Home / Viral / ਕੀ ਸੱਚ ਵਿੱਚ ਕੈਨੇਡਾ ਦੀ ਸਰਕਾਰ ਬਦਲਣ ‘ਤੇ ਵੀਜ਼ੇ ਮਿਲਣੇ ਬੰਦ ਹੋ ਜਾਣਗੇ? ਜਾਣੋ ਕੀ ਹੈ ਸੱਚਾਈ

ਕੀ ਸੱਚ ਵਿੱਚ ਕੈਨੇਡਾ ਦੀ ਸਰਕਾਰ ਬਦਲਣ ‘ਤੇ ਵੀਜ਼ੇ ਮਿਲਣੇ ਬੰਦ ਹੋ ਜਾਣਗੇ? ਜਾਣੋ ਕੀ ਹੈ ਸੱਚਾਈ

ਅੱਜ ਦੇ ਸਮੇਂ ਵਿਚ ਜਿਆਦਾਤਰ ਪੰਜਾਬੀ ਨੌਜਵਾਨਾਂ ਦੀ ਇਹੀ ਸੋਚ ਜਾਂ ਸੁਪਨਾ ਹੁੰਦਾ ਹੈ ਕਿ ਉਹ ਕਿਸੇ ਤਰਾਂ ਕੈਨੇਡਾ ਜਾ ਕੇ ਉਥੇ ਪੜ੍ਹਾਈ ਕਰ ਸਕੇ ਜਾਂ ਫਿਰ ਹੋਰ ਕਿਸੇ ਤਰੀਕੇ ਕੈਨੇਡਾ ਵਿਚ ਸੈੱਟ ਹੋ ਸਕੇ। ਕੁਝ ਹੀ ਸਮੇਂ ਤੱਕ ਕੈਨੇਡਾ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਲਗਭਗ ਬਦਲ ਸਕਦੀ ਹੈ।ਇਹਨਾਂ ਸਭ ਗੱਲਾਂ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੀ ਸਰਕਾਰ ਬਦਲਣ ਤੋਂ ਬਾਅਦ ਕੈਨੇਡਾ ਦੇ ਵੀਜ਼ੇ ਮਿਲਨੇ ਵੀ ਬੰਦ ਹੋ ਜਾਣਗੇ। ਇਸੇ ਚੀਜ ਨੂੰ ਦੇਖਦੇ ਹੋਏ ਕਈ ਨੌਜਵਾਨ ਜਲਦੀ ਜਲਦੀ ਵਿਚ ਜਾਂ ਫਿਰ ਵੱਧ ਪੈਸੇ ਦੇਕੇ ਵੀ ਇਸ ਸਮੇਂ ਵੀਜ਼ਾ ਅਪਲਾਈ ਕਰ ਰਹੇ ਹਨ।

ਕਿਹਾ ਜਾ ਰਿਹਾ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਸਟਡੀ ਵੀਜ਼ਾ ਮਿਲਣਾ ਬੰਦ ਹੋ ਜਾਵੇਗਾ, ਵਿਜ਼ਿਟਰ ਵੀਜ਼ਾ ਅਤੇ ਪਰਮਾਨੈਂਟ ਰੈਸੀਡੈਂਸ ਤੇ ਵੀ ਇਸਦਾ ਅਸਰ ਪੈ ਸਕਦਾ ਹੈ। ਜੇਕਰ ਤੁਸੀਂ ਵੀ ਅਜਿਹਾ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏਕਿ ਕੈਨੇਡਾ ਦੀ ਕੁੱਲ ਅਬਾਦੀ 4 ਕਰੋੜ ਤੋਂ ਵੀ ਘੱਟ ਹੈ ਅਤੇ ਇਨ੍ਹਾਂ ਵਿਚ ਵੀ ਨੌਜਵਾਨ ਅਬਾਦੀ ਬਹੁਤ ਜਿਆਦਾ ਘੱਟ ਹੈ। ਕੈਨੇਡਾ ਆਕਾਰ ਦੇ ਹਿਸਾਬ ਨਾਲ ਭਾਰਤ ਤੋਂ ਲਗਭਗ 4 ਗੁਣਾ ਵੱਡਾ ਹੈ। ਇਸ ਕਰਕੇ ਕੈਨੇਡਾ ਦੀ ਸਰਕਾਰ ਲਈ ਸਭ ਤੋਂ ਵੱਡੀ ਸਿਰਦਰਦੀ ਉਥੋਂ ਦੀ ਘੱਟ ਅਬਾਦੀ ਹੈ।

ਇਸੇ ਕਾਰਨ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿਚ ਸਰਕਾਰ ਭਾਵੇਂ ਕੋਈ ਵੀ ਆਵੇ ਪਰ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕੈਨੇਡੀਅਨ ਸਰਕਾਰ ਵੀਜ਼ਾ ਦੇਣਾ ਹੀ ਬੰਦ ਕਰ ਦੇਵੇ । ਹਾਲਾਂਕਿ ਕੁਝ ਇੱਕ ਦੁੱਕਾ ਨਿਯਮਾਂ ਵਿਚ ਬਦਲਾਅ ਜਰੂਰ ਹੋ ਸਕਦੇ ਹਨ। ਖਾਸਕਰਕੇ ਭਾਰਤ ਲਈ ਤਾਂ ਕੈਨੇਡਾ ਸਰਕਾਰ ਵੀਜ਼ਾ ਦੇਣਾ ਕਦੇ ਵੀ ਬੰਦ ਨਹੀਂ ਕਰ ਸਕਦੀ।

error: Content is protected !!