ਜਲੰਧਰ ਸ਼ਹਿਰ ਵਿੱਚ ਇੱਕ ਅਜੀਬ ਘਟਨਾ ਵਾਪਰੀ। ਜਦੋਂ ਕਿਸੇ ਦੇ ਘਰ ਚੋਰੀ ਕਰਨ ਗਿਆ। ਚੋਰ ਮਕਾਨ ਮਾਲਕ ਦੀ ਹਾਲਤ ਦੇਖ ਕੇ ਪਸੀਜ ਗਿਆ ਅਤੇ ਮਕਾਨ ਮਾਲਕ ਬਜ਼ੁਰਗ ਨੂੰ ਪੰਜ ਹਜ਼ਾਰ ਰੁਪਏ ਆਪਣੀ ਜੇਬ ਵਿੱਚੋਂ ਦੇਣ ਲੱਗਾ। ਇਸ ਘਟਨਾ ਨੇ ਜਿੱਥੇ ਚੋਰ ਦੀ ਜ਼ਿੰਦਗੀ ਬਦਲ ਦਿੱਤੀ। ਉੱਥੇ ਹੀ ਮਕਾਨ ਮਾਲਕ ਦਾ ਵੀ ਇਕੱਲਾਪਣ ਦੂਰ ਹੋ ਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਕੋਈ ਵੀ ਆਪਣਾ ਨਹੀਂ ਹੈ। ਜੋ ਉਸ ਦਾ ਖਿਆਲ ਰੱਖਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਖਬਰ ਮੁਤਾਬਕ ਇੱਕ ਰਾਤ ਇੱਕ ਚੋਰ ਚੋਰੀ ਕਰਨ ਦੀ ਨੀਅਤ ਨਾਲ ਕਿਸੇ ਦੇ ਘਰ ਚਲਾ ਗਿਆ। ਉਸ ਨੇ ਸਾਰੇ ਘਰ ਵਿੱਚ ਛਾਣਬੀਣ ਕੀਤੀ।

ਪਰ ਉਸ ਨੂੰ ਕੁਝ ਵੀ ਨਾ ਮਿਲਿਆ। ਉਸ ਨੇ ਖਾਲੀ ਹੱਥ ਵਾਪਸ ਜਾਣ ਦਾ ਮਨ ਬਣਾ ਲਿਆ। ਐਨ ਉਸ ਸਮੇਂ ਚੋਰ ਨੂੰ ਘਰ ਵਿੱਚੋਂ ਕਿਸੇ ਦੇ ਖੰਘਣ ਦੀ ਆਵਾਜ਼ ਆਈ ਚੋਰ ਨੇ ਵੇਖਿਆ ਕਿ ਇੱਕ ਬਜ਼ੁਰਗ ਬੈਠਾ ਸੁੱਕੀ ਰੋਟੀ ਖਾ ਰਿਹਾ ਸੀ। ਚੋਰ ਉਸ ਬਜ਼ੁਰਗ ਦੇ ਕੋਲ ਗਿਆ ਅਤੇ ਸੁੱਕੀ ਰੋਟੀ ਖਾਣ ਦਾ ਕਾਰਨ ਪੁੱਛਿਆ ਬਜ਼ੁਰਗ ਨੇ ਦੱਸਿਆ ਕਿ 28 ਸਾਲ ਪਹਿਲਾਂ ਉਸ ਦਾ ਇਕਲੌਤਾ ਪੁੱਤਰ ਵਿਦੇਸ਼ ਗਿਆ ਸੀ। ਜੋ ਮੁੜ ਕੇ ਉਨ੍ਹਾਂ ਨੂੰ ਮਿਲਣ ਨਹੀਂ ਆਇਆ। ਕੋਈ ਅੱਠ ਸਾਲ ਪਹਿਲਾਂ ਉਸ ਦੀ ਪਤਨੀ ਵੀ ਗੁਜ਼ਰ ਗਈ। ਹੁਣ ਉਹ ਬਹੁਤ ਕਮਜ਼ੋਰ ਹੋ ਗਿਆ ਹੈ। ਕੋਈ ਕੰਮ ਨਹੀਂ ਕਰ ਸਕਦਾ।

