Home / Viral / ਇਹ ਗਲਤੀਆਂ ਨਾਲ ਮੋਬਾਈਲ ਫੋਨ ਨੂੰ ਲੱਗ ਅੱਗ, ਪੜੋ ਪੂਰੀ ਜਾਣਕਾਰੀ

ਇਹ ਗਲਤੀਆਂ ਨਾਲ ਮੋਬਾਈਲ ਫੋਨ ਨੂੰ ਲੱਗ ਅੱਗ, ਪੜੋ ਪੂਰੀ ਜਾਣਕਾਰੀ

ਸਮਾਰਟਫੋਨ ਬਲਾਸਟ ਹੋ ਗਿਆ ਜਾਂ ਫਿਰ ਫੋਨ ਚਾਰਜਿੰਗ ਦੌਰਾਨ ਉਸ ‘ਚ ਅੱਗ ਲੱਗ ਗਈ ਕਈ ਵਾਰ ਅਜਿਹੀਆਂ ਖ਼ਬਰਾਂ ਸੁਣਨ ‘ਚ ਆਉਂਦੀਆਂ ਹਨ । ਹਾਲ ਹੀ ‘ਚ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਜਿਸ ‘ਚ ਆਂਧਰ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ‘ਚ ਮੋਬਾਈਲ ‘ਤੇ ਗੱਲਾਬਤ ਦੌਰਾਨ ਇਕ ਸ਼ਖ਼ਸ ਦੀ ਮੌਤ ਹੀ ਗਈ। ਖ਼ਬਰਾਂ ਮੁਤਾਬਿਕ ਜਿਸ ਸਮੇਂ ਵਿਅਕਤੀ ਫੋਨ ‘ਤੇ ਗੱਲ ਕਰ ਰਿਹਾ ਸੀ ਉਸ ਸਮੇਂ ਮੋਬਾਈਲ ਚਾਰਜਿੰਗ ‘ਤੇ ਲੱਗਿਆ ਸੀ। ਇਸ ਦੌਰਾਨ ਅਚਾਨਕ ਵੋਲਟੇਜ ਵਧਣ ਨਾਲ ਮੋਬਾਈਲ ‘ਚ ਅੱਗ ਲੱਗ ਗਈ। ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਯੂਜ਼ਰਜ਼ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।

ਇਸੇ ਦੀ ਜਾਣਕਾਰੀ ਅਸੀਂ ਤੁਹਾਨੂੰ ਇੱਥੇ ਦੇ ਰਹੇ ਹਾਂ। ਓਰੀਜਨਲ ਚਾਰਜਰ ਨਾਲ ਹੀ ਕਰੋ ਚਾਰਜ ਕਈ ਵਾਰ ਯੂਜ਼ਰਜ਼ ਪੈਸਾ ਬਚਾਉਣ ਦੇ ਚੱਕਰ ‘ਚ ਸਸਤਾ ਚਾਰਜਰ ਖ਼ਰੀਦ ਲੈਂਦਾ ਹੈ। ਯੂਜ਼ਰ ਨੂੰ ਸਸਤਾ ਚਾਰਜਰ ਖਰੀਦਣ ਤੋਂ ਬਚਣਾ ਚਾਹੀਦਾ ਹੈ। ਯੂਜ਼ਰ ਨੂੰ ਹਮੇਸ਼ਾਂ ਓਰੀਜਨਲ ਚਾਰਜਰ ਹੀ ਖਰੀਦਣਾ ਚਾਹੀਦਾ ਹੈ। ਚਾਰਜਿੰਗ ਦੌਰਾਨ ਫੋਨ ਦਾ ਇਸਤੇਮਾਲ ਨਾ ਕਰੋ ਚਾਰਜਿੰਗ ਸਮੇਂ ਫੋਨ ਲਈ ਆਰਾਮ ਕਰਨ ਦਾ ਸਮਾਂ ਹੁੰਦਾ ਹੈ। ਇਸ ਲਈ ਯੂਜ਼ਰ ਨੂੰ ਇਸ ਸਮੇਂ ਫੋਨ ਨੂੰ ਚਾਰਜ ਹੋਣ ਲਈ ਛੱਡ ਦੇਣਾ ਚਾਹੀਦਾ ਹੈ। ਇਸ ਦੌਰਾਨ ਨਾ ਹੀ ਫੋਨ ‘ਚ ਗੇਮ ਖੇਡੋ ਨਾ ਹੀ ਕਾਲ ਕਰੋ। ਉੱਥੇ ਹੀ ਜੇਕਰ ਹੋ ਸਕੇ ਤਾਂ ਫੋਨ ਨੂੰ ਸਵਿੱਚ ਆਫ ਕਰਕੇ ਹੀ ਚਾਰਜ ਕਰੋ। ਧੁੱਪੇ ਨਾ ਰੱਖੋ ਫੋਨ ਫੋਨ ਨੂੰ ਕਿਸੇ ਅਜਿਹੀ ਜਗ੍ਹਾ ਨਾ ਰੱਖੋ ਜਿੱਥੇ ਸੂਰਜ ਦੀ ਸਿੱਧੀ ਰੋਸ਼ਨੀ ਪੈਂਦੀ ਹੋਵੇ।ਇਸ ਨਾਲ ਫੋਨ ਦੀ ਬਾਡੀ ਗਰਮ ਹੋ ਜਾਂਦੀ ਹੈ ਜਿਸ ਨਾਲ ਫੋਨ ਓਵਰਹੀਟ ਹੋ ਜਾਂਦਾ ਹੈ। ਇਸ ਨਾਲ ਫੋਨ ਫਟਣ ਦਾ ਖ਼ਤਰਾ ਰਹਿੰਦਾ ਹੈ। ਫੋਨ ਨੂੰ ਨਾ ਕਰੋ ਪੂਰੀ ਰਾਤ ਚਾਰਜ ਕਈ ਲੋਕ ਅਜਿਹੇ ਹੁੰਦੇ ਹਨ ਜੋ ਫੋਨ ਨੂੰ ਪੂਰੀ ਰਾਤ ਚਾਰਜਿੰਗ ‘ਤੇ ਲਗਾ ਕੇ ਛੱਡ ਦਿੰਦੇ ਹਨ। ਅਜਿਹਾ ਕਰਨਾ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।ਜੀਪੀਐੱਸ ਐਪ ਨਾਲ ਹੁੰਦਾ ਹੈ ਫੋਨ ਹੀਟ ਕਈ ਅਜਿਹੇ ਐਪ ਹਨ ਜੋ ਫੋਨ ਨੂੰ ਗਰਮ ਕਰ ਦਿੰਦੇ ਹਨ। ਇਸ ਨਾਲ ਜ਼ਿਆਦਾਤਰ ਐਪਸ ਜੀਪੀਐੱਸ ਨੇਵੀਗੇਸ਼ਨ ਵਾਲੀ ਹੈ। ਫੋਨ ‘ਚ ਗੂਗਲ ਮੈਪਸ, ਉਬਰ, ਓਲਾ ਜਿਹੇ ਜੀਪੀਐੱਸ ਲੋਕੇਸ਼ਨ ਬੇਸਡ ਐਪਸ ਯੂਜ਼ ਕਰਨ ਨਾਲ ਫੋਨ ਓਵਰਹੀਟ ਹੋ ਜਾਂਦਾ ਹੈ।

error: Content is protected !!