪਰ ਬਾਕੀ ਮੈਂਬਰ ਪੱਕੇ ਹਨ । ਇਸ ਨਾਲ ਕਈ ਪਰਿਵਾਰ ਬਿਖ਼ਰ ਜਾਣਗੇ । ਇਨ੍ਹਾਂ 10 ਵੱਡੇ ਸ਼ਹਿਰਾਂ ਤੋਂ ਬਾਅਦ ਪੂਰੇ ਅਮਰੀਕਾ ‘ਚ ਕਿਤੇ ਵੀ ਛਾਪੇਮਾਰੀ ਹੋਵੇਗੀ ਤੇ ਬਗ਼ੈਰ ਪੇਪਰਾਂ ਵਾਲੇ ਫੜੇ ਜਾਣਗੇ ।ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਕਈ ਸ਼ਹਿਰਾਂ ਦੇ ਮੇਅਰਾਂ ਨੇ ਵਿਰੋਧ ਵੀ ਕੀਤਾ ਹੈ ਤੇ ਨਾਲ ਹੀ ‘ਆਈਸ’ ਅਧਿਕਾਰੀਆਂ ਨੂੰ ਲੋਕਲ ਪੁਲਿਸ ਸਹਿਯੋਗ ਨਹੀਂ ਦੇਵੇਗੀ, ਦੀ ਗੱਲ ਵੀ ਕਹੀ ਹੈ । ਇਨ੍ਹਾਂ ਛਾਪੇਮਾਰੀਆਂ ਕਾਰਨ ਕੰਮ ਕਰਨ ਵਾਲੇ ਵਿਅਕਤੀਆਂ ਦੀ ਕਿਲਤ ਵੀ ਸ਼ੁਰੂ ਹੋ ਗਈ । ਬਗ਼ੈਰ ਪੇਪਰਾਂ ਵਾਲੇ ਵਿਅਕਤੀਆਂ ‘ਚ ਭਾਰੀ ਸਹਿਮ ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ।

error: Content is protected !!