ਜੇਕਰ ਕੋਈ ਗੁਆਂਢੀ ਉਸ ਨੂੰ ਖਾਣ ਨੂੰ ਦਿੰਦਾ ਹੈ ਤਾਂ ਉਹ ਖਾ ਲੈਂਦਾ ਹੈ। ਨਹੀਂ ਤਾਂ ਸੁੱਕੀ ਰੋਟੀ ਖਾ ਕੇ ਗੁਜ਼ਾਰਾ ਕਰਦਾ ਹੈ। ਚੋਰ ਨੇ ਵੀ ਅਸਲੀ ਗੱਲ ਦੱਸੀ ਕਿ ਉਹ ਇਸ ਘਰ ਵਿੱਚ ਚੋਰੀ ਕਰਨ ਆਇਆ ਸੀ। ਬਜ਼ੁਰਗ ਨੇ ਕਿਹਾ ਕਿ ਉਹ ਜੋ ਕੁਝ ਚੁੱਕਣਾ ਚਾਹੁੰਦਾ ਹੈ ਚੁੱਕ ਲਵੇ। ਚੋਰ ਨੂੰ ਉਸ ਬਜ਼ੁਰਗ ਤੇ ਤਰਸਾਇਆ ਅਤੇ ਕਹਿਣ ਲੱਗਾ ਕਿ ਉਹ ਕੁਝ ਨਹੀਂ ਚੁੱਕੇਗਾ। ਉਸ ਨੇ ਬਜ਼ੁਰਗ ਨੂੰ ਪੰਜ ਹਜ਼ਾਰ ਰੁਪਏ ਦੇਣੇ ਚਾਹੇ ਪਰ ਬਜ਼ੁਰਗ ਨੇ ਲੈਣ ਤੋਂ ਨਾ ਕਰ ਦਿੱਤੀ। ਚੋਰ ਨੇ ਬਜ਼ੁਰਗ ਤੋਂ ਪੁੱਛਿਆ। ਉਹ ਉਨ੍ਹਾਂ ਦੀ ਕੀ ਮਦਦ ਕਰ ਸਕਦਾ ਹੈ।

ਬਜ਼ੁਰਗ ਨੇ ਕਿਹਾ ਕਿ ਕਦੇ ਆ ਕੇ ਉਨ੍ਹਾਂ ਨਾਲ ਗੱਲਾਂ ਕਰ ਜਾਇਆ ਕਰ ਉਸ ਨਾਲ ਗੱਲਾਂ ਕਰਨ ਵਾਲਾ ਕੋਈ ਨਹੀਂ ਹੈ। ਚੋਰ ਹਰ ਰੋਜ਼ ਹੋਣ ਦਾ ਵਾਅਦਾ ਕਰਕੇ ਚਲਾ ਗਿਆ। ਅਗਲੇ ਦਿਨ ਚੋਰ ਕਿਸੇ ਸਮਾਜ ਸੇਵੀ ਸੰਸਥਾ ਵਿੱਚ ਗਿਆ ਅਤੇ ਬਜ਼ੁਰਗ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਸ ਨੇ ਸੰਸਥਾ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਵੀ ਦੇ ਦਿੱਤੇ। ਹੁਣ ਸੰਸਥਾ ਵਾਲੇ ਬਜ਼ੁਰਗ ਨੂੰ ਆਪਣੀ ਸੰਸਥਾ ਵਿੱਚ ਲੈ ਆਏ ਅਤੇ ਉਸ ਨੂੰ ਪੰਜ ਹਜ਼ਾਰ ਰੁਪਏ ਵੀ ਦੇ ਦਿੱਤੇ। ਬਜ਼ੁਰਗ ਸਮਝ ਗਿਆ ਕਿ ਇਹ ਪੈਸੇ ਕੌਣ ਦੇ ਕੇ ਗਿਆ ਹੈ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਭਾਵੇਂ ਅਸੀਂ ਇਸ ਖਬਰ ਦੇ ਸੱਚ ਹੋਣ ਦਾ ਦਾਅਵਾ ਤਾਂ ਨਹੀਂ ਕਰਦੇ। ਪਰ ਇਸ ਖ਼ਬਰ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ।