ਅੱਜ ਕੱਲ੍ਹ ਬੇਸ਼ਰਮੀ ਦੀਆਂ ਹਦਾਂ ਪਾਰ ਹੋ ਰਹੀਆਂ ਹਨ ਜਿਥੇ ਕਈ ਔਰਤਾਂ ਵੀ ਆਪਣੇ ਘਰਦਿਆਂ ਦੀ ਇਜ਼ਤ ਸ਼ਰੇਆਮ ਮੋਬਾਈਲ ਦੀ ਗਲਤ ਵਰਤੋਂ ਕਰਕੇ ਰੋਲ ਰਹੀਆਂ ਹਨ ਇਸੇ ਲਈ ਕਈ ਲੋਕ ਕਹਿੰਦੇ ਹਨ ਕੇ ਔਰਤਾਂ ਦੇ ਮੋਬਾਈਲ ਰੱਖਣ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਕਈ ਥਾਵਾਂ ਤੇ ਅਜਿਹਾ ਕੀਤਾ ਵੀ ਗਿਆ ਹੈ। ਇਸੇ ਤਰਾਂ ਦੀ ਇਕ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਹਸਦਾ ਵਸਦਾ ਘਰ ਆਸ਼ਕ ਪੁਣੇ ਨੇ ਤਬਾਹ ਕਰ ਕੇ ਰੱਖ ਦਿੱਤਾ ਹੈ ਦੇਖੋ ਪੂਰੀ ਖਬਰ –

ਕਿਸੇ ਦੂਜੇ ਮਰਦ ਨਾਲ ਵ੍ਹੱਟਸਐਪ ‘ਤੇ ਗੱਲਾਂ ਕਰਨਾ ਇੱਕ ਔਰਤ ਦੇ ਪਤੀ ਨੂੰ ਪਸੰਦ ਨਹੀਂ ਆਇਆ। ਇਸ ਕਾਰਨ ਉਸ ਨੇ ਆਪਣੀ ਪਤਨੀ ਨੂੰ ਪਹਿਲਾਂ ਮੱਛਰ ਮਾਰਨ ਦੀ ਦਵਾਈ ਦਿੱਤੀ ਅਤੇ ਬਾਅਦ ‘ਚ ਉਸ ਦਾ ਗਲ ਘੁੱਟ ਕੇ ਉਸ ਨੂੰ ਖਤਮ ਕਰ ਦਿੱਤਾ। ਆਪਣੀ ਹੀ ਪਤਨੀ ਨਾਲ ਇਸ ਤਰਾਂ ਕਰਨ ਦੇ ਇਲਜ਼ਾਮ ‘ਚ 26 ਸਾਲਾ ਇਸ ਸਖ਼ਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਖ਼ਬਰਾਂ ਮੁਤਾਬਕ, ਇਹ ਦੋਵੇਂ ਪਿਛਲੇ ਨੌ ਸਾਲ ਤੋਂ ਵਿਆਹੁਤਾ ਜ਼ਿੰਦਗੀ ‘ਚ ਹਨ ਅਤੇ ਇਨ੍ਹਾਂ ਦੇ ਦੋ ਬੱਚੇ ਵੀ ਹਨ ਜਿਨ੍ਹਾਂ ਦੀ ਉਮਰ ਚਾਰ ਅਤੇ ਛੇ ਸਾਲ ਹੈ। ਮਹਿਲਾ ਦੀ ਲੋਥ ਨੂੰ ਉਸ ਦੇ ਘਰ ਕੋਲ ਸੁਦਾਮਪੁਰੀ ਇਲਾਕੇ ‘ਚ ਖਾਲੀ ਪਈ ਜ਼ਮੀਨ ਤੋਂ ਬਰਾਮਦ ਕੀਤਾ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸਬਜ਼ੀ ਵੇਚਦਾ ਹੈ ਅਤੇ ਆਪਣੀ ਪਤਨੀ ਨੂੰ ਫੋਨ ‘ਤੇ ਕਿਸੇ ਹੋਰ ਸਖ਼ਸ਼ ਨਾਲ ਗੱਲ ਕਰਦੇ ਵੇਖ ਬੇਹੱਦ ਗੁੱਸੇ ‘ਚ ਆ ਗਿਆ। ਉਸ ਨੇ ਪਹਿਲਾਂ ਆਪਣੀ ਪਤਨੀ ਨੂੰ ਮੱਛਰ ਮਾਰਨ ਵਾਲੀ ਦਵਾਈ ਪੀਣ ਨੂੰ ਮਜ਼ਬੂਰ ਕੀਤਾ ਅਤੇ ਫੇਰ ਸ਼ਾਮ ਨੂੰ ਕੱਪੜੇ ਦੇ ਲੰਬੇ ਟੁਕੜੇ ‘ਚ ਉਸ ਦਾ ਗਲਾ ਘੁੱਟ ਕੇ ਉਸ ਨੂੰ ਉਸਦੀ ਗ਼ਲਤੀ ਦੀ ਸਜਾ ਦਿਤੀ ।

ਜਿਸ ਸਮੇਂ ਇਹ ਘਟਨਾ ਵਾਪਰੀ ਬੱਚੇ ਸੌਂ ਰਹੇ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਔਰਤ ਦੇ ਪਿਤਾ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤਲਾਸ਼ੀ ਸ਼ੁਰੂ ਕੀਤੀ ਅਤੇ ਲੋਥ ਨੂੰ ਘਰ ਦੇ ਕੋਲੋਂ ਬਰਾਮਦ ਕੀਤਾ। ਮੁਲਜ਼ਮ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
