ਸੂਬੇ ਵਿਚ ਮੰਗਲਵਾਰ ਸਵੇਰ ਤੋਂ ਹੀ ਧੁੱਪ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਮੌਸਮ ਥੋੜ੍ਹਾ ਠੰਡਾ ਰਿਹਾ ਪਰ ਅੱਜ ਭਾਵ ਬੁੱਧਵਾਰ ਨੂੰ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਕਈ ਇਲਾਕਿਆਂ ਵਿਚ ਰਾਤ ਤੱਕ ਹਲਕੀ ਮੀਂਹ ਪੈਣ ਦੀ ਸੰਭਾਵਨਾ ਹੈ।ਕਿਤੇ-ਕਿਤੇ ਹਨੇਰੀਆਂ ਵੀ ਚੱਲ ਸਕਦੀਆਂ ਹਨ।ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕਈ ਥਾਈਂ ਹਲਕੀ ਬੂੰਦਾਬਾਂਦੀ ਹੋਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 35, ਅੰਮ੍ਰਿਤਸਰ ਵਿਚ 37, ਜਲੰਧਰ ਨੇੜੇ ਆਦਮਪੁਰ ਵਿਚ 38, ਬਠਿੰਡਾ ਵਿਚ 36, ਸ਼੍ਰੀਨਗਰ ਵਿਚ 27, ਮਨਾਲੀ 18, ਸ਼ਿਮਲਾਵਿਚ 23 ਅਤੇ ਊਨਾ ਵਿਚ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
27 ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।ਦੱਸ ਦੇਈਏ ਕਿ ਕਈ ਥਾਵਾਂ ‘ਤੇ ਗਰਮੀ ਕਾਰਨ ਮੌਤਾਂ ਵੀ ਹੋ ਗਈਆਂ ਹਨ ।ਇਸ ਮੀਂਹ ਦੇ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਝੋਨੇ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ,ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਵੀ ਮਿਲੇਗੀ।ਇਸ ਦੇ ਨਾਲ ਹੀ ਇਹ ਬਾਰਿਸ਼ ਸਬਜ਼ੀਆਂ ਦੇ ਲਈ ਵੀ ਕਾਫ਼ੀ ਲਾਹੇਵੰਦ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਆ ਸਕਦਾ ਹੈ।ਇਸ ਮੀਂਹ ਨਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਲੁਆਈ ‘ਚ ਮਦਦ ਮਿਲੇਗੀ ।
ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਦਿਨਾਂ ਵਿਚ ਪਿਆ ਮੀਂਹ ਉਨ੍ਹਾਂ ਦੀਆਂ ਫਸਲਾਂ ਲਈ ਦੇਸੀ ਘਿਓ ਦਾ ਕੰਮ ਕਰਦਾ ਹੈ।ਆਉ ਜਾਣਦੇ ਵੱਖ ਵੱਖ ਸ਼ਹਿਰਾਂ ਦਿ ਮੌਸਮ ਹਾਲ ਪੰਜਾਬ ਦੇ ਪੂਰਬੀ ਹਿੱਸਿਆਂ ਚ ਸੋਮਵਾਰ ਦੁਪਹਿਰ ਤੋਂ ਸ਼ੁਰੂ ਹੋਈਆਂ ਬਰਸਾਤੀ ਕਾਰਵਾਈਆਂ ਸ਼ਾਮ ਤੱਕ ਜਾਰੀ ਰਹੀਆਂ ਤੇ ਮਾਨਸੂਨ ਦੀ ਝਲਕੀ ਦੇਖਣ ਨੂੰ ਮਿਲੀ।ਪੀ੍-ਮਾਨਸੂਨ ਟ੍ਫ ਦੇ ਰਸਤੇ ਚ ਆਉਣ ਕਾਰਨ ਪਟਿਆਲਾ ਦੇ ਭਾਦਸੋਂ ਚ(ਤਸਵੀਰ) ਵੱਟਾਂ ਤੋੜ ਭਾਰੀ ਮੀਂਹ(128ਮਿਮੀ) ਦਰਜ ਹੋਇਆ। ਜਿਸਨੂੰ ਪੂਰਬੀ ਪੰਜਾਬ ਚ ਅਧਿਕਾਰਕ ਤੌਰ ‘ਤੇ ਪੀ੍-ਮਾਨਸੂਨ ਦੀ ਬਰਸਾਤ ਕਿਹਾ ਜਾ ਸਕਦਾ ਹੈ। ਸਵੇਰ ਵੇਲੇ ਮਾਝਾ ਤੇ ਫਾਜਿਲਕਾ ਦੇ ਇਲਾਕਿਆਂ ਚ ਹਲਕੀ/ਦਰਮਿਆਨੀ ਕਾਰਵਾਈ ਹੋਈ। ਆਉਣ ਵਾਲੇ 24 ਘੰਟਿਆਂ ਦੌਰਾਨ ਮੀਂਹ ਤੋਂ ਵਾਂਝੇ ਰਹੇ ਸੂਬੇ ਦੇ ਹਿੱਸਿਆਂ ਚ ਹਲਕੀ/ਦਰਮਿਆਨੀ ਕਾਰਵਾਈ ਦੀ ਉਮੀਦ ਬਣੀ ਰਹੇਗੀ। ਵਧੀ ਹੋਈ ਨਮੀ ਕਾਰਨ ਮੰਗਲਵਾਰ ਸਵੇਰ ਪੇਂਡੂ ਹਿੱਸਿਆਂ ਚ ਹਲਕੀ ਧੁੰਦ ਦੇਖੀ ਜਾਵੇਗੀ।