ਭੱਜ-ਦੋੜ ਦੀ ਜ਼ਿੰਦਗੀ ‘ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਲੱਗੀਆਂ ਰਹਿੰਦੀਆਂ ਹਨ। ਅਜਿਹੀ ਹਾਲਤ ‘ਚ ਸਰੀਰ ਨੂੰ ਫਿੱਟ ਰੱਖਣ ਦੇ ਲਈ ਲੌਕੀ ਤੇ ਅਦਰਕ ਦਾ ਜੂਸ ਪੀਣਾ ਚਾਹੀਦਾ ਹੈ। ਜਿਸ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮਾਣਿਆ ਜਾਂਦਾ ਹੈ।ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਆਪਣੇ ਘਰ ‘ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਲੌਕੀ ‘ਚ ਮੌਜ਼ੂਦ ਪੋਟਾਸ਼ੀਅਮ, ਆਇਰਨ ਤੇ ਵਿਟਾਮਿਨ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ। ਸਾਰੇ ਘਰਾਂ ‘ਚ ਲੌਕੀ ਦੀ ਸਬਜ਼ੀ ਬਣਾਈ ਜਾਂਦੀ ਹੈ ਪਰ ਲੌਕੀ ਤੇ ਅਦਰਕ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ।ਜੂਸ ਬਣਾਉਣ ਦੀ ਵਿਧੀ – ਲੌਕੀ ਤੇ ਅਦਰਕ ਨੂੰ ਛਿੱਲ ਕੇ ਉਸ ਦੇ ਟੁੱਕੜੇ ਕਰ ਲਓ। ਮਿਕਸੀ ‘ਚ ਥੋੜ੍ਹਾ ਜਿਹਾ ਪਾਣੀ ਤੇ ਨਮਕ ਮਿਲਾਕੇ ਇਸ ਦਾ ਜੂਸ ਬਣਾ ਲਓ। ਤੁਸੀਂ ਇਸ ‘ਚ ਥੋੜ੍ਹੀ ਕਾਲੀ ਮਿਰਚ ਵੀ ਸ਼ਾਮਿਲ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਰੋਜ਼ਾਨਾ ਕਰ ਸਕਦੇ ਹੋ।

*ਫਾਇਦੇ – ਰੋਜ਼ਾਨਾ ਸਵੇਰੇ ਇਸ ਜੂਸ ਨੂੰ ਪੀਣ ਨਾਲ ਸਰੀਰ ਦਾ ਮੈਟਾਬਾਲੀਜਮ ਵਧਦਾ ਹੈ ਜੋ ਸਰੀਰ ਦੀ ਫ਼ਾਲਤੂ ਚਰਬੀ ਨੂੰ ਘੱਟ ਕਰਦਾ ਹੈ ਤੇ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ। – ਲੌਕੀ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਜੂਸ ਨੂੰ ਪੀਣ ਨਾਲ ਪੇਟ ਦੀ ਜਲਨ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਗੈਸ ਦੀ ਪਰੇਸ਼ਾਨੀ ਹੈ ਉਨ੍ਹਾਂ ਲਈ ਇਹ ਜੂਸ ਬਹੁਤ ਫ਼ਾਇਦੇਮੰਦ ਹੈ। – ਇਸ ਜੂਸ ਨੂੰ ਪੀਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਪਰੇਸ਼ਾਨੀ ਹੈ, ਉਹ ਰੋਜ਼ਾਨਾ ਸਵੇਰੇ ਇਸ ਜੂਸ ਦਾ ਸੇਵਨ ਕਰ ਸਕਦੇ ਹਨ। – ਲੌਕੀ ਤੇ ਅਦਰਕ ਦੇ ਜੂਸ ‘ਚ ਕਾਫ਼ੀ ਮਾਤਰਾ ‘ਚ ਫਾਇਬਰ ਪਾਇਆ ਜਾਂਦਾ ਹੈ, ਇਸ ਨਾਲ ਪਾਚਣ ਸਿਸਟਮ ਠੀਕ ਰਹਿੰਦਾ ਹੈ ਤੇ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ। – ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਕੌਲੇਸਟਰੋਲ ਦੀ ਮਾਤਾਰ ਸੰਤੁਲਿਤ ਰਹਿੰਦੀ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਨਹੀਂ ਰਹਿੰਦਾ। – ਇਸ ‘ਚ ਮੌਜ਼ੂਦ ਐਂਟੀ-ਆਕਸੀਡੈਂਟ ਖੂਨ ਨੂੰ ਸਾਫ਼ ਰੱਖਦੇ ਹਨ। ਜਿਸ ਨਾਲ ਚਮੜੀ ਠੀਕ ਰਹਿੰਦੀ ਹੈ ਤੇ ਦਾਗ਼-ਧੱਬੇ ਵੀ ਠੀਕ ਹੁੰਦੇ ਹਨ।ਲੌਕੀ ਦਾ ਜੂਸ ਅਲਕਾਲਾਈਨ ਹੋਣ ਕਰਕੇ ਸਰੀਰ ਦਾ ਅੰਦਰਲਾ ਵਾਤਾਵਰਣ ਅਲਕਾਲਾਈਨ ਵੱਲ ਵਧਕੇ (PH) ਸਰੀਰ ‘ਚ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।
