Home / Viral / ਜੇਕਰ ਵਿਆਹ ਦੇ ਲਈ ਸਸਤੇ ਰੇਟਾਂ ਵਿਚ ਚੰਗੀ ਖਰੀਦਦਾਰੀ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਬਜ਼ਾਰਾਂ ਵਿਚ ਜਾਣਾ ਕਦੇ ਨਾ ਭੁੱਲੋ

ਜੇਕਰ ਵਿਆਹ ਦੇ ਲਈ ਸਸਤੇ ਰੇਟਾਂ ਵਿਚ ਚੰਗੀ ਖਰੀਦਦਾਰੀ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਬਜ਼ਾਰਾਂ ਵਿਚ ਜਾਣਾ ਕਦੇ ਨਾ ਭੁੱਲੋ

ਵਿਆਹਾਂ ਦਾ ਸੀਜਨ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਖਰੀਦਦਾਰੀ ਦਾ ਸੀਜਨ ਵੀ ਸ਼ੁਰੂ ਹੋ ਗਿਆ ਹੈ ।ਲੜਕੀਆਂ ਦਾ ਪਸੰਦੀਦਾ ਕੰਮ ਹੁੰਦਾ ਹੈ ਖਰੀਦਦਾਰੀ ਕਰਨਾ ਇਸਦੇ ਨਾਲ ਹੀ ਉਸ ਵਿਚ ਇੱਕ ਜਲਣ ਹੁੰਦੀ ਹੈ ਕਿ ਕੋਈ ਦੂਸਰਾ ਉਸ ਤੋਂ ਜਿਆਦਾ ਚੰਗਾ ਨਾ ਲੱਗੇ ਅਤੇ ਗੱਲ ਜਦ ਵਿਆਹ ਵਾਲੇ ਦਿਨ ਦੀ ਹੋਵੇ ਤਾਂ ਕੋਈ ਲੜਕੀ ਕਿਸ ਤਰਾਂ ਚਾਹ ਸਕਦੀ ਹੈ ਕਿ ਕੋਈ ਉਸ ਤੋਂ ਜਿਆਦਾ ਖੂਬਸੂਰਤ ਦਿਖੇ ।ਖਰੀਦਦਾਰੀ ਦੇ ਲਈ ਦਿੱਲੀ ਨੂੰ ਸਭ ਤੋਂ ਵਧੀਆ ਮੰਨੀਆਂ ਜਾਂਦਾ ਹੈ ਅਤੇ ਵਿਆਹ ਦਾ ਸੀਜਨ ਦੇਖਦੇ ਹੋਏ ਦਿੱਲੀ ਦੇ ਬਾਜਾਰ ਭੀੜ ਨਾਲ ਭਰੇ ਰਹਿੰਦੇ ਹਨ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਿੱਲੀ ਵਿਚ ਖਰੀਦਦਾਰੀ ਬਹੁਤ ਜਗ੍ਹਾ ਤੇ ਹੁੰਦੀ ਹੈ ਪਰ ਅਸਲ ਵਿਚ ਖਰੀਦਦਾਰੀ ਕਿਸ ਜਗ੍ਹਾ ਤੋਂ ਕਰਨੀ ਚਾਹੀਦੀ ਹੈ,ਕਿਸ ਚੀਜ ਦੇ ਲਈ ਕਿਹੜਾ ਬਾਜਾਰ ਸਭ ਤੋਂ ਵਧੀਆ ਹੈ,ਕਿੱਥੇ ਤੁਹਾਡੇ ਬਜਟ ਦੇ ਹਿਸਾਬ ਨਾਲ ਤੁਹਾਨੂੰ ਚੰਗੀ ਚੀਜ ਮਿਲ ਜਾਵੇਗੀ ।

