Home / Viral / ਹੁਣੇ ਹੁਣੇ ਅਮਿਤਾਬ ਬਚਨ ਬਾਰੇ ਆਈ ਇਹ ਮਾੜੀ ਖਬਰ

ਹੁਣੇ ਹੁਣੇ ਅਮਿਤਾਬ ਬਚਨ ਬਾਰੇ ਆਈ ਇਹ ਮਾੜੀ ਖਬਰ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਅੱਜ ਇਕ ਮਾੜੀ ਖਬਰ ਸਾਹਮਣੇ ਆਈ ਹੈ। ਅਮਿਤਾਬ ਬਚਨ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਨੂੰ ਲੈ ਕੇ ਚਰਚਾ ‘ਚ ਹਨ। ਇਸ ਸ਼ੋਅ ਦਾ 11ਵਾਂ ਸੀਜ਼ਨ ਸੋਮਵਾਰ ਤੋਂ ਸ਼ੁਰੂ ਹੋ ਚੁਕਿਆ ਹੈ।

ਅੱਜ ਅਮਿਤਾਭ ਬੱਚਨ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕੁਝ ਕਿੱਸੇ ਸ਼ੇਅਰ ਕੀਤੇ।ਜਿਹਨਾਂ ਨੂੰ ਸੁਣਕੇ ਓਹਨਾ ਦੇ ਫੈਨਸ ਵਿਚ ਨਿਰਾਸ਼ਾ ਸ਼ਾ ਗਈ। ਦੱਸ ਦੇਈਏ ਕਿ ਹਮੇਸ਼ਾ ਫਿੱ‍ਟ ਦਿਖਾਈ ਦੇਣ ਵਾਲੇ ਅਮਿਤਾਭ ਦਾ 75 ਫੀਸਦੀ ਲਿਵਰ ਖਰਾਬ ਹੋ ਚੁਕਿਆ ਹੈ। ਅਮਿਤਾਭ ਬੱਚਨ ਸਿਰਫ 25 ਫੀਸਦੀ ਲਿਵਰ ਦੇ ਸਹਾਰੇ ਜ਼ਿੰਦਗੀ ਜੀਅ ਰਹੇ ਹਨ। ਇਸ ਗੱਲ ਦਾ ਖੁਲਾਸਾ ਖੁਦ ਅਮਿਤਾਭ ਬੱਚਨ ਨੇ ਕੀਤਾ ਹੈ।

76 ਸਾਲ ਦੇ ਹੋ ਚੁੱਕੇ ਅਮਿਤਾਭ ਬੱਚਨ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਸਰੀਰ ਦਾ ਰੈਗ‍ੂਲਰ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰਾ 75 ਫੀਸਦੀ ਲਿਵਰ ਖਰਾਬ ਹੋ ਚੁੱਕਿਆ ਹੈ ਅਤੇ ਮੈਂ 25 ਫੀਸਦੀ ਲਿਵਰ ਦੇ ਸਹਾਰੇ ਜੀਅ ਰਿਹਾ ਹਾਂ ।

ਮੈਨੂੰ ਟਿਊਬਰਕ‍ਲੋਸਿਸ (ਟੀ. ਬੀ.) ਦੀ ਪ੍ਰੇਸ਼ਾਨੀ ਹੈ ਹੋਰ ਵੀ ਕਈ ਪ੍ਰੇਸ਼ਾਨੀਆਂ ਹਨ। ਅਮਿਤਾਭ ਨੇ ਅੱਗੇ ਕਿਹਾ ਕਿ ਬੀਮਾਰੀਆਂ ਦਾ ਪਤਾ ਸਮੇਂ ‘ਤੇ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਦੱਸ ਦੇਈਏ ਕਿ ਅਮਿਤਾਭ ਬੱਚਨ ਇਸ ਉਮਰ ‘ਚ ਵੀ ਫਿੱ‍ਟ ਹਨ।

ਅਮ‍ਿਤਾਭ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਪਰ ਉਨ੍ਹਾਂ ਨੇ ਕਦੇ ਇਨ੍ਹਾਂ ਸਮੱਸਿਆਵਾਂ ਨੂੰ ਆਪਣੇ ‘ਤੇ ਹਾਵੀ ਨਹੀਂ ਹੋਣ ਦਿੱਤਾ। ਅਮਿਤਾਭ ਬੱਚਨ ਲਗਾਤਾਰ ਕੰਮ ਕਰ ਰਹੇ ਹਨ।

error: Content is protected !!