ਜੇਕਰ ਤੁਸੀਂ ਪਿੰਡ ਵਿਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਕੋਈ ਨਵਾਂ ਕਾਰੋਬਾਰ ਕਰਨ ਲਈ ਪੈਸੇ ਨਹੀਂ ਹਨ ਤਾਂ ਅਸੀਂ ਤੁਹਾਨੂੰ ਇਕ ਨਵੇਂ ਕਾਰੋਬਾਰ ਬਾਰੇ ਦੱਸਣ ਜਾ ਰਹੇ ਹਾਂ। ਇਹ ਕਾਰੋਬਾਰ ਗਾਵਾਂ-ਮੱਝਾਂ ਅਤੇ ਹੋਰ ਪਸ਼ੂਆਂ ਦੇ ਗੋਹੇ ਤੋਂ ਇਲਾਵਾ ਗਲੀਆਂ ਸੜੀਆਂ ਸਬਜ਼ੀਆਂ ਅਤੇ ਫਲਾਂ ਨਾਲ ਕੀਤਾ ਜਾ ਸਕਦਾ ਹੈ।ਨੈਫੇਡ ਵਰਗੀਆਂ ਕਈ ਅਜਿਹੀਆਂ ਕੰਪਨੀਆਂ ਹਨ ਜੋ ਇਹ ਵਪਾਰ ਕਰ ਰਹੀਆਂ ਹਨ। ਗਾਂ-ਮੱਝ ਅਤੇ ਹੋਰ ਪਸ਼ੂਆਂ ਦੇ ਗੋਹੇ ਦੇ ਬਾਇਓ ਸੀਐਨਜੀ ਪਲਾਂਟ ਲਗਾ ਕੇ ਤੁਸੀਂ ਵੀ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਬਾਇਓ ਸੀਐਨਜੀ ਪਲਾਂਟ ਗੋਬਰ ਗੈਸ ਦੀ ਤਰ੍ਹਾਂ ਚੱਲਦਾ ਹੈ ਪਰ ਇਸ ਵਿਚ ਅਲੱਗ ਮਸ਼ੀਨਾਂ ਲਗਾਈਆਂ ਜਾਂਦੀਆ ਹਨ।

ਬਾਇਓ ਸੀਐਨਜੀ ਦੇ ਪਲਾਂਟ ਮਹਾਰਾਸ਼ਟਰ, ਪੰਜਾਬ, ਹਰਿਆਣਾ ਅਤੇ ਕਈ ਸੂਬਿਆਂ ਵਿਚ ਚੱਲ ਰਹੇ ਹਨ। ਪਲਾਂਟ ਵਿਚ ਵੀਪੀਐਸਏ ਤਕਨੀਕ ਦੀ ਵਰਤੋਂ ਹੁੰਦੀ ਹੈ। ਇਸ ਦੇ ਜ਼ਰੀਏ ਗੋਹੇ ਨੂੰ ਪਿਓਰੀਫਾਈ ਕਰ ਮੀਥੇਨ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਮੀਥੇਨ ਨੂੰ ਕੰਪਰੈਸ ਕਰ ਕੇ ਸਿਲੰਡਰ ਵਿਚ ਭਰਿਆ ਜਾਂਦਾ ਹੈ। ਪਲਾਂਟ ਨੂੰ ਲਗਾਉਣ ਵਿਚ ਥੋੜ੍ਹੀ ਲਾਗਤ ਜ਼ਰੂਰ ਆਉਂਦੀ ਹੈ ਪਰ ਇਹ ਕਮਾਈ ਦਾ ਬਿਹਤਰ ਜ਼ਰੀਆ ਬਣ ਸਕਦਾ ਹੈ। ਮੋਦੀ ਸਰਕਾਰ ਵੀ ਪ੍ਰਦੂਸ਼ਣ ਨੂੰ ਘਟਾਉਣ ਲਈ ਬਾਇਓ ਸੀਐਨਜੀ ਨੂੰ ਹੁੰਗਾਰਾ ਦੇ ਰਹੀ ਹੈ।

ਕਿੰਨੀ ਹੋਵੇਗੀ ਕਮਾਈ – ਬਾਇਓ ਸੀਐਨਜੀ ਦੀ ਮੰਗ ਦਿਨ ਪ੍ਰਤੀਦਿਨ ਵਧ ਰਹੀ ਹੈ। ਜੋ ਲੋਕ ਇਸ ਕਾਰੋਬਾਰ ਨਾਲ ਜੁੜੇ ਹਨ, ਉਹ ਬਾਇਓ ਸੀਐਨਜੀ ਦੀ ਸਪਲਾਈ ਸਿਲੰਡਰ ਵਿਚ ਭਰ ਕੇ ਕਰਦੇ ਹਨ। ਸੀਐਨਜੀ ਬਣਾਉਣ ਤੋਂ ਬਾਅਦ ਜੋ ਗੋਹਾ ਬਚਦਾ ਹੈ ਉਸ ਨੂੰ ਖਾਧ ਦਾ ਕੰਮ ਕਰਦਾ ਹੈ। ਇਸ ਖਾਧ ਨੂੰ ਵੇਚ ਕੇ ਕਮਾਈ ਕੀਤੀ ਜਾ ਸਕਦੀ ਹੈ। ਸਰਕਾਰੀ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਤੁਸੀਂ ਵੀ ਬਾਇਓ ਸੀਐਨਜੀ ਦਾ ਵਪਾਰ ਸ਼ੁਰੂ ਕਰ ਸਕਦੇ ਹੋ।ਦੱਸ ਦਈਏ ਕਿ ਨੈਫੇਡ ਨੇ ਇੰਡੀਅਨ ਆਇਲ ਦੇ ਨਾਲ ਸਮਝੌਤਾ ਕੀਤਾ ਸੀ, ਜਿਸ ਵਿਚ ਉਸ ਨੇ ਪਹਿਲੇ ਪੜਾਅ ਵਿਚ 100 ਬਾਇਓ ਸੀਐਨਜੀ ਪਲਾਂਟ ਬਣਾਉਣੇ ਹਨ, ਇੱਥੇ ਕੂੜੇ ਨਾਲ ਬਾਇਓ ਸੀਐਨਜੀ ਗੈਸ ਬਣਾਈ ਜਾਵੇਗੀ। ਜਿਸ ਨੂੰ ਮਾਰਕਿਟ ਵਿਚ 48 ਰੁਪਏ ਪ੍ਰਤੀ ਕਿਲੋ ਗ੍ਰਾਮ ਦੇ ਮੁੱਲ ‘ਤੇ ਵੇਚਿਆ ਜਾਵੇਗਾ।
