Home / Viral / ਆਉਣ ਵਾਲੇ 2 ਤੋਂ 6 ਘੰਟਿਆਂ ਦੌਰਾਨ ਪੰਜਾਬ ਦੇ ਇਹਨਾਂ ਇਲਾਕਿਆਂ ਵਿਚ ਪਵੇਗਾ ਮੀਹ

ਆਉਣ ਵਾਲੇ 2 ਤੋਂ 6 ਘੰਟਿਆਂ ਦੌਰਾਨ ਪੰਜਾਬ ਦੇ ਇਹਨਾਂ ਇਲਾਕਿਆਂ ਵਿਚ ਪਵੇਗਾ ਮੀਹ

ਪਿੱਛਲੇ ਦਿਨਾਂ ਦੌਰਾਨ ਪੰਜਾਬ ਚ ਪਏ ਭਾਰੀ ਮੀਹ ਨੇ ਜਿੱਥੇ ਲੋਕਾਂ ਦੇ ਘਰ ਡੁਬੋ ਦਿੱਤੇ ਉੱਥੇ ਇਸ ਮੀਹ ਦੇ ਪਾਣੀ ਨੇ ਖੇਤਾਂ ਵਿੱਚ ਵੀ ਤਬਾਹੀ ਮਚਾ ਦਿੱਤੀ, ਜਿਸ ਨਾਲ ਕਿਸਾਨਾਂ ਦੀਆ ਫਸਲ ਡੁੱਬ ਗਈਆਂ, ਪਰ ਹਜੇ ਵੀ ਪੰਜਾਬ ਵਿਚ ਬਾਰਿਸ਼ ਦਾ ਦੌਰ ਰੁਕ ਨਹੀਂ ਰਿਹਾ ,ਆਉਣ ਵਾਲੇ 2 ਤੋਂ 6 ਘੰਟਿਆਂ ਦੌਰਾਨ ਲੁਧਿਆਣਾ, ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਨਵਾਂਸ਼ਹਿਰ, ਅਹਿਮਦਗੜ੍ਹ, ਨਾਭਾ, ਮਾਲੇਰਕੋਟਲਾ, ਪਟਿਆਲਾ, ਰੋਪੜ, ਆਨੰਦਪੁਰ ਸਾਹਿਬ ਦੇ ਇਲਾਕਿਆਂ ਚ ਟੁੱਟਵੀਆਂ, ਪਰ ਤੇਜ਼ ਫੁਹਾਰਾਂ ਦੀ ਉਮੀਦ ਹੈ।

ਦੱਸਣਯੋਗ ਹੈ ਕਿ ਟੁੱਟਵੀ ਕਾਰਵਾਈ ਅਧੀਨ ਹੁੰਦੀ ਬਰਸਾਤ ਕੁਝ ਕਿਲੋਮੀਟਰ ਖੇਤਰ ਚ ਹੁੰਦੀ, ਸਾਰੇ ਖੇਤਰਾਂ ਤੱਕ ਵਿਆਪਕ ਨਹੀਂ ਹੁੰਦੀ।17 ਅਗਸਤ ਨੂੰ ਪੰਜਾਬ ਪੁੱਜੇ ਮਾਨਸੂਨੀ ਸਿਸਟਮ “ਅਜ਼ਲ” ਦਾ ਕਹਿਰ ਹੁਣ ਤੱਕ ਸਤਲੁਜ ਲਾਗੇ ਹਿੱਸਿਆਂ ਚ ਜਾਰੀ ਹੈ। ਰਾਹਤ ਤੇ ਬਚਾਅ ਕਾਰਜਾਂ ਚ ਪੰਜਾਬ ਦੀਆਂ ਸਮਾਜ ਸੇਵੀ ਤੇ ਭਾਈਚਾਰਕ ਸੰਸਥਾਵਾਂ ਹੜ੍ਹ ਪ੍ਭਾਵਿਤ ਹਿੱਸਿਆਂ ਚ ਸ਼ੁਰੂ ਤੋਂ ਹੀ ਡਟੀਆਂ ਹੋਈਆਂ ਹਨ।

ਪੰਜਾਬ ਵਿੱਚ ਜਾਂਦਾ ਬਾਰਿਸ਼ ਹੋਣ ਕਰਕੇ ਅਤੇ ਭਾਖੜਾ ਡੈਮ ਵਿੱਚੋਂ ਜਿਆਦਾ ਪਾਣੀ ਛੱਡਣ ਕਰਕੇ ਸਤਲੁਜ ਦਰਿਆ ਦੇ ਪਾਣੀ ਪੱਧਰ ਬਹੁਤ ਜਿਆਦਾ ਹੋ ਗਿਆ । ਜਿਸ ਕਰਕੇ ਉਸਦੇ ਨੇੜਲੇ ਇਲਾਕੇ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ। ਭਾਰੀ ਬਾਰਿਸ਼ ਕਰਕੇ ਸਤਲੁਜ ਤੋਂ ਇਲਾਵਾ ਬਿਆਸ ਅਤੇ ਯਮੁਨਾ ਨਦੀਆਂ ਦੇ ਪਾਣੀ ਦਾ ਪੱਧਰ ਵੀ ਬਹੁਤ ਜਿਆਦਾ ਵਧ ਗਿਆ ਹੈ। ਨਾਲ ਲਗਦੇ ਕਈ ਪਿੰਡ ਤਬਾਹ ਹੋ ਗਏ ਹਨ, ਪਿੰਡ ਦੇ ਲੋਕ ਨੂੰ ਬਚਾਉਣ ਦਾ ਕੰਮ ਜਾਰੀ ਹੈ, ਲੋਕਾਂ ਵਲੋਂ ਹੜ ਪੀੜਤਾ ਨੂੰ ਸਮੱਗਰੀ ਵੀ ਭੇਜੀ ਜਾ ਰਹੀ ਹੈ।

error: Content is protected !!