ਕਸਬਾ ਨੱਥੂਵਾਲਾ ਗਰਬੀ ‘ਚ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਵਾਪਰੀ ਦਰਦਨਾਕ ਘਟਨਾ ਦੇ ਕਾਰਨ ਸਾਰਾ ਪਿੰਡ ਉਦਾਸੀ ਦੇ ਆਲਮ ‘ਚ ਹੈ। ਕਸਬੇ ਦੇ ਲੋਕਾਂ ਇਨ੍ਹਾਂ 6 ਜੀਆਂ ਦੀ ਮੌਤ ਨੂੰ ਕਦੇ ਵੀ ਭੁਲਾ ਨਹੀਂ ਸਕਣਗੇ। ਕਸਬੇ ਦੀਆਂ ਗਲੀਆਂ ਅਤੇ ਸੱਥਾਂ ‘ਚ ਸੁੰਨਸਾਨ ਪੱਸਰੀ ਹੋਈ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਖਾਂਦੇ-ਪੀਂਦੇ ਘਰ ਦਾ ਸਾਊ ਪੁੱਤਰ ਅਜਿਹੀ ਘਟਨਾ ਨੂੰ ਅੰਜਾਮ ਦੇਵੇਗਾ, ਜਿਸ ‘ਚ ਪੂਰੇ ਪਰਿਵਾਰ ਨੂੰ ਹੀ ਮੌਤ ਨਸੀਬ ਹੋਵੇਗੀ। ਜਾਣਕਾਰੀ ਮੁਤਾਬਕ ਇੱਥੇ ਇਕ ਪਰਿਵਾਰ ‘ਤੇ ਕਾਲ ਨੇ ਅਜਿਹਾ ਚੱਕਰ ਚਲਾਇਆ ਕਿ ਕੁਝ ਹੀ ਮਿੰਟਾਂ ‘ਚ ਪਰਿਵਾਰ ਦੀਆਂ ਲਾਸ਼ਾਂ ਵਿਛ ਗਈਆਂ।

ਕਾਲ ਬਣ ਕੇ ਆਇਆ ਇਸ ਪਰਿਵਾਰ ਦਾ ਪੁੱਤਰ, ਜਿਸਨੇ ਦਾਦੀ, ਮਾਂ, ਪਿਤਾ, ਭੈਣ ਤੇ ਤਿੰਨ ਸਾਲ ਦੀ ਨੰਨ੍ਹੀ ਭਾਂਜੀ ‘ਤੇ ਗੋਲੀਆਂ ਚਲਾਈਆਂ ਅਤੇ ਫਿਰ ਖੁਦ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਸੰਦੀਪ ਦਾ ਕੁਝ ਸਮੇਂ ਪਹਿਲਾਂ ਹੀ ਰਿਸ਼ਤਾ ਤੈਅ ਹੋਇਆ ਸੀ ਤੇ ਕੁਝ ਮਹੀਨੇ ਬਾਅਦ ਉਸਦਾ ਵਿਆਹ ਸੀ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸੇ ਲਈ ਉਸ ਨੇ ਪਰਿਵਾਰ ਦਾ ਖਾਤਮਾ ਕਰ ਦਿੱਤਾ।
ਸੰਦੀਪ ਦੀ ਕੈਨੇਡਾ ਰਹਿੰਦੀ ਭੈਣ ਦੁਖੀ ਹਿਰਦੇ ਨਾਲ ਕੈਨੇਡਾ ਤੋਂ ਵਾਪਿਸ ਪੰਜਾਬ ਆਈ ਤੇ ਆਪਣੇ ਪਰਿਵਾਰ ਦੀਆਂ ਲਾਸ਼ਾਂ ਨੂੰ ਮੋਢਾ ਦਿੱਤਾ ਤੇ ਉਸਨੇ ਨਮ ਅੱਖਾਂ ਨਾਲ ਪੂਰੇ ਪਰਿਵਾਰ ਤੇ ਆਪਣੇ ਕਾਤਲ ਭਰਾ ਦੇ ਸਿਰ ਸਿਹਰਾ ਸਜਾ ਕੇ ਅੰਤਿਮ ਵਿਦਾਈ ਦਿੱਤੀ ਜਿਸ ਕਰਕੇ ਮੌਕੇ ਤੇ ਮੌਜੂਦ ਲੋਕਾਂ ਦੇ ਹੰਝੂ ਨਿਕਲਣ ਗਏ ਤੇ ਤੁਸੀਂ ਪਰਿਵਾਰ ਨੂੰ ਅੰਤਿਮ ਵਿਦਾਈ ਦਿੰਦੇ ਸਮੇਂ ਦਾ ਪੂਰਾ ਲਾਇਵ ਦੇਖ ਸਕਦੇ ਹੋ।