ਪੰਜਾਬ ਦੀ ਵਜ਼ਾਰਤ ‘ਚੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਇਕ ਅਜਿਹੇ ਸ਼ਖਸ ਹਨ ਜੋਕਿ ਲੰਮੇ ਸਮੇਂ ਤੱਕ ਅਗਿਆਤਵਾਸ ‘ਚ ਨਹੀਂ ਰਹਿ ਸਕਦੇ। ਆਪਣੇ ਅਸਤੀਫੇ ਨੂੰ ਲੈ ਕੇ ਚੁੱਪੀ ਸਾਧਨ ਵਾਲੇ ਸਿੱਧੂ ਕਿੱਥੇ ਹਨ, ਫਿਲਹਾਲ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀ ਸਿਆਸਤ ‘ਚ ਹਾਸ਼ੀਏ ‘ਤੇ ਪਹੁੰਚੇ ਸਿੱਧੂ ਹੁਣ ਸਿੱਧਾ ਮੁੰਬਈ ਦਾ ਰੁਖ ਕਰ ਸਕਦੇ ਹਨ। ਲਾਈਮਲਾਈਟ ‘ਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਲਈ ਮਾਇਆ ਨਗਰੀ ਅਗਲਾ ਪਲੇਟਫਾਰਮ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸਿਆਸਤ ਦੇ ਗਮ ਭੁਲਾਉਣ ਲਈ ਨਵਜੋਤ ਸਿੱਧੂ ਆਪਣੇ ਪੁਰਾਣੇ ਸ਼ੋਅ ‘ਚ ਫਿਰ ਤੋਂ ਠਹਾਕੇ ਲਗਾਉਂਦੇ ਨਜ਼ਰ ਆ ਸਕਦੇ ਹਨ। ਦੇਸ਼ ਦੇ ਸੱਭ ਤੋਂ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਸਿੱਧੂ ਦਾ ਸਹਾਰਾ ਬਣ ਸਕਦਾ ਹੈ। ਸਿੱਧੂ ਲੰਮੇ ਸਮੇਂ ਤੋਂ ਇਸ ਦਾ ਹਿੱਸਾ ਰਹੇ ਹਨ। ਲੋਕ ਸਭਾ ਚੋਣਾਂ ਦੇ ਕੋਲ ਉਨ੍ਹਾਂ ਨੇ ਪ੍ਰਚਾਰ ਕਰਨ ਲਈ ਆਪਣੀ ਥਾਂ ‘ਤੇ ਅਰਚਨਾ ਪੂਰਨ ਸਿੰਘ ਨੂੰ ਬਿਠਾਇਆ ਸੀ।

ਅਜਿਹਾ ਨਹੀਂ ਹੈ ਕੀ ਸਿੱਧੂ ਦੇ ਜਾਣ ਤੋਂ ਬਾਅਦ ਕਪਿਲ ਸ਼ਰਮਾ ਉਨ੍ਹਾਂ ਨੂੰ ਭੁੱਲ ਗਏ ਹਨ,ਹੀ ਸ਼ਾਇਦ ਕੋਈ ਅਜਿਹਾ ਏਪੀਸੋਡ ਹੋਵੇਗਾ, ਜਿਸ ‘ਚ ਸਿੱਧੂ ਦਾ ਜ਼ਿਕਰ ਨਾ ਹੋਇਆ ਹੋਵੇ। ਕਪਿਲ ਸ਼ਰਮਾ ਸਿੱਧੂ ਦੇ ਮੁਰੀਦ ਹਨ ਅਤੇ ਉਹ ਹਮੇਸ਼ਾ ਤੋਂ ਹੀ ਚਾਹੁੰਦੇ ਰਹੇ ਹਨ ਕਿ ਸਿੱਧੂ ਆਪਣੀ ਕੂਰਸੀ ਤੋਂ ਮੂੜ ‘ਤੇ ਵਿਰਾਜਮਾਨ ਹੋਣ। ਕਈ ਹੋਰ ਕਾਮੇਡੀ ਨਾਟਕਾਂ ਦੇ ਆਉਣ ਨਾਲ ਕਪਿਲ ਸ਼ਰਮਾ ਦੇ ਸ਼ੋਅ ਦੀ ਟੀ. ਆਰ. ਪੀ ‘ਚ ਫਰਕ ਪੈ ਰਿਹਾ ਹੈ। ਅਜਿਹੇ ‘ਚ ਜੇਕਰ ਸਿੱਧੂ ਸ਼ੋਅ ‘ਚ ਵਾਪਸੀ ਕਰਦੇ ਹਨ ਤਾਂ ਕਪਿਲ ਅਤੇ ਸਲਮਾਨ ਖਾਨ ਇਸ ‘ਤੇ ਖੂਸ਼ ਹੋਣਗੇ।

ਉਂਝ ਵੀ ਸਲਮਾਨ ਖਾਨ ਨਾਲ ਨਜਦੀਕੀ ਦੇ ਚਲਦਿਆਂ ਸਿੱਧੂ ਨੂੰ ਵਾਪਸੀ ‘ਚ ਕੋਈ ਦਿੱਕਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ 14 ਜੁਲਾਈ ਨੂੰ ਟਵਿੱਟਰ ‘ਤੇ ਪੰਜਾਬ ਵਜ਼ਾਰਤ ‘ਚੋਂ ਅਸਤੀਫਾ ਦੇਣ ਦੀ ਜਾਣਕਾਰੀ ਦਿੱਤੀ ਸੀ। ਟਵਿੱਟਰ ‘ਤੇ ਉਨ੍ਹਾਂ ਨੇ ਲਿੱਖਿਆ ਸੀ ਕਿ ਸਿੱਧੂ 6 ਜੂਨ ਨੂੰ ਹਾਈਕਮਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਅਗਲੇ ਹੀ ਦਿਨ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਸਤੀਫਾ ਭੇਜ ਦਿੱਤਾ ਸੀ। ਕੈਪਟਨ ਨੂੰ ਅਸਤੀਫਾ ਭੇਜਣ ਦੇ 5 ਦਿਨਾਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ।