Home / Viral / ਜਦੋਂ ਹੜ੍ਹ ਪੀੜਤਾਂ ਦੀ ਮੱਦਦ ਕਰਨ ਆਈ ਹੇਮਾਂਸ਼ੀ ਨੂੰ ਹੜ੍ਹ ਚ ਫਸੀ ਬੀਬੀ ਨੇ ਕਹੀ ਅਜਿਹੀ ਗੱਲ੍ਹ ਕੇ ਸਾਰੇ ਹੋ ਗਏ ਹੈਰਾਨ !

ਜਦੋਂ ਹੜ੍ਹ ਪੀੜਤਾਂ ਦੀ ਮੱਦਦ ਕਰਨ ਆਈ ਹੇਮਾਂਸ਼ੀ ਨੂੰ ਹੜ੍ਹ ਚ ਫਸੀ ਬੀਬੀ ਨੇ ਕਹੀ ਅਜਿਹੀ ਗੱਲ੍ਹ ਕੇ ਸਾਰੇ ਹੋ ਗਏ ਹੈਰਾਨ !

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕਾਫੀ ਇਲਾਕੇ ਖਾਸ ਕਰਕੇ ਰੋਪੜ ਅਨੰਦਪੁਰ ਸਾਹਿਬ ਤੇ ਜਲੰਧਰ ਸ਼ਾਹਕੋਟ ਸੁਲਤਾਨਪੁਰ ਲੋਧੀ ਵਾਲੇ ਖੇਤਰ ਹੜ੍ਹ ਕਾਰਨ ਬੁਰੀ ਤਰ੍ਹਾਂ ਫਸੇ ਹੋਏ ਹਨ ਅਜਿਹੀ ਚ ਸਿੱਖ ਜਥੇਬੰਦੀਆਂ ਦੁਬਾਰਾ ਮੱਦਦ ਜਾਰੀ ਹੈ ਜਿਸ ਚ ਸਭ ਤੋਂ ਵੱਡੀ ਸੇਵਾ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਇੱਕ ਮੈਂਬਰ ਹੈ ਹਿਮਾਸ਼ੀ ਖੁਰਾਨਾ ਜਿਸ ਦੀ ਕਾਫੀ ਚਰਚਾ ਹੋ ਰਹੀ ਹੈਜਿਸ ਦੀ ਵਜ੍ਹਾ ਕੁੱਝ ਅਲੱਗ ਹੈ ਇਸ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ ਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਲਿਖਿਆ ਗਿਆ ਹੈ ਕਿ ‘”” ਇਸੇ ਨੂੰ ਚੜ੍ਹਦੀ ਕਲਾ ਕਹਿੰਦੇ ਐ ਖਾਲਸਾ ਏਡ ਵਾਲੇ ਸਿੰਘਾਂ ਨਾਲ ਅਦਾਕਾਰਾ ਹਿਮਾਂਸ਼ੀ ਖੁਰਾਣਾ ਗਈ ਰਾਂਸ਼ਣ ਦੇਣ, ਅੱਗਿਉਂ ਵੇਖਿਆ ਸਾਰਾ ਘਰ 5-7 ਦਿਨਾਂ ਤੋਂ ਪਾਣੀ ਨਾਲ ਡੁੱਬਿਆ ਹੋਇਆ ਸਾਰਾ ਪਰਿਵਾਰ ਛੱਤ ਤੇ ਸੀ ਪਤਾ ਨਹੀਂ ਉਹਨਾਂ ਪ੍ਰਸ਼ਾਦਾ ਪਾਣੀ ਛਕਿਆ ਹੋਣਾਂ ਜਾਂ ਨਹੀਂ…

