Home / Viral / ਮੁੰਡਾ ਕੁੜੀ ਨੂੰ ਕਰਦਾ ਸੀ ਤੰਗ ਤਾਂ ਕੁੜੀ ਨੇ ਦੱਸ ਦਿੱਤਾ ਘਰ, ਹੁਣ ਮੁੰਡੇ ਨੇ ਇੰਝ ਲਿਆ ਬਦਲਾ, ਦੇਖੋ ਵੀਡੀਓ

ਮੁੰਡਾ ਕੁੜੀ ਨੂੰ ਕਰਦਾ ਸੀ ਤੰਗ ਤਾਂ ਕੁੜੀ ਨੇ ਦੱਸ ਦਿੱਤਾ ਘਰ, ਹੁਣ ਮੁੰਡੇ ਨੇ ਇੰਝ ਲਿਆ ਬਦਲਾ, ਦੇਖੋ ਵੀਡੀਓ

ਸਿਰਸਾ ਵਿੱਚ ਇੱਕ ਲੜਕੇ ਦੁਆਰਾ ਇੱਕ ਲੜਕੀ ਨੂੰ ਸਰਜਰੀ ਬਲੇਡ ਨਾਲ ਉਸ ਸਮੇਂ ਜ਼ਖ਼ਮੀ ਕਰ ਦਿੱਤਾ ਗਿਆ। ਜਦੋਂ ਉਹ ਆਪਣੀ ਸਹੇਲੀ ਨਾਲ ਪਾਰਕ ਵਿੱਚ ਘੁੰਮਣ ਆਈ ਸੀ ਪਰ ਜਿਸ ਲੜਕੇ ਤੇ ਲੜਕੀ ਨੂੰ ਜ਼ਖਮੀ ਕਰਨ ਦਾ ਦੋਸ਼ ਹੈ। ਉਹ ਲੜਕਾ ਖ਼ੁਦ ਵੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਲੜਕੀ ਦੇ ਪਿਤਾ ਅਤੇ ਲੜਕੇ ਦੇ ਪਿਤਾ ਦੋਵਾਂ ਨੇ ਹੀ ਆਪਣੇ ਆਪਣੇ ਬਿਆਨ ਮੀਡੀਆ ਸਾਹਮਣੇ ਰੱਖੇ ਹਨ।

ਲੜਕੀ ਦੇ ਪਿਤਾ ਦੇ ਦੱਸਣ ਅਨੁਸਾਰ ਲੜਕਾ ਰਾਹੁਲ ਇੱਕ ਮਹੀਨੇ ਤੋਂ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਪਹਿਲਾਂ ਰਾਹੁਲ ਨੇ ਲੜਕੀ ਦੇ ਥੱਪੜ ਮਾਰੇ ਸਨ ਪਰ ਥਾਣੇ ਵਿੱਚ ਰਾਹੁਲ ਅਤੇ ਉਸ ਦੇ ਪਿਤਾ ਨੇ ਮਾਫੀ ਮੰਗ ਲਈ ਸੀ। ਜਿਸ ਕਾਰਨ ਉਨ੍ਹਾਂ ਦਾ ਰਾਜ਼ੀਨਾਮਾ ਹੋ ਗਿਆ ਸੀ। ਹੁਣ ਜਦੋਂ ਉਨ੍ਹਾਂ ਦੀ ਬੇਟੀ ਪਾਰਕ ਵਿੱਚ ਘੁੰਮਣ ਤੋਂ ਬਾਅਦ ਸੱਤ ਵਜੇ ਘਰ ਜਾਣ ਲੱਗੀ ਤਾਂ ਰਾਹੁਲ ਨੇ ਉਸ ਦੇ ਸਰਜਰੀ ਬਲੇਡ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਕਿਸੇ ਰਾਹਗੀਰ ਨੇ ਅਤੇ ਉਸ ਦੀ ਸਹੇਲੀ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਤੁਹਾਡੇ ਬੇਟੇ ਰਾਹੁਲ ਦੀ ਗਰਦਨ ਕੱਟੀ ਗਈ ਹੈ।

ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਾਹੁਲ ਨੂੰ ਆਟੋ ਵਿੱਚੋਂ ਉਤਾਰ ਕੇ ਹਸਪਤਾਲ ਲਿਜਾ ਰਹੇ ਸੀ। ਉਸ ਦੀ ਗਰਦਨ ਕੱਟੀ ਹੋਈ ਸੀ। ਉਸ ਨੂੰ ਪਤਾ ਨਹੀਂ ਇਹ ਕਿਸ ਦਾ ਕੰਮ ਹੈ ਪਰ ਉਨ੍ਹਾਂ ਨੂੰ ਲੜਕੀ ਵਾਲਿਆਂ ਤੇ ਸ਼ੱਕ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਲੜਕਾ ਅਤੇ ਲੜਕੀ ਦੋਵਾਂ ਦੇ ਹੀ ਤੇਜ਼ਧਾਰ ਹਥਿਆਰਾਂ ਦੇ ਜ਼ਖਮ ਹਨ। ਲੜਕੀ ਤਾਂ ਬਚ ਗਈ ਹੈ। ਇਨ੍ਹਾਂ ਦਾ ਕੁੱਝ ਸਮਾਂ ਪਹਿਲਾਂ ਵੀ ਕੇਸ ਥਾਣੇ ਪਹੁੰਚਿਆ ਸੀ। ਦੋਵਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਜਾਵੇਗਾ ਅਤੇ ਜਾਂਚ ਵਿੱਚ ਜੋ ਵੀ ਸਾਹਮਣੇ ਆਵੇਗਾ। ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

error: Content is protected !!