Home / Informations / FasTag ਲਗਵਾਉਣ ਤੋਂ ਬਾਅਦ ਵੀ ਕਿਤੇ ਆਹ ਗਲਤੀ ਕਰਕੇ ਨੁਕਸਾਨ ਨਾ ਕਰਵਾ ਲਿਓ

FasTag ਲਗਵਾਉਣ ਤੋਂ ਬਾਅਦ ਵੀ ਕਿਤੇ ਆਹ ਗਲਤੀ ਕਰਕੇ ਨੁਕਸਾਨ ਨਾ ਕਰਵਾ ਲਿਓ

ਆਹ ਗਲਤੀ ਕਰਕੇ ਨੁਕਸਾਨ ਨਾ ਕਰਵਾ ਲਿਓ

ਜੇ ਤੁਸੀਂ ਫਾਸਟੈਗ ਲਗਵਾ ਰਹੇ ਹੋ ਤਾਂ ਇਹ ਖ਼ਬਰ ਜਰੂਰ ਵੇਖੋ ਤੇ ਇਹ ਵੀਡੀਓ ਤਾਂ ਜਰੂਰ ਵੇਖੋ ਤਾਂ ਜੋ ਸਾਰੀ ਗੱਲ ਪਤਾ ਲੱਗ ਜਾਵੇ। ਦੇਸ਼ ਅੰਦਰ ਕੁੱਲ 520 ਟੋਲ ਪਲਾਜ਼ਾ ‘ਤੇ ਫਾਸਟੈਗ ਸੇਵਾ ਸ਼ੁਰੂ ਹੋ ਰਹੀ ਹੈ। ਪ੍ਰਿੰਟ ਮੀਡੀਆ ਦੀ ਇੱਕ ਰਿਪੋਰਟ ਮੁਤਾਬਿਕ ਫਾਸਟੈਗ ਤੋਂ ਬਾਅਦ ਟੋਲ ਪਲਾਜ਼ੇ ‘ਤੇ ਰੁਕਣ ਦਾ ਸਮਾਂ ਇੱਕ ਚੁਥਾਈ ਰਹੀ ਜਾਵੇਗਾ ਜਿਸ ਨਾਲ ਲੋਕਾਂ ਦਾ ਕਰੀਬ 3.50 ਲੱਖ ਘੰਟੇ ਦਾ ਸਮਾਂ ਬਚੇਗਾ ਅਤੇ ਹਰ ਸਾਲ 75 ਹਜਾਰ ਕਰੋੜ ਰੁਪਏ ਦਾ ਤੇਲ ਵੀ ਬਚੇਗਾ। ਇਹਦੇ ਤੋਂ ਬਿਨਾਂ 20% ਤੱਕ ਪ੍ਰਦੂਸ਼ਣ ਵੀ ਘੱਟੇਗਾ। ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਹੈ ਕਿ ਫਾਸਟੈਗ ਲਾਗੂ ਹੋਣ ਤੋਂ ਬਾਅਦ ਸਰਕਾਰ ਦਾ 30 ਹਜਾਰ ਕਰੋੜ ਰੁਪਏ ਸਲਾਨਾ ਟੈਕਸ ਵਸੂਲਣ ਦਾ ਟਾਰਗੇਟ ਵੀ ਸ਼ਾਇਦ ਪੂਰਾ ਹੋ ਜਾਵੇ ।

