ਜਿਵੇਂ ਕਿ ਆਪਾਂ ਸਾਰੇ ਜਾਣ ਤੇ ਸਰੋਂ ਦੇ ਤੇਲ ਦਾ ਇਸਤੇਮਾਲ ਲਗਭਗ ਸਾਰੇ ਘਰਾਂ ਵਿੱਚ ਰੋਜ਼ਾਨਾ ਹੀ ਹੁੰਦਾ ਹੈ। ਕੋਈ ਖਾਣਾ ਬਨਾਉਣ ਲਈ ਅਤੇ ਕੋਈ ਮਾਲਿਸ਼ ਕਰਨ ਲਈ ਇਸ ਦਾ ਇਸਤੇਮਾਲ ਕਰਦਾ ਹੈ ।ਸਿਹਤ ਦੇ ਲਿਹਾਜ਼ ਨਾਲ ਸਰ੍ਹੋਂ ਦਾ ਤੇਲ ਬਹੁਤ ਫਾਇਦੇਮੰਦ ਹੈ ।,ਇਸ ਅੰਦਰ ਵਿਟਾਮਿਨ, ਮਿਨਰਲ ਅਤੇ ਹੋਰ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ ।ਜੇ ਸਰ੍ਹੋਂ ਦੇ ਤੇਲ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਤੇ ਝੱਸਿਆ ਜਾਵੇ ਤਾਂ ਇਸ ਤੇ ਗਜ਼ਬ ਦੇ ਫਾਇਦੇ ਮਿਲਦੇ ਹਨ ।,ਪੈਰਾਂ ਦੀਆਂ ਤਲੀਆਂ ਤੇ ਸਰ੍ਹੋਂ ਦਾ ਤੇਲ ਲਾਉਣ ਦੇ ਫਾਇਦੇ,ਅੱਖਾਂ ਲਈ ਫਾਇਦੇਮੰਦ, ਆਕੂਪ੍ਰੈਸ਼ਰ ਅਨੁਸਾਰ ਸਾਡੇ ਪੈਰ ਦੇ ਅੰਗੂਠੇ ਦੇ ਨਾਲ ਦੀਆਂ ਦੋ ਉਂਗਲਾਂ ਦੇ ਥੱਲੜੇ ਹਿੱਸੇ ਅੱਖਾਂ ਨਾਲ ਸਬੰਧਤ ਹੁੰਦੇ ਹਨ ਇਨ੍ਹਾਂ ਉੱਤੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਨੂੰ ਸਿੱਧਾ ਲਾਭ ਪਹੁੰਚਦਾ ਹੈ।ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।

ਬਲੱਡ ਸਰਕੁਲੇਸ਼ਨ ਬਿਹਤਰ ਕਰੇ,,ਪੈਰ ਦੇ ਅੰਗੂਠੇ ਦਾ ਥੱਲੜਾ ਹਿੱਸਾ ਦਿਲ ਨਾਲ ਜੁੜਿਆ ਹੁੰਦਾ ਹੈ ।ਇਸ ਸਥਾਨ ਤੇ ਮਾਲਿਸ਼ ਕਰਨ ਦਾ ਸਿੱਧਾ ਲਾਭ ਸਾਡੇ ਦਿਲ ਨੂੰ ਪਹੁੰਚਦਾ ਹੈ ।ਸ਼ੂਗਰ ਦੇ ਰੋਗੀਆਂ ਲਈ ਇਹ ਮਾਲਿਸ਼ ਖਾਸ ਤੌਰ ਤੇ ਲਾਹੇਵੰਦ ਹੈ ਕਿਉਂਕਿ ਸ਼ੂਗਰ ਹੋਣ ਨਾਲ ਪੈਰਾਂ ਵਿੱਚ ਖੂਨ ਦਾ ਵਹਾਅ ਘੱਟ ਜਾਂਦਾ ਹੈ ।,ਮੋਟਾਪਾ ਘੱਟ ਕਰੇ,ਪੈਰਾਂ ਦੀ ਮਾਲਸ਼ ਪਾਚਨ ਤੰਤਰ ਤੇਜ਼ ਕਰਦੀ ਹੈ ,ਖਾਧਾ ਪੀਤਾ ਚੰਗੀ ਤਰ੍ਹਾਂ ਪਚ ਜਾਂਦਾ ਹੈ ਸਰੀਰ ਵਿਚ ਫਾਲਤੂ ਚਰਬੀ ਨਹੀਂ ਜਮ੍ਹਾਂ ਹੁੰਦੀ ।,ਚੰਗੀ ਨੀਂਦ,ਸੌਣ ਤੋਂ ਪਹਿਲਾਂ ਪੈਰਾਂ ਤੇ ਮਾਲਸ਼ ਕਰਨ ਨਾਲ ਨੀਂਦ ਵਧੀਆ ਆਉਂਦੀ ਹੈ ਕਿਉਂਕਿ ਮਾਲਿਸ਼ ਕਰਨ ਨਾਲ ਦਿਮਾਗ ਦੀਆਂ ਨਾੜਾਂ ਨੂੰ ਵੀ ਪੋਸ਼ਣ ਪਹੁੰਚਦਾ ਹੈ ਦਿਮਾਗ ਦੀ ਸਾਰੀ ਥਕਾਨ ਦੂਰ ਹੋ ਜਾਂਦੀ ਹੈ ਅਤੇ ਜਿਸ ਨਾਲ ਨੀਂਦ ਵਧੀਆ ਆਉਂਦੀ ਹੈ ।

ਪੈਰਾਂ ਦਾ ਦਰਦ ਘੱਟ ਕਰੇ,ਪੈਰਾਂ ਦੀ ਮਾਲਿਸ਼ ਕਰਨ ਨਾਲ ਉਨ੍ਹਾਂ ਨੂੰ ਪੋਸ਼ਣ ਸਹੀ ਮਾਤਰਾ ਵਿੱਚ ਮਿਲਦਾ ਹੈ ਮਾਸਪੇਸ਼ੀਆਂ ਤਾਕਤਵਰ ਬਣਦੀਆਂ ਹਨ ਤੇ ਪੈਰਾਂ ਨੂੰ ਰਾਹਤ ਮਿਲਦੀ ਹੈ ।,ਇਸ ਸਭ ਤੋਂ ਇਲਾਵਾ ਪੈਰ ਉੱਪਰ ਦਿੱਤੀ ਗਈ ਐਕੂਪ੍ਰੈਸ਼ਰ ਫੋਟੋ ਦੇ ਅਨੁਸਾਰ ਸਰੀਰ ਦੇ ਵੱਖ ਵੱਖ ਭਾਗਾਂ ਤੱਕ ਨਾੜਾ ਰਾਹੀਂ ਜੁੜੇ ਹੁੰਦੇ ਹਨ ਪੈਰਾਂ ਦੇ ਇਨ੍ਹਾਂ ਭਾਗਾਂ ਤੇ ਮਾਲਿਸ਼ ਕਰਨ ਨਾਲ ਪੋਸ਼ਣ ਉਨ੍ਹਾਂ ਅੰਗਾਂ ਤੱਕ ਪਹੁੰਚਦਾ ਹੈ ।ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਤੇ ਤੇਲ ਜ਼ਰੂਰ ਝੱਸੋ।