ਇਸ ਤਰਾਂ ਦੇ ਅਨੇਕਾਂ ਸਵਾਲਾਂ ਅਤੇ ਸ਼ੱਕ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਦਿੱਲੀ ਦੇ ਉਹਨਾਂ ਵਧੀਆ ਬਜਾਰਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਜਿੱਥੇ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਖਰੀਦਦਾਰੀ ਕਰ ਸਕਦੇ ਹੋ ਤੇ ਤੁਹਾਨੂੰ ਇਹਨਾਂ ਬਜਾਰਾਂ ਦੇ ਵਿਚੋਂ ਹਰ ਪ੍ਰਕਾਰ ਦੀ ਚੀਜ ਬਹੁਤ ਹੀ ਆਸਾਨ ਤੇ ਚੰਗੀ ਕਵਾਲਿਟੀ ਦੇ ਨਾਲ ਉਪਲਬਧ ਮਿਲੇਗੀ । ਕਰੋਲ ਬਾਗ – ਜੇਕਰ ਤੁਸੀਂ ਵਿਆਹ ਦੇ ਲਈ ਚੰਗੀ ਡਰੈੱਸ ਦੀ ਤਲਾਸ਼ ਵਿਚ ਹੋ ਤਾਂ ਦਿੱਲੀ ਦਾ ਕਰੋਲ ਬਾਗ ਤੁਹਾਡੇ ਲਈ ਸਭ ਤੋਂ ਵਧੀਆ ਹੈ ।ਇੱਥੇ ਵਿਆਹ ਨਾਲ ਜੁੜੀ ਹਰ ਖਰੀਦਦਾਰੀ ਕਰਨ ਦੇ ਕਈ ਸਾਰੇ ਆਪਸ਼ਨ ਤੁਹਾਨੂੰ ਮਿਲ ਜਾਣਗੇ ਇਸਦੇ ਨਾਲ ਹੀ ਤੁਹਾਡੇ ਬਜਟ ਦੇ ਹਿਸਾਬ ਨਾਲ ਵੀ ਹਰ ਤਰਾਂ ਦੀਆਂ ਦੁਕਾਨਾਂ ਮਿਲਣਗੀਆਂ ਜਿੰਨਾਂ ਵਿਚੋਂ ਤੁਸੀਂ ਆਪਣੇ ਬਜਟ ਨੂੰ ਧਿਆਨ ਵਿਚ ਰੱਖਦੇ ਹੋਏ ਖਰੀਦਦਾਰੀ ਕਰ ਸਕਦੇ ਹੋ ।ਇੱਥੋਂ ਦੇ ਬਾਜਾਰ ਵਿਚ ਤੁਹਾਨੂੰ ਚੰਗੇ ਰੇਟਾਂ ਅਤੇ ਚੰਗੀ ਕਵਾਲਿਟੀ ਦੇ ਕੱਪੜੇ ਮਿਲ ਜਾਣਗੇ ।

ਲਾਜਪਤ ਨਗਰ – ਦਿੱਲੀ ਦੇ ਲਾਜਪਤ ਨਗਰ ਦੇ ਬਾਜਾਰ ਨੂੰ ਜਾਦੁਈ ਗਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਵਿਆਹ ਦੇ ਲਹਿੰਗਿਆਂ ਤੋਂ ਲੈ ਕੇ ਚੰਗੀ ਜਵੈਲਰੀ ਅਤੇ ਅਲੱਗ-ਅਲੱਗ ਪ੍ਰੋਗਰਾਮਾਂ ਵਿਚ ਪਹਿਨਣ ਦੇ ਲਈ ਕਈ ਤਰਾਂ ਦੀਆਂ ਵਿਰਾਈਟੀਆਂ ਮਿਲ ਜਾਣਗੀਆਂ । ਇਸਦੇ ਨਾਲ ਹੀ ਤੁਸੀਂ ਇੱਥੇ ਆਪਣੇ ਜਵੈਲਰੀ ਦੇ ਕਸਟਮਾਇਜ ਡਿਜਾਇਨ ਵੀ ਕਰਵਾ ਸਕਦੇ ਹੋ ।ਚਾਂਦਨੀ ਚੌਂਕ – ਚਾਂਦਨੀ ਚੌਂਕ ਬਾਜਾਰ ਪੂਰੇ ਦੇਸ਼ ਵਿਚ ਮਸ਼ਹੂਰ ਹੈ,ਇੱਥੇ ਤੁਹਾਨੂੰ ਵੱਡੇ-ਵੱਡੇ ਡਿਜਾਇਨਰਸ ਦੇ ਆਊਟਫਿੱਟ ਇਕੱਠੇ ਇੱਕ ਜਗ੍ਹਾ ਤੋਂ ਹੀ ਮਿਲ ਜਾਣਗੇ ।ਇੱਥੋਂ ਦੇ ਬਾਜਾਰ ਵਿਚ ਤੁਹਾਨੂੰ ਓਰਿਜਨਲ ਡਿਜਾਇਨ ਦੇ ਨਾਲ ਵੱਡੇ-ਵੱਡੇ ਡਿਜਾਇਨਰਸ ਦੁਆਰਾ ਡਿਜਾਇਨ ਕੀਤੀਆਂ ਗਈਆਂ ਡਰੈੱਸਾਂ ਵੀ ਮਿਲ ਜਾਣਗੀਆਂ । ਸ਼ਾਹਪੁਰ ਜਾਟ – ਸ਼ਾਹਪੁਰ ਜਾਟ ਨੂੰ ਡਿਜਾਇਨਵੇਅਰ ਦਾ ਹੱਬ ਮੰਨਿਆਂ ਜਾਂਦਾ ਹੈ ।ਇੱਥੇ ਤੁਹਾਨੂੰ ਵਿਆਹ ਦੇ ਜੋੜੇ ਤੋਂ ਲੈ ਕੇ ਕਈ ਤਰਾਂ ਦੇ ਡਿਜਾਇਨਰ ਆਊਟਫਿੱਟ ਮਿਲ ਜਾਣਗੇ,ਹਾਲਾਂਕਿ ਡਿਜਾਇਨਰ ਆਊਟਫਿੱਟ ਕਾਫੀ ਮਹਿੰਗੇ ਹੁੰਦੇ ਹਨ ਪਰ ਇੱਥੇ ਤੁਹਾਨੂੰ ਉਹਨਾਂ ਦੀ ਕਾਪੀ ਆਪਣੇ ਬਜਟ ਦੇ ਅਨੁਸਾਰ ਮਿਲ ਜਾਵੇਗੀ ।

