ਲੱਸਣ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਤਾ ਹੈ। ਹਰ ਇੱਕ ਵਸਤੂ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਲਸਣ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਗੁਣ ਹਨ। ਪਰ ਫੇਰ ਵੀ ਜੈਨ ਧਰਮ ਵਾਲੇ ਇਸ ਦੀ ਬਿਲਕੁਲ ਮਨਾਹੀ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਲੱਸਣ ਦੀ ਵਰਤੋਂ ਨਾਲ ਖੂਨ ਦਾ ਸਰਕਲ ਤੇਜ਼ ਹੋ ਜਾਂਦਾ ਹੈ। ਇਸ ਕਰਕੇ ਮਨ ਚੇਤਨ ਨਹੀਂ ਰਹਿੰਦਾ। ਉਹ ਇਧਰ ਉਧਰ ਭ-ਟਕਦਾ ਰਹਿੰਦਾ ਹੈ ਅਤੇ ਰੱਬ ਦੀ ਭਗਤੀ ਵਾਲੇ ਪਾਸੇ ਨਹੀਂ ਲੱਗਦਾ ਪਰ ਜੇਕਰ ਕਿਸੇ ਦਾ ਬਲੱਡ ਪ੍ਰੈਸ਼ਰ ਵਧਦਾ ਹੋਵੇ ਤਾਂ ਉਸ ਲਈ ਇਹ ਫਾਇਦੇਮੰਦ ਹੈ।
ਇਹ ਖੂਨ ਦਾ ਦਬਾਅ ਵਧਣ ਤੋਂ ਰੋਕਦਾ ਹੈ। ਲਸਣ ਦੀ ਵਰਤੋਂ ਨਾਲ ਮਰਦਾਨਾ ਤਾਕਤ ਵਧਦੀ ਹੈ। ਜਿਹੜੇ ਲੋਕ ਔਲਾਦ ਵਿਹੂਣੇ ਹਨ। ਉਨ੍ਹਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਇਸ ਤੋਂ ਬਿਨਾਂ ਜੇਕਰ ਦੰਦਾਂ ਵਿਚ ਦਰਦ ਹੋਵੇ ਜਾਂ ਫਿਰ ਕੀੜਾ ਲੱਗ ਜਾਵੇ ਜਾਂ ਫਿਰ ਦੰਦਾਂ ਵਿਚੋਂ ਲਹੂ ਆਉਣ ਲੱਗੇ ਤਾਂ ਦੰਦਾਂ ਵਿਚਕਾਰ ਲੱਸਣ ਦੀਆਂ ਕਲੀਆਂ ਰੱਖ ਕੇ ਇਸ ਨੂੰ ਹੌਲੀ ਹੌਲੀ ਚਬਾਓ।
ਤੁਹਾਨੂੰ ਰਾਹਤ ਮਹਿਸੂਸ ਹੋਵੇਗੀ। ਦੰਦਾਂ ਦੀਆਂ ਬੀਮਾਰੀਆਂ ਲਈ ਲਸਣ ਨੂੰ ਬਹੁਤ ਉਪਯੋਗੀ ਮੰਨਿਆ ਜਾਂਦਾ ਹੈ। ਗਠੀਆ ਤੋਂ ਪੀੜਤ ਮਰੀਜ਼ਾਂ ਲਈ ਵੀ ਲਸਣ ਇੱਕ ਵਰਦਾਨ ਹੈ। ਜੇਕਰ ਸਵੇਰੇ ਸਵੇਰੇ ਦੁੱਧ ਨਾਲ ਲਸਣ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਮੁਰਾਦ ਬਿਮਾਰੀ ਤੋਂ ਖਹਿੜਾ ਛੁਡਵਾਇਆ ਜਾ ਸਕਦਾ ਹੈ। ਲਸਣ ਪ੍ਰਾਪਤ ਕਰਨ ਲਈ ਕੋਈ ਵਿਸ਼ੇਸ਼ ਉਪਰਾਲਾ ਵੀ ਨਹੀਂ ਕਰਨਾ ਪੈਂਦਾ। ਇਹ ਆਸਾਨੀ ਨਾਲ ਮਿਲ ਜਾਂਦਾ ਹੈ।