Home / Viral / ਵੱਡੀ ਖੁਸ਼ਖ਼ਬਰੀ: ਇਸ ਤਰੀਕ ਤੋਂ ਬੱਸਾਂ ਦਾ ਸਫ਼ਰ ਹੋਵੇਗਾ ਬਿਲਕੁੱਲ ਫਰੀ ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਕਿਰਾਇਆ, ਦੇਖੋ ਪੂਰੀ ਖ਼ਬਰ

ਵੱਡੀ ਖੁਸ਼ਖ਼ਬਰੀ: ਇਸ ਤਰੀਕ ਤੋਂ ਬੱਸਾਂ ਦਾ ਸਫ਼ਰ ਹੋਵੇਗਾ ਬਿਲਕੁੱਲ ਫਰੀ ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਕਿਰਾਇਆ, ਦੇਖੋ ਪੂਰੀ ਖ਼ਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜ਼ਾਦੀ ਦਿਵਸ ਅਤੇ ਰੱਖੜੀ ਦੇ ਮੌਕੇ ‘ਤੇ ਦਿੱਲੀ ਦੀਆਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੇਜਰੀਵਾਲ ਨੇ ਐਲਾਨ ਕੀਤਾ ਕਿ 29 ਅਕਤੂਬਰ ਨੂੰ ਭਾਈ ਦੂਜ ਦੇ ਦਿਨ ਤੋਂ ਦਿੱਲੀ ਦੀਆਂ ਔਰਤਾਂ ਲਈ ਡੀਟੀਸੀ ਬੱਸਾਂ ਵਿਚ ਸਫ਼ਰ ਮੁਫ਼ਤ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਮੈਟਰੋ ਵਿਚ ਵੀ ਔਰਤਾਂ ਲਈ ਜਲਦ ਹੀ ਮੁਫ਼ਤ ਸਫ਼ਰ ਕੀਤਾ ਜਾਵੇਗਾ।

ਕੇਜਰੀਵਾਲ ਨੇ ਅੱਗੇ ਕਿਹਾ ਕਿ, ‘ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ ਸਭ ਕੁਝ ਮੁਫ਼ਤ ਕਿਉਂ ਕਰਦੇ ਹੋ ? ਮੈਂ ਪੁੱਛਦਾ ਹਾਂ ਕੀ ਬੱਚਿਆਂ ਦੀ ਸਿੱਖਿਆ ਮੁਫ਼ਤ ਨਹੀਂ ਹੋਣੀ ਚਾਹੀਦੀ ? ਦਵਾਈਆਂ ਮੁਫ਼ਤ ਨਹੀਂ ਹੋਣੀਆ ਚਾਹੀਦੀਆਂ ? ਇਲਾਜ ਮੁਫ਼ਤ ਨਹੀਂ ਹੋਣਾ ਚਾਹੀਦਾ ? ਔਰਤਾਂ ਦੀ ਸੁਰੱਖਿਆ ਲਈ ਕੀ ਡੀਟੀਸੀ ਅਤੇ ਮੈਟਰੋ ਵਿਚ ਸਫ਼ਰ ਮੁਫ਼ਤ ਨਹੀਂ ਹੋਣਾ ਚਾਹੀਦਾ ?

ਉਹਨਾਂ ਨੇ ਕਿਹਾ ਕਿ ਡੀਟੀਸੀ ਅਤੇ ਮੈਟਰੋ ਵਿਚ ਸਿਰਫ਼ 30 ਫੀਸਦੀ ਔਰਤਾਂ ਸਫ਼ਰ ਕਰ ਰਹੀਆਂ ਹਨ ਪਰ ਡੀਟੀਸੀ ਬੱਸਾਂ ਵਿਚ ਉਹਨਾਂ ਲਈ ਸਫ਼ਰ ਮੁਫ਼ਤ ਕਰਨ ਨਾਲ ਹੁਣ ਜ਼ਿਆਦਾ ਗਿਣਤੀ ਵਿਚ ਔਰਤਾਂ ਇਸ ਵਿਚ ਸਫ਼ਰ ਕਰਨਗੀਆਂ। ਔਰਤਾਂ ਕੰਮ ‘ਤੇ ਜਾਣਗੀਆਂ।

ਉਹ ਪੜ੍ਹਨ ਲਈ ਜਾਣਗੀਆਂ। ਇਸ ਦੇ ਨਾਲ ਦੇਸ਼ ਦੀ ਤਰੱਕੀ ਹੋਵੇਗੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਔਰਤਾਂ ਸ਼ੋਪਿੰਗ ਲਈ ਨਿਕਲਣਗੀਆਂ। ਇਸ ਨਾਲ ਦੁਕਾਨਦਾਰਾਂ ਦੀ ਮੰਦੀ ਦਾ ਦੌਰ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਵੀ ਲਗਵਾ ਰਹੀ ਹੈ।

error: Content is protected !!