ਕਈ ਲੋਕਾਂ ਨੂੰ ਸਵੇਰ ਦਾ ਨਾਸ਼ਤਾ ਕਰਨ ਦੀ ਆਦਤ ਹੁੰਦੀ ਹੈ । ਇਸ ਨਾਲ ਉਨ੍ਹਾਂ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਤੇ ਕਈ ਬਿਮਾਰੀਆਂ ਦਾ ਖਤਰਾ ਵੀ ਘੱਟ ਜਾਂਦਾ ਹੈ। ਸਵੇਰ ਦਾ ਨਾਸ਼ਤਾ ਕਰਨ ਨਾਲ ਸਾਨੂੰ ਪੂਰੇ ਦਿਨ ਐਨਰਜੀ ਬਣੀ ਰਹਿੰਦੀ ਹੈ। ਸਰੀਰ ਦੀ ਗ੍ਰੋਥ ਅਤੇ ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬੇਹੱਦ ਜਰੂਰੀ ਹੈ। ਸਾਨੂੰ ਸਵੇਰ ਦਾ ਨਾਸ਼ਤਾ ਕਦੀ ਵੀ ਮਿਸ ਨਹੀਂ ਕਰਨਾ ਚਾਹੀਦਾ ਹੈ।ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਸ਼ਤਾ ਨਾ ਕਰਨ ਨਾਲ ਤੁਹਾਡਾ ਵਜਨ ਘੱਟ ਜਾਵੇਗਾ ਤਾਂ …ਅਜਿਹਾ ਬਿਲਕੁੱਲ ਵੀ ਨਹੀਂ ਹੁੰਦਾ। ਇਸਦੀ ਕਮੀ ਨਾਲ ਤੁਹਾਡਾ ਵਜਨ ਵੱਧ ਜਾਂਦਾ ਹੈ ਤੇ ਸਰੀਰ ਦਾ ਮੈਟਾਬਾਲਿਜ਼ਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ । ਜਿਸ ਨਾਲ ਬਾਡੀ ਦੀ ਕੈਲੋਰੀ ਬਰਨ ਕਰਨ ਦੀ ਸਹਿਣਸ਼ੀਲਤਾ ਘੱਟ ਜਾਂਦੀ ਹੈ ਤੇ ਤੁਹਾਡਾ ਵਜਨ ਵੱਧਣ ਲੱਗ ਜਾਂਦਾ ਹੈ।

ਰਾਤ ਨੂੰ ਸੱਤ ਘੰਟਿਆਂ ਦੀ ਨੀਂਦ ਤੋਂ ਬਾਅਦ ਸਰੀਰ ਨੂੰ ਪੋਸ਼ਣ ਅਤੇ ਐਨਰਜੀ ਦੀ ਜ਼ਰੂਰਤ ਹੁੰਦੀ ਹੈ। ਇੰਨਾ ਹੀ ਨਹੀਂ ਸਾਰੀ ਰਾਤ ਖਾਲੀ ਢਿੱਡ ਰਹਿਣ ਨਾਲ ਇਸ ‘ਚ Acid ਦੀ ਮਾਤਰਾ ਵੱਧ ਜਾਂਦੀ ਹੈ। ਦੱਸ ਦੇਈਏ ਕਿ Acid ਦਾ ਕੰਮ ਸਾਡੇ ਖਾਣੇ ਨੂੰ ਹਜ਼ਮ ਕਰਨ ਦਾ ਹੁੰਦਾ ਹੈ ਅਜਿਹੇ ‘ਚ ਜੇਕਰ ਤੁਸੀਂ ਨਾਸ਼ਤਾ ਨਹੀਂ ਕਰਦੇ ਤਾਂ ਖ਼ਾਲੀ ਪੇਟ ਗੈਸ ਬਣਨ ਲੱਗ ਜਾਂਦੀ ਹੈ |* ਨਾਸ਼ਤਾ ਨਾ ਕਰਣ ਨਾਲ ਤੁਹਾਡਾ ਸ਼ੂਗਰ ਲੈਵਲ ਪ੍ਰਭਾਵਿਤ ਹੁੰਦਾ ਹੈ। ਇਸਤੋਂ ਤੁਹਾਨੂੰ ਡਾਇਬਿਟੀਜ ਦੀ ਪਰੇਸ਼ਾਨੀ ਹੋ ਸਕਦੀ ਹੈ। ਕਈ ਵਾਰ ਨਾਸ਼ਤੇ ਦੀ ਕਮੀ ਵਿੱਚ ਤੁਹਾਨੂੰ ਸਟਰੇਸ ਅਤੇ ਡਿਪ੍ਰੈਸ਼ਨ ਦੀ ਵੀ ਪਰੇਸ਼ਾਨੀ ਹੁੰਦੀ ਹੈ । * ਜਿਵੇਂ ਕਿ ਨਾਸ਼ਤਾ ਨਾ ਕਰਣ ਨਾਲ acidity ਦੀ ਪਰੇਸ਼ਾਨੀ ਹੁੰਦੀ ਹੈ। ਜੇਕਰ ਤੁਸੀ ਇਸ ‘ਤੇ ਧਿਆਨ ਨਹੀਂ ਦਿੰਦੇ ਹੋ, ਤਾਂ ਲੰਬੇ ਸਮੇਂ ਤੱਕ ਵਾਰ – ਵਾਰ Gastric acid ਦੀ ਪਰੇਸ਼ਾਨੀ ਨਾਲ ਤੁਹਾਨੂੰ ਅਲਸਰ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਨਾ ਸਿਰਫ acidity, ਸਗੋਂ ਅਲਸਰ ਤੋਂ ਬਚਨ ਲਈ ਵੀ ਨੇਮੀ ਰੂਪ ਨਾਲ ਨਾਸ਼ਤਾ ਕਰੋ।
