ਦਿਨ ਦੇ ਸਮੇਂ ਤਾਂ ਉਠਦੇ-ਬੈਠਦੇ ਕੁੱਝ ਵੀ ਖਾਦਾ ਜਾ ਸਕਦਾ ਹੈ ,ਪਰ ਰਾਤ ਦਾ ਭੋਜਨ ਸੌਣ ਤੋਂ ਪਹਿਲਾਂ ਘੱਟ ਤੋਂ ਘੱਟ 3-4 ਘੰਟੇ ਪਹਿਲਾਂ ਕਰਨ ਨਾਲ ਸਰੀਰ ਵਿਚ ਪਾਚਨ ਕਿਰਿਆਂ ਚੰਗੀ ਤਰਾਂ ਹੁੰਦੀ ਹੈ ।ਰਾਤ ਨੂੰ ਖਾਓ ਜਲਦੀ ਭੋਜਨ – ਚੰਗੀ ਸਿਹਤ ਦੇ ਲਈ ਸਿਰਫ ਭੋਜਨ ਖਾਣਾ ਹੀ ਜਰੂਰੀ ਨਹੀਂ ਹੈ ,ਬਲਕਿ ਸੌਣ ਦੇ ਸਮੇਂ ਦਾ ਧੀਆਂ ਰੱਖਿਆ ਜਾਣਾ ਵੀ ਕਾਫੀ ਜਰੂਰੀ ਹੁੰਦਾ ਹੈ ।ਦਿਨ ਦੇ ਸਮੇਂ ਤਾਂ ਉਠਦੇ-ਬੈਠਦੇ ਕੁੱਝ ਵੀ ਖਾਦਾ ਜਾ ਸਕਦਾ ਹੈ ,ਪਰ ਰਾਤ ਦਾ ਭੋਜਨ ਸੌਣ ਤੋਂ ਪਹਿਲਾਂ ਘੱਟ ਤੋਂ ਘੱਟ 3-4 ਘੰਟੇ ਪਹਿਲਾਂ ਕਰਨ ਨਾਲ ਸਰੀਰ ਵਿਚ ਪਾਚਨ ਕਿਰਿਆਂ ਚੰਗੀ ਤਰਾਂ ਹੁੰਦੀ ਹੈ ।ਰਾਤ ਦਾ ਭੋਜਨ ਤੁਹਾਡੇ ਦੁਪਹਿਰ ਦੇ ਭੋਜਨ ਦੀ ਤੁਲਣਾ ਵਿਚ ਹਲਕਾ ਹੋਣਾ ਚਾਹੀਦਾ ਹੈ ।ਤਾਂ ਆਓ ਜਾਂਦੇ ਹਾਂ ਕਿ ਰਾਤ ਨੂੰ ਜਲਦੀ ਭੋਜਨ ਖਾਣ ਨਜਲ ਕੀ ਫਾਇਦੇ ਮਿਲਦੇ ਹਨ ।

ਵਜਨ ਕੰਟਰੋਲ ਵਿਚ ਰਹਿੰਦਾ ਹੈ – ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਜਨ ਕੰਟਰੋਲ ਵਿਚ ਰਹੇ ਤਾਂ ,ਰਾਤ ਨੂੰ ਜਲਦੀ ਖਾਣਾ ਖਾ ਲਵੋ ।ਤੁਹਾਨੂੰ ਜੋ ਵੀ ਚੰਗਾ ਲੱਗਦਾ ਹੈ ,ਤੁਸੀਂ ਉਹ ਖਾ ਸਕਦੇ ਹੋ ।ਭਲਾਂ ਉਹ ਜਿਆਦਾ ਕਲੋਰੀ ਵਾਲਾਂ ਕਿਉਂ ਨਾ ਹੋਵੇ ?ਭੋਜਨ ਖਾਣ ਦੇ ਬਾਅਦ ਇੱਕ ਲੰਬੀ ਸੈਰ ਕਰੋ ਅਤੇ ਫਿਰ ਸੌਂ ਜਾਓ ।ਤੁਸੀਂ ਗੈਰ ਕਰੋਂਗੇ ਕਿ ਤੁਸੀਂ ਭਲਾਂ ਕਿੰਨਾਂ ਵੀ ਜਿਆਦਾ ਭੋਜਨ ਖਾ ਰਹੇ ਹੋ ,ਇਸ ਤਰਾਂ ਤੁਹਾਡਾ ਵਜਨ ਨਹੀਂ ਵਧੇਗਾ ।