ਪਰ ਜੇਕਰ 1 ਦਿਸੰਬਰ ਨੂੰ ਫਾਸਟੈਗ ਲਾਗੂ ਹੋਣ ਬਾਰੇ ਗੱਲ ਕਰੀਏ ਤਾਂ ਇੱਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਫਿਲਹਾਲ ਮੱਧ ਪ੍ਰਦੇਸ਼, ਯੂਪੀ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਫਾਸਟ ਟੈਗ ਵਾਸਤੇ ਸਮਝੌਤਾ ਹੋਇਆ ਹੈ ਜਦਕਿ ਰਾਜਸਥਾਨ, ਗੁਜਰਾਤ, ਹਰਿਆਣਾ, ਤਾਮਿਲਨਾਡੂ ਅਤੇ ਪੰਜਾਬ ਅੰਦਰ ਜਲਦੀ ਸ਼ੁਰੂ ਕੀਤਾ ਜਾਵੇਗਾ ਜਿਸ ਬਾਰੇ ਤਰੀਕ ਹਾਲੇ ਪਤਾ ਨਹੀਂ। ਪਰ ਫੇਰ ਵੀ ਪੰਜਾਬ ਅੰਦਰ ਲੋਕ ਫਾਸਟੈਗ ਲਗਵਾਉਣ ਵਾਸਤੇ ਕਈ ਕਈ ਘੰਟੇ ਲਗਾ ਰਹੇ ਨੇ ਅਤੇ ਫਾਲਤੂ ਪੈਸੇ ਵੀ ਖਰਚ ਰਹੇ ਹਨ। ਅਗਰ ਤੁਹਾਡਾ ਫਾਸਟੈਗ ਬਿਲਕੁਲ ਠੀਕ ਹੈ ਅਤੇ ਇਸ ਵਿੱਚ ਪੈਸੇ ਹਨ ਪਰ ਟੋਲ ਪਲਾਜ਼ਾ ਆਪਣੀ ਤਰਫ਼ੋਂ ਤੁਹਾਡਾ ਫਾਸਟੈਗ ਕਾਰਡ ਸਕੈਨ ਕਰਨ ਵਿੱਚ ਫੇਲ੍ਹ ਹੋ ਜਾਂਦਾ ਹੈ ਜਾਂ ਉਹਨਾਂ ਦੀ ਦਿੱਕਤ ਕਰਕੇ ਫਾਸਟੈਗ ਵਿੱਚੋਂ ਪੈਸੇ ਨਹੀਂ ਕੱਟੇ ਜਾ ਰਹੇ ਤਾਂ ਤੁਹਾਡੇ ਪੈਸੇ ਨਹੀਂ ਲੱਗਣਗੇ ਅਤੇ ਇਸ ਦੇ ਬਦਲੇ ਵਿੱਚ ਤੁਹਾਨੂੰ ਜ਼ੀਰੋ ਰਕਮ ਦੀ ਰਸੀਦ ਵੀ ਮਿਲੇਗਾ। ਵੈਸੇ ਇਸ ਫਾਸਟੈਗ ਕਾਰਡ ਦੀ ਕੀਮਤ 100 ਰੁਪਏ ਨਿਰਧਾਰਿਤ ਕੀਤੀ ਗਈ ਅਤੇ ਪ੍ਰਾਈਵੇਟ ਕੰਪਨੀਆਂ 100 ਤੋਂ 200 ਰੁਪਏ ਤੱਕ ਸਕਿਊਰਟੀ ਲੈ ਰਹੀਆਂ ਹਨ ਜਦਕਿ ਕਈ ਟੈਲੀਕਾਮ

ਕੰਪਨੀਆਂ ਤਾਂ ਇਸ ਮੌਕੇ ਲੋਕਾਂ ਨੂੰ ਧੱਕੇ ਨਾਲ 100 ਤੋਂ 200 ਰੁਪਏ ਦਾ ਐਕਸੀਡੈਂਟ ਇੰਸੂਰੈਂਸ ਵੀ ਥੋਪ ਰਹੀਆਂ ਹਨ ਜਿਸ ਕਰਕੇ ਲੋਕਾਂ ਨੂੰ ਇਹ ਕਾਰਡ ਕਰੀਬ 500 ਤੋਂ 600 ਰੁਪਏ ਵਿੱਚ ਪੈ ਰਿਹਾ ਹੈ। ਪਰ ਫੇਰ ਵੀ ਕਈ ਥਾਈਂ ਟੋਲ ਪਲਾਜ਼ਾ ਅੰਦਰ ਇਸ ਦੀ ਕੀਮਤ ਬਾਰੇ ਕੇਂਦਰ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਹ ਕਾਰਡ ਮੁਫ਼ਤ ਵਿੱਚ ਬਣਾ ਰਹੀਆਂ ਹਨ ਪਰ ਇਸ ਕਾਰਡ ਨੂੰ ਰੀਚਾਰਜ ਕਰਵਾਉਣ ਵਾਸਤੇ ਪੈਸੇ ਖਰਚਣੇ ਪੈਣਗੇ। ਟੋਲ ਪਲਾਜ਼ੇ ‘ਤੇ ਜੇਕਰ ਤੁਹਾਡੇ ਅੱਗੇ ਕੋਈ ਵਹੀਕਲ ਹੈ ਤਾਂ ਅਗਲੇ ਵਹੀਕਲ ਤੋਂ ਘੱਟੋ ਘੱਟ 3 ਤੋਂ 4 ਮੀਟਰ ਦੀ ਦੂਰੀ ਰੱਖੋ ਕਿਉਂਕਿ ਜੇਕਰ ਅਗਲੇ ਵਹੀਕਲ ਦਾ ਫਾਸਟੈਗ ਕਾਰਡ ਕਿਸੇ ਕਾਰਨ ਸਕੈਨ ਨਹੀਂ ਹੋਇਆ ਤਾਂ ਸੈਂਸਰ ਗਲਤੀ ਨਾਲ ਤੁਹਾਡਾ ਕਾਰਡ ਸਕੈਨ ਕਰ ਸਕਦਾ ਜਿਸਦੇ ਪੈਸੇ ਤੁਹਾਡੇ ਖਾਤੇ ਵਿੱਚੋਂ ਕੱਟੇ ਜਾਣਗੇ ਤੇ ਬਦਲੇ ਵਿੱਚ ਅਗਲਾ ਵਹੀਕਲ ਨਿਕਲ ਜਾਵੇਗਾ ਤੇ ਤੁਹਾਨੂੰ ਇੱਕ ਟੋਲ ਪਲਾਜ਼ੇ ‘ਤੇ ਦੁਗਣੇ ਪੈਸੇ ਨਾ ਦੇਣੇ ਪੈਣਗੇ ।ਫਾਸਟੈਗ ਗੱਡੀ ਮਾਲਕ ਦੇ ਨਾਮ ‘ਤੇ ਹੀ ਜਾਰੀ ਹੋਵੇਗਾ