ਇੱਕ ਬੀਬੀ ਉਸੇ ਬਨੇਰੇ ਕੋਲ ਖੜ੍ਹੀ ਕਹੀ ਜਾਵੇ ਆਜੋ ‘ਚਾਹ’ ਪੀ ਕੇ ਜਾਇਉ…ਸਦਕੇ ਉਏ ਪੰਜਾਬੀਉ ‘ਇਸੇ ਨੂੰ ਚੜ੍ਹਦੀ ਕਲਾ ਕਹਿੰਦੇ ਐ’ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਨਾ ਇੰਨ੍ਹੀਂ ਦਿਨੀਂ ਹੜ੍ਹ ਪੀੜਤਾਂ ਦੀ ਮਦਦ ਲਈ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨਾਲ ਕੰਮ ਕਰ ਰਹੀ ਹੈ। ਉਹ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਹੜ੍ਹਾਂ ‘ਚ ਫਸੇ ਲੋਕਾਂ ਤਕ ਮਦਦ ਪਹੁੰਚਾਅ ਰਹੀ ਹੈ। ਪਰ ਇਸੇ ਦੌਰਾਨ ਹਿਮਾਂਸ਼ੀ ਨਾਲ ਕੁਝ ਅਜਿਹਾ ਵਾਪਰਿਆ ਜਿਸ ਨੇ ਉਸ ਨੂੰ ਬੇਹੱਦ ਹੈਰਾਨ ਕਰ ਦਿੱਤਾ। ਦਰਅਸਲ, ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤਕ ਰਸਦ ਪਹੁੰਚਾਅ ਰਹੀ ਹਿਮਾਂਸ਼ੀ ਨੇ ਜਦ ਇੱਕ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਹਾਲਾਤ ਜਾਣੇ।

ਗੱਲਬਾਤ ਮਗਰੋਂ ਉੱਥੋਂ ਚੱਲਣ ਲੱਗੀ ਤਾਂ ਹੜ੍ਹ ਨਾਲ ਝੰਬੇ ਲੋਕਾਂ ਨੇ ਆਪਣੀ ਸਫਲ ਪ੍ਰਾਹੁਣਾਚਾਰੀ ਤੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹਿਮਾਂਸ਼ੀ ਨੂੰ ਪੁੱਛਿਆ, “ਆਓ ਤੁਹਾਨੂੰ ਚਾਹ ਪਿਲਾਉਨੇਂ ਆਂ।” ਇਹ ਸੁਣ ਹਿਮਾਂਸ਼ੀ ਹੈਰਾਨ ਰਹਿ ਗਈ ਕਿ ਇੰਨੀ ਮੁਸ਼ਕਿਲ ਦੇ ਬਾਵਜੂਦ ਉਹ ਲੋਕ ਇੰਨੀ ਜ਼ਿੰਦਾਦਿਲ ਹਨ। ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ “ਇਸ ਜਗ੍ਹਾ ਕੋਈ ਮੀਡੀਆ ਨਹੀਂ ਤੇ ਕੋਈ ਮਦਦ ਲਈ ਨਹੀਂ ਆ ਰਿਹਾ। ਸਭ ਯੂ ਟਿਊਬ ‘ਤੇ ਵਿਊਜ਼ ਵਧਾਉਣ ਦੇ ਚੱਕਰ ‘ਚ ਨੇ। ਖ਼ਾਲਸਾ ਏਡ ਅਜਿਹੇ ਹਾਲਾਤਾਂ ‘ਚ ਇੰਨ੍ਹਾਂ ਦੀ ਮਦਦ ਕਰ ਰਹੀ ਹੈ।”ਹਿਮਾਂਸ਼ੀ ਨੇ ਇਹ ਵੀ ਲਿਖਿਆ ਕਿ ਪੰਜਾਬੀਆਂ ਦਾ ਧੰਨ ਜਿਗਰਾ ਕਿ ਇੰਨੀ ਬਿਪਤਾ ਦੇ ਵਿੱਚ ਵੀ ਉਹ ਸਾਨੂੰ ਚਾਹ ਪਾਣੀ ਪੁੱਛ ਰਹੇ ਹਨ।

error: Content is protected !!