ਬਿਹਾਰ ਦੇ ਸਿਹੁਲੀ ਪਿੰਡ ’ਚ ਉਸ ਸਮੇਂ ਵੇਲੇ ਅਚਾਨਕ ਸੋਗ ਪਸਰ ਗਿਆ, ਜਦੋਂ ਪਰਿਵਾਰਿਕ ਮੈਂਬਰਾਂ ਨੂੰ ਇਹ ਪਤਾ ਲੱਗਾ ਕਿ ਵਿਦਾ ਕੀਤੀ ਧੀ ਦੀ 20 ਮਿੰਟਾਂ ਬਾਅਦ ਮੌਤ ਹੋ ਗਈ।ਦਰਅਸਲ ਬਿਹਾਰ ’ਚ ਆਮਸ ਦੇ ਸਿਹੁਲੀ ਪਿੰਡ ਦੇ ਰਹਿਣ ਵਾਲੇ ਨਸਰੂਲਾ ਖਾਂ ਦੀ ਧੀ ਫਰਹੀਨ ਦਾ ਵਿਆਹ ਕਾਫੀ ਧੂਮ-ਧਾਮ ਨਾਲ ਕੀਤਾ ਗਿਆ।

ਫਰਹੀਨ ਕੰਪਿਊਟਰ ਇੰਜੀਨੀਅਰ ਸੀ। ਉਸ ਦਾ ਵਿਆਹ ਸੋਮਵਾਰ ਦੀ ਰਾਤ ਗਯਾ ਜ਼ਿਲੇ ਦੇ ਐੱਮ. ਆਈ. ਪਲਾਜ਼ਾ ’ਚ ਬਿਹਾਰਸ਼ਰੀਫ ਦੇ ਇੰਜੀਨੀਅਰ ਤੌਸੀਫੁਜ਼ਮਾ ਨਾਲ ਹੋਇਆ। ਪਰਿਵਾਰਿਕ ਮੈਂਬਰਾਂ ਵੱਲੋਂ ਮੰਗਲਵਾਰ ਸਵੇਰ 9 ਵਜੇ ਰੀਤੀ-ਰਿਵਾਜਾਂ ਨਾਲ ਧੀ ਦੀ ਵਿਦਾਈ ਕੀਤੀ ਗਈ ਪਰ ਘਰ ਤੋਂ ਸਿਰਫ 5 ਕਿਲੋਮੀਟਰ ਦੂਰ ਜਾ ਕੇ ਅਚਾਨਕ ਹਿਚਕੀ ਆਈ ਅਤੇ ਲਾੜੇ ਦੀਆਂ ਬਾਹਾਂ ’ਚ ਉਸ ਦੀ ਮੌਤ ਹੋ ਗਈ।

ਲੜਕੀ ਨੂੰ ਜਦੋਂ ਗਯਾ ਜ਼ਿਲੇ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਦੱਸਿਆ। ਡਾਕਟਰੀ ਰਿਪੋਰਟ ਮੁਤਾਬਕ ਲੜਕੀ ਦੀ ਮੌਤ ਹਾਰਟ ਅਟੈਕ ਦੱਸਿਆ ਗਿਆ। ਡਾਕਟਰੀ ਰਿਪੋਰਟ ਮੁਤਾਬਕ ਲੜਕੀ ਦੀ ਮੌਤ ਹਾਰਟ ਅਟੈਕ ਦੱਸਿਆ ਗਿਆ। ਪਰਿਵਾਰਿਕ ਮੈਂਬਰਾਂ ਨੇ ਵਾਪਸ ਆਈ ਡੋਲੀ ਵਾਲੀ ਕਾਰ ਨੂੰ ਦੇਖ ਕੇ ਹੈਰਾਨ ਰਹਿ ਗਏ ਕਿ ਜਿਸ ਧੀ ਨੂੰ ਕੁਝ ਮਿੰਟ ਪਹਿਲਾਂ ਵਿਦਾ ਕੀਤਾ ਸੀ, ਉਸ ਧੀ ਨੂੰ ਕੁਝ ਮਿੰਟਾਂ ਬਾਅਦ ਅਰਥੀ ਨੂੰ ਮੋਢਾ ਦੇਣਾ ਪਵੇਗਾ।