ਪਰ ਰੀਚਾਰਜ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜੋ ਤੁਸੀਂ ਆਪਣੇ ਕਿਸੇ ਵੀ ਖਾਤੇ ਵਿੱਚੋਂ ਕਰ ਸਕਦੇ ਹੋ। ਅਗਰ ਤੁਹਾਡਾ ਫਾਸਟੈਗ ਚੋਰੀ ਹੋ ਜਾਂਦਾ ਤਾਂ ਇਸ ਨੂੰ ਬਲਾਕ ਕਰਵਾਇਆ ਜਾ ਸਕਦਾ ਅਤੇ ਜੇਕਰ ਤੁਸੀਂ ਗੱਡੀ ਵੇਚਣੀ ਹੈ ਤਾਂ ਫਾਸਟੈਗ ਦੇ ਪੈਸੇ ਵਾਪਿਸ ਖਾਤੇ ਵਿੱਚ ਟਰਾਂਸਫਰ ਵੀ ਕਰਵਾਏ ਜਾ ਸਕਦੇ ਹਨ ਕਿਉਂਕਿ ਫਾਸਟੈਗ ਵਿੱਚ ਪਾਏ ਗਏ ਪੈਸੇ 5 ਸਾਲ ਤੱਕ ਵਰਤੇ ਜਾ ਸਕਦੇ ਹਨ। ਫਿਲਹਾਲ ਫਾਸਟੈਗ ਦੀ ਵਰਤੋਂ ਨੈਸ਼ਨਲ ਹਾਈਵੇਜ ‘ਤੇ ਹੀ ਕੀਤੀ ਜਾਵੇਗੀ ਅਤੇ ਰਾਜ ਮਾਰਗਾਂ ਦੇ ਟੋਲ ਪਲਾਜ਼ਿਆਂ ‘ਤੇ ਇਸ ਦੀ ਵਰਤੋਂ ਨਹੀਂ ਹੁੰਦੀ ਤੇ ਨਾ ਹੀ ਉੱਥੇ ਹਾਲੇ ਤੱਕ ਜਰੂਰੀ ਕੀਤਾ ਗਿਆ ਹੈ। ਹੁਣ ਇਹ ਵੇਖਣ ਦੀ ਲੋੜ ਹੈ ਕਿ ਫਾਸਟੈਗ ਬਾਰੇ ਖਾਸਕਰ ਪੰਜਾਬ ਦੇ ਲੋਕਾਂ ਨੂੰ ਜਿਸ ਤਰਾਂ ਭੰਬਲਭੂਸੇ ਵਿੱਚ ਪਾਇਆ ਜਾ ਰਿਹਾ ਹੈ ਤਾਂ ਇਸ ਬਾਰੇ ਕੌਣ ਤਸਵੀਰ ਸਾਫ ਕਰੇਗਾ। ਬਿਊਰੋ ਰਿਪੋਰਟ ਪੰਜਾਬ ਲੋਕਮਤ ਟੀਵੀ।

error: Content is protected !!