Home / Viral / ਵੱਡੀ ਖ਼ਬਰ: ਚੜ੍ਹਦੇ ਸਤੰਬਰ ਸਰਕਾਰ ਨੇ ਇਹ ਚੀਜ਼ਾਂ ਕੀਤੀਆਂ ਮਹਿੰਗੀਆਂ ਤੇ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ, ਦੇਖੋ ਪੂਰੀ ਖ਼ਬਰ

ਵੱਡੀ ਖ਼ਬਰ: ਚੜ੍ਹਦੇ ਸਤੰਬਰ ਸਰਕਾਰ ਨੇ ਇਹ ਚੀਜ਼ਾਂ ਕੀਤੀਆਂ ਮਹਿੰਗੀਆਂ ਤੇ ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ, ਦੇਖੋ ਪੂਰੀ ਖ਼ਬਰ

ਨ.ਸੀ.ਆਰ. ‘ਚ ਇੰਦਰਪ੍ਰਸਤ ਗੈਸ ਲਿਮਟਿਡ (ਆਈ.ਜੀ.ਐੱਲ.) ਨੇ ਸੀ.ਐੱਨ.ਜੀ. ਦੀਆਂ ਕੀਮਤਾਂ ‘ਚ ਵਾਧੇ ਦਾ ਫੈਸਲਾ ਕੀਤਾ ਹੈ । ਰੁਪਏ ਦੀ ਤੁਲਨਾ ‘ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੀ.ਐੱਨ.ਜੀ. ਮਹਿੰਗੀ ਹੋਈ ਹੈ । ਅਪ੍ਰੈਲ ਤੋਂ ਸੀ.ਐੱਨ.ਜੀ. ਦੀਆਂ ਕੀਮਤਾਂ ਤੀਜੀ ਵਾਰ ਵਧਾਈਆਂ ਗਈਆਂ ਹਨ । ਆਈ.ਡੀ.ਐੱਲ. ਨੇ ਬਿਆਨ ‘ਚ ਕਿਹਾ ਕਿ ਦਿੱਲੀ, ਰੇਵਾੜੀ, ਗੁਰੂਗ੍ਰਾਮ ਅਤੇ ਕਰਨਾਲ ‘ਚ ਸੀ.ਐੱਨ.ਜੀ. ਦੀਆਂ ਕੀਮਤਾਂ 50 ਪੈਸੇ ਪ੍ਰਤੀ ਕਿਲੋਗ੍ਰਾਮ ਵਧਾਈਆਂਗਈਆਂ ਹਨ । ਉੱਧਰ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ਿਆਬਾਦ ‘ਚ ਇਸ ਦੀਆਂ ਕੀਮਤਾਂ ‘ਚ 55 ਪੈਸੇ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ ।

ਜਾਣੋ ਗੈਸ ਦੇ ਨਵੇਂ ਰੇਟ ਦਿੱਲੀ ‘ਚ ਸੀ.ਐੱਨ.ਜੀ. ਹੁਣ 47.10 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ । ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ਿਆਬਾਦ ‘ਚ ਹੁਣ ਤੱਕ 53.50 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ । ਗੁਰੂਗ੍ਰਾਮ ਅਤੇ ਰੇਵਾੜੀ ‘ਚ ਸੀ.ਐੱਨ.ਜੀ. ਦੀ ਕੀਮਤ 58.95 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਕਰਨਾਲ ‘ਚ 55.95 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ । ਇਸ ਸਾਲ ਅਪ੍ਰੈਲ ਤੋਂ ਸੀ.ਐੱਨ.ਜੀ. ਦੀਆਂ ਕੀਮਤਾਂ ‘ਚ ਇਹ ਤੀਜੀ ਵਾਰ ਵਾਧਾ ਹੈ । ਅਪ੍ਰੈਲ 2018 ‘ਚ ਸੀ.ਐੱਨ.ਜੀ. ਦੀਆਂ ਕੀਮਤਾਂ ‘ਚ 7.39 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ ।

ਨਹੀਂ ਵਧਾਏ ਪੀ.ਐੱਨ.ਜੀ. ਦੇ ਭਾਅ ਇੰਦਰਪ੍ਰਸਤ ਗੈਸ ਲਿਮਟਿਡ ਨੇ ਪਾਈਪ ਦੇ ਰਾਹੀਂ ਸਪਲਾਈ ਕੀਤੀ ਜਾਣ ਵਾਲੀ ਰਸੋਈ ਗੈਸ ਪੀ.ਐੱਨ.ਜੀ. ਦੀਆਂ ਕੀਮਤਾਂ ‘ਚ ਵਾਧਾ ਨਹੀਂ ਕੀਤਾ ਹੈ । ਆਈ.ਜੀ.ਐੱਲ. ਨੇ ਕਿਹਾ ਕਿ ਉਹ ਰਾਤ 12 ਵਜੇ ਤੋਂ ਸਵੇਰੇ ਛੇ ਵਜੇ ਤੱਕ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ਿਆਬਾਦ ‘ਚ ਚੁਨਿੰਦਾ ਸੀ.ਐੱਨ.ਜੀ. ਆਊਟਲੇਟਸ ‘ਤੇ ਡੇਢ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਛੋਟ ਜਾਰੀ ਰੱਖੇਗੀ ।

error: Content is protected !!