ਸੀਨੇ ਵਿਚ ਜਲਣ ਨਹੀਂ ਹੁੰਦੀ – ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਕਿ ਖਾਣਾ ਖਾਣ ਦੇ ਤੁਰੰਤ ਬਾਅਦ ਉਹ ਬੈੱਡ ਉੱਪਰ ਸੌਣ ਦੇ ਲਈ ਚਲੇ ਜਾਂਦੇ ਹਨ ।ਅਜਿਹਾ ਕਰਨ ਨਾਲ ਸਿਹਤ ਖਰਾਬ ਹੋ ਸਕਦੀ ਹੈ ।ਸੀਨੇ ਵਿਚ ਜਿਆਦਾ ਜਲਣ ਦੀ ਸਮੱਸਿਆ ਹੋ ਸਕਦੀ ਹੈ ।ਜਲਦੀ ਖਾਣਾ ਖਾ ਕੇ ਤੁਸੀਂ ਇਸ ਸਮੱਸਿਆ ਤੋਂ ਆਸਾਨੀ ਨਾਲ ਬਚ ਸਕਦੇ ਹੋ ।

ਜਿਆਦਾ ਊਰਜਾ – ਦੇਰ ਰਾਤ ਤੱਕ ਬਹੁਤ ਸਾਰਾ ਭੋਜਨ ਖਾਣ ਨਾਲ ਤੁਸੀਂ ਅਗਲੇ ਦਿਨ ਸਵੇਰੇ ਨਾਸ਼ਤਾ ਚੰਗੀ ਤਰਾਂ ਨਹੀਂ ਕਰ ਪਾਉਂਦੇ ਜਿਸ ਨਾਲ ਦਿਨ ਭਰ ਤੁਹਾਨੂੰ ਐਨਰਜੀ ਦੀ ਕਮੀ ਮਹਿਸੂਸ ਹੁੰਦੀ ਹੈ ।ਇਸ ਤੋਂ ਇਲਾਵਾ ,ਰਾਤ ਨੂੰ ਜਲਦੀ ਭੋਜਨ ਖਾਣ ਨਾਲ ਅਲਗੇ ਦਿਨ ਸਵੇਰ ਦਾ ਨਾਸ਼ਤਾ ਭਰਪੂਰ ਹੁੰਦਾ ਹੈ ਜਿਸ ਨਾਲ ਤੁਹਾਡੀ ਐਨਰਜੀ ਪੂਰਾ ਦਿਨ ਬਰਕਰਾਰ ਰਹਿੰਦੀ ਹੈ ।ਹਲਕਾ ਮਹਿਸੂਸ ਹੁੰਦਾ ਹੈ – ਜੇਕਰ ਤੁਸੀਂ ਰਾਤ ਦਾ ਖਾਣਾ ਸਹੀ ਸਮੇਂ ਉੱਪਰ ਖਾਂਦੇ ਹੋ ਤਾਂ ਦੂਸਰੇ ਦਿਨ ਤੁਹਾਨੂੰ ਪੂਰੀ ਭੁੱਖ ਲੱਗੇਗੀ ਅਤੇ ਤੁਸੀਂ ਸਮੇਂ ਉੱਪਰ ਖਾਣਾ ਖਾ ਪਾਓਗੇ ।ਇਸ ਰੁਟੀਨ ਦਾ ਫਾਇਦਾ ਇਹ ਹੋਵੇਗਾ ਕਿ ਪੇਟ ਹਲਕਾ ਰਹਿੰਦਾ ਹੈ ਅਤੇ ਉਸ ਵਿਚ ਗੈਸ ਦੀ ਸ਼ਿਕਾਇਤ ਨਹੀਂ ਹੁੰਦੀ ।ਇਸ ਲਈ ਕੋਸ਼ਿਸ਼ ਕਰੋ ਕਿ ਰਾਤ ਨੂੰ ਜਲਦੀ ਖਾਣਾ ਖਾ ਲਵੋ ।

ਚੰਗੀ ਅਤੇ ਗਹਿਰੀ ਨੀਂਦ – ਰਾਤ ਨੂੰ ਦੇਰ ਨਾਲ ਭੋਜਨ ਖਾਣ ਨਾਲ ਨੀਂਦ ਵੀ ਦੇਰ ਨਾਲ ਆਉਂਦੀ ਹੈ ਅਤੇ ਨੀਂਦ ਪੂਰੀ ਵੀ ਨਹੀਂ ਹੁੰਦੀ ।ਜਦਕਿ ਰਾਤ ਨੂੰ ਜਲਦੀ ਅਤੇ ਸਿਹਤਮੰਦ ਭੋਜਨ ਕਰਨ ਨਾਲ ਨੀਂਦ ਆਉਣ ਦੀ ਸਮੱਸਿਆ ਨੂੰ ਕੁੱਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ।