Home / Viral / ਹੁਣੇ ਕਨੇਡਾ ਤੋਂ ਪੰਜਾਬ ਲਈ ਆਈ ਮਾੜੀ ਖਬਰ ਪੰਜਾਬੀਆਂ

ਹੁਣੇ ਕਨੇਡਾ ਤੋਂ ਪੰਜਾਬ ਲਈ ਆਈ ਮਾੜੀ ਖਬਰ ਪੰਜਾਬੀਆਂ

ਬਿ੍ਰਟਿਸ਼ ਕੋਲੰਬੀਆ ਦੇ ਐਬਟਸਫ਼ੋਰਡ ਵਿਖੇ ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ ਜਿਸ ਦੇ ਸਿੱਟੇ ਵਜੋਂ 9 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਕਈ ਖੇਤ ਮਜ਼ਦੂਰ ਪੰਜਾਬੀ ਦੱਸੇ ਜਾ ਰਹੇ ਹਨ। ਇਹ ਹਾਦਸਾ ਐਬਟਸਫ਼ੋਰਡ ਦੇ 58 ਐਵੇਨਿਊ ਅਤੇ ਰੌਸ ਰੋਡ ਇਲਾਕੇ ਹੋਇਆ ਜਦੋਂ ਖੇਤ ਮਜ਼ਦੂਰਾਂ ਨੂੰ ਇਕ ਸਕੂਲ ਬੱਸ ਵਿਚ ਬਿਠਾ ਕੇ ਕਿਸੇ ਅਣਦੱਸੇ ਫ਼ਾਰਮ ‘ਤੇ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਹਾਦਸੇ ਵੇਲੇ ਬੱਸ ਵਿਚ 36 ਜਣੇ ਸਵਾਰ ਸਨ ਜੋ ਬਾਹਰ ਆਉਣ ਵਿਚ ਸਫ਼ਲ ਰਹੇ।

9 ਜ਼ਖ਼ਮੀਆਂ ਵਿਚੋਂ ਤਿੰਨ ਨੂੰ ਹਸਪਾਤਲ ਲਿਜਾਣਾ ਪਿਆ ਜਦਕਿ ਬਾਕੀਆਂ ਦੀ ਮੌਕੇ ‘ਤੇ ਮਲ੍ਹਮ-ਪੱਟੀ ਕਰ ਦਿਤੀ ਗਈ। ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਵਰਕ ਸੇਫ਼ ਬੀ.ਸੀ. ਤੇ ਬੀ.ਸੀ. ਕਮਰਸ਼ੀਅਲ ਵਹੀਕਲ ਸੇਫ਼ਟੀ ਐਂਡ ਐਨਫ਼ੋਰਸਮੈਂਟ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੇਤੇ ਰਹੇ ਕਿ 2007 ਵਿਚ ਖੇਤ ਕਾਮਿਆਂ ਦੀ ਵੈਨ ਨਾਲ ਵਾਪਰੇ ਹਾਦਸੇ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਸਨ।

error: Content is protected !!