ਰਾਜੌਰੀ ਗਾਰਡਨ – ਦਿੱਲੀ ਵਿਚ ਰਾਜੌਰੀ ਗਾਰਡਨਰ ਬਾਜਾਰ ਵੀ ਖਰੀਦਦਾਰੀ ਦੇ ਲਈ ਇੱਕ ਚੰਗੀ ਜਗ੍ਹਾ ਹੈ ।ਇੱਥੇ ਤੁਹਾਨੂੰ ਵਿਆਹ ਦੀ ਖਰੀਦਦਾਰੀ ਦੇ ਲਈ ਕਈ ਅਜਿਹੇ ਸਟੋਰਸ ਮਿਲ ਜਾਣਗੇ ਜਿਸ ਵਿਚ ਤੁਹਾਨੂੰ ਅਜਿਹੇ ਡਿਜਾਇਨਸ ਮਿਲਣਗੇ ਕਿ ਤੁਸੀਂ ਉਹਨਾਂ ਨੂੰ ਦੇਖ ਕੇ ਲੈਣ ਤੋਂ ਇਨਕਾਰ ਨਹੀਂ ਕਰ ਪਾਓਗੇ ਨਾਲ ਹੀ ਇੱਥੋ ਦੀ ਖਾਸੀਅਤ ਇਹ ਹੈ ਕਿ ਇੱਥੇ ਕੁੱਝ ਸਟੋਰਾਂ ਦੇ ਕੋਲ ਅਜਿਹੇ ਚੰਗੇ ਡਿਜਾਇਨ ਹੁੰਦੇ ਹਨ ਜੋ ਤੁਹਾਨੂੰ ਦੁਬਾਰਾ ਕੀਤੇ ਹੋਰ ਦੇਖਣ ਨੂੰ ਮਿਲਣਗੇ ।ਜਿਸ ਕਰਕੇ ਦਿੱਲੀ ਵਿਚ ਸ਼ਾਹਪੁਰ ਜਾਟ ਬਾਜਾਰ ਵੀ ਬਹੁਤ ਹੀ ਜਿਆਦਾ ਮਸ਼ਹੂਰ ਹੈ ਤੇ ਇੱਥੇ ਦੂਰ-ਦੂਰ ਤੋਂ ਲੋਕ ਖਰੀਦਦਾਰੀ ਦੇ ਲਈ ਆਉਂਦੇ ਹਨ ਜਿਸ ਕਰਕੇ ਵੱਖ-ਵੱਖ ਸੂਬਿਆਂ ਦੇ ਲੋਕਾਂ ਦੇ ਆਉਣ ਨਾਲ ਇਹ ਬਾਜਾਰ ਹੋਰ ਵੀ ਜਿਆਦਾ ਮਸ਼ਹੂਰ ਹੋ ਰਿਹਾ ਹੈ।

error: Content is protected !!