Home / Viral / ਜਾਣੋ ਆਪੋ ਆਪਣੇ ਜਿਲੇ ਦੇ ਮੌਸਮ ਤੇ ਮੌਨਸੂਨ ਦੀ ਪੱਕੀ ਰਿਪੋਰਟ

ਜਾਣੋ ਆਪੋ ਆਪਣੇ ਜਿਲੇ ਦੇ ਮੌਸਮ ਤੇ ਮੌਨਸੂਨ ਦੀ ਪੱਕੀ ਰਿਪੋਰਟ

ਜਿੱਥੇ ਮੁਲਕ ਚ ਮਾਨਸੂਨ ਦੇ ਕਮਜੋਰ ਰਹਿਣ ਤੇ ਘੱਟ ਬਰਸਾਤਾਂ ਦੀ ਉਮੀਦ ਹੈ ਉੱਥੇ ਪੰਜਾਬ ਲਈ ਕੋਈ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ। ਸਤੰਬਰ ਤੱਕ ਚੱਲਣ ਵਾਲੇ ਮਾਨਸੂਨ ਸੀਜ਼ਨ ਚ ਪੰਜਾਬ ਚ ਲਗਾਤਾਰ ਦੂਜੇ ਵਰ੍ਹੇ ਸਧਾਰਨ ਬਰਸਾਤਾਂ ਦੀ ਉਮੀਦ ਹੈ। ਸਮੁੱਚੇ ਸੂਬੇ ਚ 1951 ਤੋਂ 2000 ਚ ਪਏ ਮੀਂਹਾਂ ਦੀ ਸਲਾਨਾ ਔਸਤ 490ਮਿਮੀ ਹੈ। ਜਦਕਿ ਇਸ ਮਾਨਸੂਨ ਸੀਜ਼ਨ ਚ 470ਮਿਮੀ(+/-40ਮਿਮੀ) ਬਰਸਾਤਾਂ ਦੀ ਉਮੀਦ ਹੈ।

ਹਾਲਾਂਕਿ ਜੁਲਾਈ ਚ ਬਰਸਾਤਾਂ ਚ ਥੋੜ੍ਹੀ ਕਮੀ ਜਰੂਰ ਰਹਿ ਸਕਦੀ ਹੈ ਪਰ ਸੀਜ਼ਨ ਦਾ ਦੂਜਾ ਅੱਧ ਪਹਿਲੇ ਨਾਲੋਂ ਬੇਹਤਰ ਰਹੇਗਾ। ਇਸੇ ਦੌਰਾਨ ਵੈਸਟਰਨ ਡਿਸਟ੍ਬੇਂਸ ਵੀ ਹਾਜ਼ਰੀ ਲਗਵਾ ਕੇ ਬਰਸਾਤਾਂ ਚ ਆਪਣਾ ਯੋਗਦਾਨ ਦਿੰਦੇ ਰਹਿਣਗੇ। ਹਾਲਾਂਕਿ ਵੱਖੋ-ਵੱਖ ਜਿਲਿਆਂ ਚ ਵਰਖਾ-ਵੰਡ ਬਹੁਤੀ ਚੰਗੀ ਨਹੀਂ ਰਹੇਗੀ। ਜਿਸ ‘ਤੇ ਹੋਰ ਚਾਨਣਾਂ ਪਾਉਣ ਲਈ ਪਹਿਲੀ ਵਾਰ ਜਿਲ੍ਹੇਵਾਰ ਮਾਨਸੂਨ ਦਾ ਅਨੁਮਾਨ ਜਾਰੀ ਕੀਤਾ ਗਿਆ ਹੈ।

ਜਿਲ੍ਹੇਵਾਰ ਪੂਰਵ ਅਨੁਮਾਨ… ਔਸਤ ਬਰਸਾਤ- ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਜਲੰਧਰ, ਸੰਗਰੂਰ, ਕਪੂਰਥਲਾ, ਬਠਿੰਡਾ, ਮਾਨਸਾ, ਗੁਰਦਾਸਪੁਰ, ਪਠਾਨਕੋਟ। ਔਸਤ ਨਾਲੋਂ ਘੱਟ- ਫਾਜਿਲਕਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨਔਸਤ ਨਾਲੋਂ ਵਧੇਰੇ- ਲੁਧਿਆਣਾ(ਲਗਾਤਾਰ ਦੂਜੇ ਸਾਲ ਔਸਤ ਨਾਲੋਂ ਵਧੇਰੇ ਬਰਸਾਤਾਂ ਦੀ ਉਮੀਦ ਹੈ), ਮੋਗਾ, ਪਟਿਆਲਾ, ਫਤਿਹਗੜ੍ਹ ਸਾਹਿਬ।

ਜੁਲਾਈ ਸਮੁੱਚੇ ਸੂਬੇ ਚ ਔਸਤ ਦੇ ਕਰੀਬ ਮੀਂਹ ਪੈਣਗੇ। ਜਿਸ ਚ ਜਿਆਦਾ ਯੋਗਦਾਨ ਪਟਿਆਲਾ, ਸੰਗਰੂਰ, ਲੁਧਿਆਣਾ, ਬਰਨਾਲਾ, ਮੋਗਾ ਜਿਲਿਆਂ ਦਾ ਹੋਵੇਗਾ। ਅਗਸਤ_ਸਤੰਬਰ MJO ਵੇਵ ਤੇ +IOD ਕਾਰਨ ਬਰਸਾਤੀ ਕਾਰਵਾਈਆਂ ਚ ਵਾਧਾ ਹੋਵੇਗਾ। ਹਾਲਾਂਕਿ ਅਗਸਤ ਚ ਛੋਟੇ ਖੁਸ਼ਕ ਦੌਰ ਦੀ ਉਮੀਦ ਵੀ ਬਣੀ ਰਹੇਗੀ। ਪਰ ਮਾਨਸੂਨ ਦੇ ਦੂਜੇ ਅੱਧ ਚ ਔਸਤ ਜਾਂ ਉਸ ਤੋਂ ਰਤਾ ਕੁ ਵੱਧ ਮੀਂਹ ਦੀ ਉਮੀਦ ਹੈ। ਕੁੱਲ ਮਿਲਾਕੇ ਇਲ ਸੀਜ਼ਨ ਸੂਬੇ ਚ ਔਸਤ ਮੀਂਹ ਪੈਣਗੇ।

error: Content is protected !!