ਇਹ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਮੱਦਦਗਾਰ ਹੁੰਦਾ ਹੈ ,ਜਿਸ ਨਾਲ ਨੀਂਦ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ ।ਪਾਚਨ ਦੇ ਲਈ ਜਿਆਦਾ ਸਮੇਂ ਮਿਲਦਾ ਹੈ – ਭੋਜਨ ਪਚਾਉਣਾ ਉਹਨਾਂ ਹੀ ਜਰੂਰੀ ਹੈ ਜਿੰਨਾਂ ਕਿ ਭੋਜਨ ਖਾਣਾ ?ਭੋਜਨ ਖਾ ਕੇ ਉਸਨੂੰ ਹਜਮ ਕਰਨ ਵਿਚ ਸਮਾਂ ਲੱਗਦਾ ਹੈ ।ਜੇਕਰ ਤੁਸੀਂ ਜਲਦੀ ਖਾ ਲਵੋਂਗੇ ਤਾਂ ਤੁਸੀਂ ਉਸਨੂੰ ਆਰਾਮ ਨਾਲ ਹਜਮ ਕਰ ਸਕੋਂਗੇ ।ਸਵੇਰੇ ਤੁਹਾਨੂੰ ਤਾਜਗੀ ਦਾ ਅਹਿਸਾਸ ਹੋਵੇਗਾ ,ਪਰ ਦੇਰ ਨਾਲ ਭੋਜਨ ਖਾਣ ਨਾਲ ਤੁਹਾਡੇ ਸੌਣ ਦੇ ਬਾਅਦ ਰਾਤ ਭਰ ਪਾਚਨ ਕਿਰਿਆਂ ਚੱਲੇਗੀ ,ਜੋ ਸਿਹਤ ਦੇ ਲਈ ਚੰਗੀ ਨਹੀਂ ਹੈ ।

ਪੇਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ – ਸਮੇਂ ਸਮੇਂ ਉੱਪਰ ਭੋਜਨ ਖਾਣ ਨਾਲ ਜਦ ਉਹ ਪੂਰੀ ਤਰਾਂ ਨਾਲ ਹਜਮ ਹੋ ਜਾਂਦਾ ਹੈ ,ਤਾਂ ਉਸ ਨਾਲ ਤੁਹਾਡਾ ਪੇਟ ਹਮੇਸ਼ਾਂ ਸਹੀ ਰਹਿੰਦਾ ਹੈ ।ਪੇਟ ਵਿਚ ਦਰਦ ,ਗੈਸ ਅਤੇ ਅਪਚ ਦੀ ਸਮੱਸਿਆ ਨਹੀਂ ਰਹਿੰਦੀ ।ਇਸ ਤੋਂ ਇਲਾਵਾ ਜੇਕਰ ਤੁਹਾਡਾ ਪੇਟ ਸਾਫ਼ ਰਹਿੰਦਾ ਹੈ ਤਾਂ ਤੁਹਾਡੀ ਚਮੜੀ ਵਿਚ ਵੀ ਚਮਕ ਰਹੇਗੀ ।ਸਹੀ ਮਾਤਰਾ ਵਿਚ ਖਾਣੇ ਦਾ ਸੇਵਨ – ਜਲਦੀ ਖਾਣਾ ਖਾਣ ਨਾਲ ਤੁਸੀਂ ਖੁੱਦ ਇਹ ਨਿਰਧਾਰਿਤ ਕਰ ਸਕੋਂਗੇ ਕਿ ਤੁਹਾਨੂੰ ਕੀ-ਕੀ ਖਾਣਾ ਹੈ ।ਜੇਕਰ ਤੁਹਾਨੂੰ ਖਾਣਾ ਖਾਣ ਦੇ ਬਾਅਦ ਡੇਜਰਟ ਖਾਣ ਦਾ ਮਨ ਕਰਦਾ ਹੈ ,ਤਾਂ ਤੁਸੀਂ ਉਹ ਆਰਾਮ ਨਾਲ ਖਾ ਸਕਦੇ ਹੋ ਕਿਉਂਕਿ ਤੁਹਾਡਾ ਖਾਣਾ ਹਜਮ ਹੋ ਚੁੱਕਿਆ ਹੋਵੇਗਾ ।