ਅੰਮ੍ਰਿਤਸਰ ਵਿੱਚ ਰਾਕੇਸ਼ ਸ਼ਰਮਾ ਨਾਮ ਦੇ ਵਿਅਕਤੀ ਦੀ ਆਪਣੇ ਸਹੁਰਿਆਂ ਵਿੱਚ ਸੜਨ ਕਰਕੇ ਦਮ ਤੋੜ ਦੇਣ ਦੀ ਖਬਰ ਮਿਲੀ ਹੈ। ਰਾਕੇਸ਼ ਲੁਧਿਆਣਾ ਦਾ ਰਹਿਣ ਵਾਲਾ ਸੀ ਅਤੇ ਅੰਮ੍ਰਿਤਸਰ ਵਿੱਚ ਉਸ ਦੇ ਸਹੁਰੇ ਸਨ। ਪਹਿਲਾਂ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਫੇਰ ਉਸ ਨੂੰ ਅਮਨਦੀਪ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡੇਢ ਦਿਨ ਬਾਅਦ ਉਹ ਦਮ ਤੋਡ਼ ਗਿਆ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਰਾਕੇਸ਼ ਸ਼ਰਮਾ ਦੇ ਪਿਤਾ ਖਰੈਤੀ ਰਾਮ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਲੁਧਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪੁੱਤਰ ਰਕੇਸ਼ ਸ਼ਰਮਾ ਅੰਮ੍ਰਿਤਸਰ ਵਿਖੇ ਵਿਆਹਿਆ ਹੋਇਆ ਸੀ।

ਰਾਕੇਸ਼ ਦੀ ਪਤਨੀ ਰੱਖੜੀ ਵੇਲੇ ਆਪਣੇ ਪੇਕੇ ਗਈ ਹੋਈ ਸੀ। ਹੁਣ ਜਦੋਂ ਰਾਕੇਸ਼ ਉਸ ਨੂੰ ਲੈਣ ਗਿਆ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਪਹਿਲਾਂ ਤਾਂ ਉਸ ਨਾਲ ਧੱਕਾ ਕੀਤਾ। ਜਦੋਂ ਉਹ ਬਾਹਰ ਭੱਜ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਫੜ ਕੇ ਉਸ ਤੇ ਕੋਈ ਤਰਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੰ ਸਿਵਲ ਹਸਪਤਾਲ ਲੈ ਗਏ। ਫੇਰ ਉਹ ਉਸ ਨੂੰ ਅਮਨਦੀਪ ਹਸਪਤਾਲ ਲੈ ਗਏ। ਅਮਨਦੀਪ ਹਸਪਤਾਲ ਵਿੱਚ ਡੇਢ ਦਿਨ ਰਹਿਣ ਉਪਰੰਤ ਉਹ ਦਮ ਤੋੜ ਗਿਆ। ਮ੍ਰਿਤਕ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਲੋਕਾਂ ਨੇ ਦੱਸਿਆ ਹੈ ਕਿ ਰਾਕੇਸ਼ ਦੇ ਸਹੁਰਿਆਂ ਨੇ ਹੀ ਉਸ ਨੂੰ ਅੱਗ ਲਗਾਈ ਹੈ। ਉਨ੍ਹਾਂ ਦੀ ਮੰਗ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਨਿਵਾਸੀ ਰਾਕੇਸ਼ ਸ਼ਰਮਾ ਰਾਣੀ ਬਾਗ ਵਿਖੇ ਵਿਆਹਿਆ ਹੋਇਆ ਸੀ। ਉਸ ਦਾ ਆਪਣੀ ਪਤਨੀ ਨਾਲ ਤਕਰਾਰ ਚੱਲਦਾ ਸੀ। ਉਹ ਹੁਣ ਦਮ ਤੋੜ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਸਵਿਤਾ ਪੂਜਾ ਮਨੋਜ ਅਤੇ ਰਾਘਵ ਦੇ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਨੇ ਬਿਆਨ ਦਿੱਤਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨਾਲ ਧੱਕਾ ਕਰਨ ਮਗਰੋਂ ਉਸ ਨੂੰ ਸਾੜ ਦਿੱਤਾ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਪੋਸਟਮਾਰਟਮ ਤੋਂ ਬਾਅਦ ਦੇਹ ਵਾਰਸਾਂ ਨੂੰ ਦੇ ਦਿੱਤੀ ਜਾਵੇਗੀ।